ਅੰਮ੍ਰਿਤਸਰ, 10 ਮਈ (ਪੰਜਾਬ ਪੋਸਟ- ਸੰਧੂ) –
ਸਿਟੀ ਮੈਰਾਥਨ ਜਲੰਧਰ ਤੇ ਹੈਰੀਟੇਜ ਹਾਫ ਮੈਰਾਥਨ ਵਿੱਚ ਅਹਿਮ ਮੱਲ੍ਹਾਂ ਮਾਰਨ ਵਾਲੇ ਅੰਮ੍ਰਿਤਸਰ ਦੇ ਉੱਘੇ ਖੇਡ ਪ੍ਰਮੋਟਰ ਤੇ ਵੈਟਰਨ ਖਿਡਾਰੀ ਸੁਰਜੀਤ ਸਿੰਘ (ਦਿੱਲੀ ਮੋਟਰਜ਼) ਨੂੰ ਵਿਸ਼ੇਸ਼ ਤੌਰ `ਤੇ ਸਨਮਾਨਿਤ ਕੀਤਾ ਗਿਆ। ਸਨਮਾਨਿਤ ਕਰਨ ਦੀ ਰਸਮ ਉੱਘੇ ਖੇਡ ਪ੍ਰੋਮਟਰ ਤੇ ਹਰਤੇਜ਼ ਹਸਪਤਾਲ ਦੇ ਐਮ.ਡੀ ਡਾ. ਹਰਮਹਿੰਦਰ ਸਿੰਘ ਨਾਗਪਾਲ, ਪ੍ਰਿੰਸੀਪਲ ਸੰਦੀਪ ਸਰੀਨ ਤੇ ਅੰਤਰਰਾਸ਼ਟਰੀ ਵੈਟਰਨ ਖਿਡਾਰੀ ਅਵਤਾਰ ਸਿੰਘ ਪੀ.ਪੀ ਅਤੇ ਵੈਟਰਨ ਖਿਡਾਰੀ ਅਜੀਤ ਸਿੰਘ ਰੰਧਾਵਾ ਦੇ ਵੱਲੋਂ ਸਾਂਝੇ ਤੌਰ `ਤੇ ਅਦਾ ਕੀਤੀ ਗਈ।ਜਿਕਰਯੋਗ ਹੈ ਕਿ ਵੈਟਰਨ ਖਿਡਾਰੀ ਸੁਰਜੀਤ ਸਿੰਘ ਜਿੱਥੇ ਆਪ ਖੇਡ ਪ੍ਰਤੀਯੋਗਤਾਵਾਂ ਦੇ ਵਿੱਚ ਹਿੱਸਾ ਲੈਂਦੇ ਹਨ ਉੱਥੇ ਹੋਰਨਾਂ ਖੇਡ ਪ੍ਰਤੀਯੋਗਤਾਵਾਂ ਦੇ ਵਿੱਚ ਮਹਿਲਾ-ਪੁਰਸ਼ ਦੇ ਵੈਟਰਨ ਖਿਡਾਰੀਆਂ ਦੀ ਹੌਂਸਲਾ ਅਫਜਾਈ ਵੀ ਕਰਦੇ ਹਨ।
ਆਪਣੇ ਸੰਬੋਧਨ ਵਿੱਚ ਡਾ. ਹਰਮਹਿੰਦਰ ਸਿੰਘ ਨਾਗਪਾਲ ਨੇ ਕਿਹਾ ਕਿ ਸੁਰਜੀਤ ਸਿੰਘ ਦੀਆਂ ਖੇਡ ਖੇਤਰ ਨੂੰ ਦਿੱਤੀਆਂ ਸੇਵਾਵਾਂ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ।ਇਸ ਮੌਕੇ ਤਹਿਸੀਲੀਦਾਰ ਲਖਵਿੰਦਰ ਪਾਲ ਸਿੰਘ ਗਿੱਲ, ਹੈਡ ਮਾਸਟਰ ਅਮਰਜੀਤ ਸਿੰਘ ਭਿੰਡਰ, ਹਰਜੀਤ ਸਿੰਘ, ਭਗਵਾਨ ਦਾਸ, ਜੀ.ਐਸ ਸੰਧੂ ਆਦਿ ਹਾਜ਼ਰ ਸਨ।
Check Also
ਸਿਮਰਿਤ ਲੂਥਰਾ ਵਲੋਂ ਪੇਟਿੰਗ ਦੀ ਸੋਲੋ ਪ੍ਰਦਰਸ਼ਨੀ ਦਾ ਰਜਿੰਦਰ ਮੋਹਨ ਸਿੰਘ ਛੀਨਾ ਵਲੋਂ ਉਦਘਾਟਨ
ਅੰਮ੍ਰਿਤਸਰ, 29 ਅਗਸਤ (ਜਗਦੀਪ ਸਿੰਘ) – ਸਥਾਨਕ ਆਰਟ ਗੈਲਰੀ ਵਿਖੇ ਸਿਮਰਿਤ ਲੂਥਰਾ ਵਲੋਂ ਪੇਟਿੰਗ ਦੀ …
Punjab Post Daily Online Newspaper & Print Media