Wednesday, October 14, 2026

ਮਹਾਰਾਣੀ ਝਾਂਸੀ ਦੀ ਕੁਰਬਾਨੀ ਦਿਵਸ ਸਬੰਧੀ ਪ੍ਰੋਗਰਾਮਾਂ ਦੀ ਸ਼ੁਰੂਆਤ

ਅੰਮ੍ਰਿਤਸਰ, 11 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – PPN110520170418 ਜੂਨ ਨੂੰ ਆ ਰਹੇ ਰਾਣੀ ਝਾਂਸੀ ਦੀ ਕੁਰਬਾਨੀ ਦੇ ਦਿਵਸ ਸਬੰਧੀ ਪੂਰਾ ਮਹੀਨਾ ਕਰਵਾਏ ਜਾਣ ਵਾਲੇ ਪ੍ਰੋਗਰਾਮਾਂ ਦੀ ਲੜੀ ਤਹਿਤ ਰਾਣੀ ਝਾਂਸੀ ਸੋਸਾਇਟੀ ਵਲੋਂ ਅੱਜ ਮਾਲ ਰੋਡ ਸਥਿਤ ਸਰਕਾਰੀ ਸੀਨੀਅਰ ਸੇਕੰਡਰੀ ਸਕੂਲ ਵਿਖੇ ਪਹਿਲਾ ਸਮਾਰੋਹ ਰਵਾਇਆ ਗਿਆ, ਜਿਸ ਵਿੱਚ ਡੀ.ਈ.ਓ ਅਮਰਜੀਤ ਸਿੰਘ ਸੈਣੀ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ।ਇਸ ਸਮੇਂ ਰਾਣੀ ਲਕਸ਼ਮੀ ਬਾਈ ਦੇ ਜੀਵਨ ‘ਤੇ ਆਧਾਰਿਤ ਝਾਂਸੀ ਦੀ ਰਾਣੀ ਨਾਟਕ ਅਲਫਾਜ਼ ਥਿਏਟਰ ਗਰੁੱਪ ਵਲੋਂ ਮਨਦੀਪ ਘਈ ਦੇ ਨਿਰਦੇਸ਼ਨ ਵਿੱਚ ਖੇਡਿਆ ਗਿਆ।ਨਾਟਕ ਵਿੱਚ ਮਹਾਰਾਣੀ ਝਾਂਸੀ ਦੀ ਬਹਾਦਰੀ ਨੂੰ ਦੇਖ ਕੇ ਵਿਦਿਆਰਥਣਾਂ ਬੇਹੱਦ ਉਤਸ਼ਾਹਿਤ ਹੋਈਆਂ ਅਤੇ ਪੂਰਾ ਮਾਹੌਲ ਭਾਰਤ ਮਾਤਾ ਦੀ ਜੈ ਅਤੇ ਮਹਾਰਾਣੀ ਝਾਂਸੀ ਅਮਰ ਰਹੇ ਦੇ ਨਾਅਰਿਆਂ ਨਾਲ ਗੂੰਜ ਉੱਠਿਆ ।
ਇਸ ਮੌਕੇ ਸੋਸਾਇਟੀ ਦੀ ਸਰਪ੍ਰਸਤ ਪ੍ਰੋ. ਲਕਸ਼ਮੀਕਾਂਤਾ ਚਾਵਲਾ ਨੇ ਨਵੀਂ ਪੀੜ੍ਹੀ ਦੀਆਂ ਵਿਦਿਆਰਥਣਾਂ ਨੂੰ ਹਿੰਮਤੀ ਬੇਟੀਆਂ ਬਨਣ ਅਤੇ ਅੰਧਵਿਸ਼ਵਾਸ ਅਤੇ ਸਮਾਜਿਕ ਕੁਰੀਤੀਆਂ ਤੋਂ ਦੂਰ ਰਹਿੰਦਿਆਂ ਦੇਸ਼ ਵਿੱਚ ਸੰਕਟ ਸਮੇਂ ਰਾਣੀ ਝਾਂਸੀ ਬਣ ਕੇ ਨਿਤਰਣ ਦੀ ਅਪੀਲ਼ ਕੀਤੀ।ਸਕੂਲ ਪ੍ਰਿੰਸੀਪਲ ਮਨਦੀਪ ਕੌਰ ਨੇ ਮਹਿਮਾਨਾਂ ਦਾ ਸਵਾਗਤ ਕੀਤਾ ਤੇ ਰਾਣੀ ਝਾਂਸੀ ਸੋਸਾਇਟੀ ਨੂੰ ਹਰ ਤਰਾਂ ਸਹਿਯੋਗ ਦੇਣ ਦਾ ਭਰੋਸਾ ਦਿੱਤਾ।ਇਸ ਮੌਕੇ ਸੋਸਾਇਟੀ ਪ੍ਰਧਾਨ ਪਵਨ ਕੁੰਦਰਾ, ਰਾਕੇਸ਼ ਸ਼ਰਮਾ, ਹਜਾਰਾ ਮੱੱਲ, ਰਾਜੇਸ਼ ਪਾਠਕ, ਨੀਲਮ ਸ਼ਰਮਾ, ਸਤਪਾਲ ਸ਼ਰਮਾ, ਕਿਸ਼ੋਰ ਚੱਢਾ, ਦਲਜੀਤ ਸਿੰਘ ਸੰਧੂ, ਮਨੋਜ ਕੁਮਾਰ ਅਤੇ ਸਕੂਲ ਦੇ ਵਿਦਿਆਥੀ ਅਤੇ ਸਮੂਹ ਸਟਾਫ ਮੈਂਬਰ ਮੌਜੂਦ ਸਨ।

Check Also

ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ

ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …

Leave a Reply