ਬਟਾਲਾ, 12 ਮਈ (ਪੰਜਾਬ ਪੋਸਟ- ਨਰਿੰਦਰ ਬਰਨਾਲ) –
ਪੰਜਾਬ ਸਰਕਾਰ ਦੇ ਸਿਖਿਆ ਵਿਭਾਗ ਵਲੋ ਸੱਤਾ ਸੰਭਾਲਦਿਆਂ ਹੀ ਸਕੂਲਾਂ ਦੀ ਕਾਇਆ ਕਲਪ ਕਰਨ ਹਿੱਤ ਸੰਕੈਡਰੀ ਸਕੂਲਾਂ ਵਿਚ ਲੈਕਚਰਾਰ ਦੀਆਂ ਅਸਾਮੀਆ ਪੂਰੀਆ ਭਰਨ ਦੀ ਪ੍ਰੀਕ੍ਰਿਆ ਸ਼ੁਰੂ ਹੋ ਚੁੱਕੀ ਹੈ।ਇਸ ਨਾਲ ਪੇਡੂ ਵਿਦਿਆਰਥੀਆਂ ਦਾ ਭਲਾ ਹੋਵੇਗਾ ਕਿਊਕਿ ਪਿਛਲੇ ਲੰਬੇ ਸਮੇ ਤੋ ਪੇਡੂ ਖੇਤਰਾਂ ਵਿਚ ਅਸਾਮੀਆਂ ਖਾਲੀ ਸਨ।ਇਸੇ ਪ੍ਰਕਿਰਿਆ ਤਹਿਤ ਬੀਤੇ ਦਿਨ ਸਰਕਾਰੀ ਹਾਈ ਸਕੂਲ ਚਾਹਲ ਕਲਾਂ ਵਿਖੇ ਸੇਵਾ ਨਿਭਾਅ ਰਹੇ ਮਾਸਟਰ ਕੰਵਲ ਦਿਨੇਸ਼ ਤਰੱਕੀ ਉਪਰੰਤ ਬਤੌਰ ਲੈਕਚਰਾਰ ਅੰਗਰੇਜੀ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਭਰਥ ਵਿਖੇ ਹਾਜਰ ਹੋਏ।ਉਪ ਜਿਲਾ ਸਿਖਿਆ ਅਫਸਰ (ਸ.ਸ) ਗੁਰਦਾਸਪੁਰ ਭਾਰਤ ਭੂਸ਼ਨ ਵੀ ਮੌਜੂਦ ਰਹੇ।ਇਸ ਮੌਕੇ ਸੁਰਜੀਤ ਸਿੰਘ ਪਵਨਪ੍ਰੀਤ ਸਿੰਘ, ਜਗਜੀਤ ਸਿੰਘ, ਸਤਨਾਮ ਸਿੰਘ ਮੰਡ, ਨਰਿੰਦਰ ਬਰਨਾਲ, ਕੁਲਵਿੰਦਰ ਸਿੰਘ, ਰਾਕੇਸ਼ ਕੁਮਾਰ ਲੈਕਚਰਾਰ, ਪ੍ਰਿੰਸੀਪਲ ਸੁਰਿੰਦਰਪਾਲ ਸਿੰਘ, ਸਰਬਜੀਤ ਸਿੰਘ, ਗੁਰਬਿੰਦਰ ਸਿੰਘ ਭਾਮ, ਦਵਿੰਦਰ ਸਿੰਘ ਆਦਿ ਸਮੂਹ ਦਾ ਸਟਾਫ ਮੈਂਬਰ ਹਾਜਰ ਸਨ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਮ੍ਰਿਤਸਰ ਵਿਖੇ ਮੈਰਾਥਨ 12 ਸਤੰਬਰ ਨੂੰ
ਅੰਮ੍ਰਿਤਸਰ, 8 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਸੱਭਿਆਚਾਰਕ ਮਾਮਲੇ, ਪੁਰਾਤੱਤਵ ਅਤੇ ਅਜਾਇਬ ਘਰ …
Punjab Post Daily Online Newspaper & Print Media