Thursday, September 10, 2026

40 ਸਾਲਾ ਵਿਅਕਤੀ ਵਲੋਂ ਜੀਵਨ ਲੀਲਾ ਖ਼ਤਮ

ਬਠਿੰਡਾ, 12 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸ਼ਹਿਰੀ ਲਾਇਨੋਪਾਰ ਇਲਾਕੇ ਦੇ ਗੁਰੂਕੁਲ ਰੋਡ ਪਰਸਰਾਮ ਨਗਰ ਦੀ ਗਲੀ ਨੰਬਰ 4 ਦੇ ਵਾਸਨੀਕ ਸੁਰੇਸ਼ ਕੁਮਾਰ ਪੁੱਤਰ ਦਲੀਪ ਸਿੰਘ 40 ਵਲੋਂ ਆਪਣੇ ਹੀ ਘਰ ਦੇ ਪੱਖੇ ਨਾਲ ਲਟਕ ਕੇ ਜੀਵਨ ਲੀਲਾ ਖ਼ਤਮ ਕਰਨ ਦੀ ਸੂਚਨਾ ਹੈ।ਕੈਨਾਲ ਕਲੋਨੀ ਦੇ ਇੰਚਾਰਜ ਗੁਰਦੇਵ ਭੱਲਾ ਆਪਣੀ ਟੀਮ ਅਤੇ ਸਹਾਰਾ ਜਨ ਸੇਵਾ ਦੀ ਲਾਇਫ਼ ਸੇਵਿੰਗ ਟੀਮ ਦੇ ਬ੍ਰਿਗੇਡ ਮੈਂਬਰ ਮੌਕੇ ‘ਤੇ ਪਹੁੰਚੇ।ਥਾਣਾ ਇੰਚਾਰਜ ਭੱਲਾ ਵਲੋਂ ਜਾਂਚ ਉਪਰੰਤ ਸਿਵਲ ਹਸਪਤਾਲ ਤੋਂ ਪੋਸਟ ਮਾਰਟਮ ਕਰਵਾਉਣ ਲਈ ਲਾਸ਼ ਸਹਾਰਾ ਜਲ ਸੇਵਾ ਦੇ ਹਵਾਲੇ ਕਰ ਦਿੱਤੀ ਹੈ।ਇਸ ਸਮੇਂ ਮੌਜੂਦ ਪਰਵਾਰਿਕ ਮੈਂਬਰਾਂ ਅਨੁਸਾਰ ਸੁਰੇਸ਼ ਕੁਮਾਰ ਨੇ ਆਪਣੀ ਮਾਨਸਿਕ ਪ੍ਰੇਸ਼ਾਨੀ ਕਰਨ ਇਹ ਕਦਮ ਉਠਾਇਆ ਹੈ।

Check Also

ਕਰਮਜੀਤ ਸਿੰਘ ਰਿੰਟੂ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀਆਂ ਮਿਹਨਤੀ ਸਖੀਆਂ ਦਾ ਕੀਤਾ ਸਨਮਾਨ

ਅੰਮ੍ਰਿਤਸਰ, 10 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਉੱਤਰੀ ਵਿੱਚ ਆਮ ਆਦਮੀ ਪਾਰਟੀ ਦੀ …

Leave a Reply