Thursday, October 15, 2026

ਪਿੰਡ ਲੱਛਾਬੱਦੀ ਵਿਖੇ ਮਹੰਤ ਤਰਸੇਮ ਮੁਨੀ ਦੀ ਬਰਸੀ 15 ਮਈ ਨੂੰ

ਧੂਰੀ, 13 ਮਈ (ਪੰਜਾਬ ਪੋਸਟ- ਪ੍ਰਵੀਨ ਗਰਗ)- ਵੱਡਾ ਡੇਰਾ ਆਸ਼ਰਮ ਉਦਾਸੀਨ ਪਿੰਡ ਲੱਛਾਬੱਦੀ (ਹਿੰਮਤਾਨਾ) ਦੇ ਮੁਖੀ ਮਹੰਤ ਤਰਸੇਮ ਮੁਨੀ ਦੀ ਪਹਿਲੀ ਬਰਸੀ 15 ਮਈ ਨੂੰ ਪਿੰਡ ਲੱਛਾਬੱਦੀ ਦੇ ਵੱਡਾ ਡੇਰਾ ਆਸ਼ਰਮ ਵਿੱਚ ਮਨਾਈ ਜਾ ਰਹੀ ਹੈ।ਡੇਰੇ ਦੇ ਗੱਦੀ ਨਸ਼ੀਨ ਮਹੰਤ ਰੈਂਕ ਮੁਨੀ ਨੇ ਇਸ ਸਬੰਧੀ ਦੱਸਿਆ ਕਿ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਦੇ ਸਿਧਾਂਤ ਗ੍ਰੰਥ ਦੇ ਭੋਗ ਪਾਉਣ ਉਪਰੰਤ ਸੰਤਾਂ-ਮਹਾਂਪੁਰਸ਼ਾਂ ਤੇ ਵੱਖ-ਵੱਖ ਥਾਂਵਾਂ ਤੋਂ ਪੁੁੱਜ ਰਹੇ ਉਦਾਸੀਨ ਸੰਪ੍ਰਦਾਇ ਦੇ ਮੁਖੀਆਂ ਵੱਲੋਂ ਮਹੰਤ ਤਰਸੇਮ ਮੁਨੀ ਜੀ ਮਹਾਰਾਜ ਨੂੰ ਸ਼ਰਧਾਂਜਲੀ ਭੇਂਟ ਕੀਤੀ ਜਾਵੇਗੀ।ਕੁਠਾਰੀ ਤਰਲੋਕ ਦਾਸ ਅਤੇ ਰਿੰਕੂ ਖੁਰਦ ਨੇ ਦੱਸਿਆ ਕਿ ਢਾਡੀ ਅਤੇ ਕਵੀਸ਼ਰਾਂ ਵੱਲੋਂ ਮਹੰਤ ਤਰਸੇਮ ਮੁਨੀ ਜੀ ਦੇ ਜੀਵਨ ਸਬੰਧੀ ਪ੍ਰਸੰਗ ਪੇਸ਼ ਕੀਤੇ ਜਾਣਗੇ ਅਤੇ ਅੰਤ ਵਿੱਚ ਭੰਡਾਰਾ ਵੀ ਅਤੁੱਟ ਵਰਤੇਗਾ।ਡੇਰੇ ਵਿੱਚ ਬਰਸੀ ਸਬੰਧੀ ਸਾਰੀਆਂ ਤਿਆਰੀਆਂ ਰੈਂਕ ਮੁਨੀ ਦੀ ਅਗੁਵਾਈ ਵਿੱਚ ਪੂਰੇ ਉਤਸ਼ਾਹ ਨਾਲ ਕੀਤੀਆਂ ਜਾ ਰਹੀਆਂ ਹਨ।

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …

Leave a Reply