ਅੰਮ੍ਰਿਤਸਰ, 13 ਮਈ (ਪੰਜਾਬ ਪੋਸਟ- ਸੰਧੂ) –
ਪੰਜਾਬ ਦੀ ਨਾਮਵਰ ਖੇਡ ਸੰਸਥਾ ਸਰਹੱਦ-ਏ-ਪੰਜਾਬ ਸਪੋਰਟਸ ਕਲੱਬ ਅੰਮ੍ਰਿਤਸਰ ਦੇ ਸਮੂਹਿਕ ਅਹੁਦੇਦਾਰਾਂ ਤੇ ਮੈਂਬਰਾਂ ਦੇ ਵਲੋਂ ਮੁੱਖ ਪ੍ਰਬੰਧਕ ਗੁਰਿੰਦਰ ਸਿੰਘ ਮੱਟੂ ਦੀ ਦੇਖ ਰੇਖ ਹੇਠ 29 ਅਗਸਤ ਦਾ ਕੌਮੀ ਖੇਡ ਦਿਵਸ ਹਰੇਕ ਸਰਕਾਰੀ ਤੇ ਗੈਰ ਸਰਕਾਰੀ ਸਕੂਲ ਵਿਚ ਪ੍ਰਾਰਥਨਾ ਸਭਾ ਦੋਰਾਨ ਮਨਾਏ ਜਾਣ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭੇਜੇ ਗਏ ਮੰਗ ਪੱਤਰ `ਤੇ ਪੰਜਾਬ ਸਰਕਾਰ ਨੇ ਗੌਰ ਫਰਮਾਉਣਾ ਸ਼ੁਰੂ ਕਰ ਦਿੱਤਾ ਹੈ।ਮੱਟੂ ਵੱਲੋਂ ਭੇਜੇ ਗਏ ਮੰਗ ਪੱਤਰ ਦਾ ਮੁੱਖ ਮੰਤਰੀ ਦਫਤਰ ਪੰਜਾਬ ਸਰਕਾਰ ਦੀ ਜਨਰਲ ਸ਼ਾਖਾ ਵਲੋਂ ਲਿਖਤੀ ਰੂਪ ਵਿਚ ਜਵਾਬ ਭੇਜਿਆ ਗਿਆ ਹੈ ਤੇ ਪੱਤਰ ਦੇ ਵਿਚ ਕੀਤੀ ਗਈ ਮੰਗ ਤੇ ਵਧੀਕ ਮੁੱਖ ਸਕੱਤਰ ਪੰਜਾਬ ਸਰਕਾਰ ਸਕੂਲ ਤੇ ਸਿੱਖਿਆ ਵਿਭਾਗ ਨੂੰ ਧਿਆਨ ਦੇਣ ਦੇ ਨਿਰਦੇਸ਼ ਜਾਰੀ ਕਰਨ ਦੇ ਨਾਲ ਨਾਲ ਮੱਟੂ ਨੂੰ ਸੂਚਿਤ ਕਰਨ ਬਾਰੇ ਵੀ ਕਿਹਾ ਗਿਆ ਹੈ।ਪੰਜਾਬ ਸਰਕਾਰ ਦੇ ਵਲੋਂ ਜਾਰੀ ਪੱਤਰ ਨੰ: ਪਿ:ਅੰ:ਨੰ:1/24/2017/ਮੁੱ.ਮੰ.ਦ./ਜੀ.ਏ.2/968863 /2 ਦੇ ਵਿਚ ਉਪਰੋਕਤ ਮੰਗ ਪੱਤਰ ਵਿਚਲੇ ਵਿਸ਼ੇ ਨਾਲ ਸਬੰਧਤ ਸਭ ਧਿਰਾਂ ਨੂੰ ਸੂਚਿਤ ਕੀਤਾ ਗਿਆ ਹੈ।ਕਲੱਬ ਦੇ ਮੁੱਖ ਪ੍ਰਬੰਧਕ ਗੁਰਿੰਦਰ ਸਿੰਘ ਮੱਟੂ ਤੇ ਸਰਕਦਾ ਅਹੁਦੇਦਾਰ ਪ੍ਰਿੰ: ਰਜੇਸ਼ ਪ੍ਰਭਾਕਰ ਨੇ ਪੱਤਰ ਦੀ ਫੋਟੋ ਕਾਪੀ ਦਿਖਾਉਂਦਿਆਂ ਦੱਸਿਆ ਕਿ ਕੁੱਝ ਸਮਾਂ ਪਹਿਲਾਂ ਮਾਨਯੋਗ ਮੁੱਖ ਮੰਤਰੀ, ਵਿੱਦਿਆ ਮੰਤਰੀ ਤੇ ਡੀ.ਜੀ.ਐਸ.ਈ ਤੇ ਡੀ.ਪੀ.ਆਈ ਨੂੰ ਇਕ ਪੱਤਰ ਲਿਖ ਕੇ ਮੰਗ ਕੀਤੀ ਗਈ ਸੀ ਕਿ 29 ਅਗਸਤ ਦਾ ਕੌਮੀ ਖੇਡ ਦਿਵਸ ਸਰਕਾਰੀ ਤੇ ਨਿੱਜੀ ਸਕੂਲਾਂ ਦੇ ਵਿਚ ਵੀ ਮਨਾਇਆ ਜਾਣਾ ਲਾਜ਼ਮੀ ਕੀਤਾ ਜਾਵੇ।ਜਿਸ ਨੂੰ ਮਨਾਏ ਜਾਣ ਦੀ ਰੂਪ ਰੇਖਾ ਅਨੁਸਾਰ ਸਵੇਰ ਦੀ ਪ੍ਰਾਰਥਨਾ ਸਭਾ ਵਿਚ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਨੂੰ ਯਾਦ ਕਰਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾਣਗੇ।ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਦਫਤਰ ਦੇ ਵਲੋਂ ਜਾਰੀ ਜਵਾਬੀ ਪੱਤਰ ਤੋਂ ਆਸ ਹੋ ਗਈ ਹੈ ਕਿ 29 ਅਗਸਤ ਦਾ ਕੌਮੀ ਖੇਡ ਦਿਵਸ ਸਰਕਾਰੀ ਤੇ ਨਿੱਜੀ ਸਕੂਲਾਂ ਦੇ ਵਿਚ ਵੀ ਮਨਾਇਆ ਜਾਣਾ ਲਾਜ਼ਮੀ ਹੋ ਜਾਵੇਗਾ।ਇਸ ਮੋਕੇ ਪ੍ਰਿੰ: ਰਚਨਾ ਪ੍ਰਭਾਕਰ, ਸ਼ਿਵੇਸ਼ ਪ੍ਰਭਾਕਰ, ਰਜਤ ਮੰਨਣ, ਕਾਜੌਲ, ਸ਼ੈਲੀ, ਭਾਰਤੀ ਜੌਸ਼ੀ ਆਦਿ ਹਾਜਰ ਸਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media