ਅੰਮ੍ਰਿਤਸਰ, 9 ਮਈ (ਪੰਜਾਬ ਪੋਸਟ- ਮਨਜੀਤ ਸਿੰਘ) – ‘ਯੂਨਾੲਟਿਡ ਨੈਸ਼ਨਜ ਗਲੋਬਲ ਸੜਕ ਸੁਰੱਖਿਆ ਸਪਤਾਹ ਪੁਲਿਸ ਕਮਿਸ਼ਨਰ’ ਐਸ.ਐਸ ਸ੍ਰੀਵਾਸਤਵਾ ਦੇ ਦਿਸ਼ਾਂ ਨਿਰਦੇਸ਼ਾਂ ਤਹਿਤ ਸ਼ੁਰੂ ਕੀਤੀਆ ਗਤੀਵਿਧੀਆ ਤਹਿਤ ਸੰਘਰਸ਼ ਕਮੇਟੀ ਛੇਹਰਟਾ ਦੇ ਸਹਿਯੋਗ ਨਾਲ ਇੱਕ ਰੋਡ ਸ਼ੋਅ ਆਯੋਜਨ ਕੀਤਾ ਗਿਆ।
ਮੋਟਰ ਸਾਈਕਲ ਰੈਲੀ ਨੂੰ ਗੁਰਚਰਨ ਸਿੰਘ ਏ.ਡੀ.ਸੀ.ਪੀ ਟਰੈਫਿਕ ਨੇ ਝੰਡੀ ਦੇ
ਰਵਾਨਾ ਕੀਤਾ ਜਿੰਨਾ ਨੇ ਹੱਥਾਂ ਵਿੱਚ ਸੜਕ ਸੁਰੱਖਿਆ ਨਿਯਮਾਂ ਸਬੰਧੀ ਬੈਨਰ, ਤੱਖਤੀਆ, ਫੜੀਆ ਹੋਈਆ ਸਨ, ਆਮ ਪਬਲਿਕ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾਂ ਕਰਨ ਸੁਨੇਹਾ ਦੇ ਰਹੇ ਸਨ। ਮੋਟਰ ਸਾਈਕਲ ਰੈਲੀ ਇੰਡੀਆ ਕੇਟ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਹੁੰਦੀ ਹੋਈ ਵਾਪਿਸ ਖੰਡ ਵਾਲਾ ਚੌਕ ਵਿੱਚ ਸਮਾਪਤ ਹੋਈ।ਸ਼ੇਰ ਖਾਲਸਾ ਯੂਥ ਕਲੱਬ ਸ਼ਰੀਫਪੁਰਾ ਦੇ ਸਹਿਯੋਗ ਨਾਲ ਸ਼ਰੀਫਪੁਰਾ ਵਿਖੇ ਟ੍ਰੈਫਿਕ ਐਜੂਕੇਸ਼ਨ ਸੈਲ ਵਲੋਂ ਆਮ ਪਬਲਿਕ ਨੂੰ ਵੱਧ ਰਹੀ ਟ੍ਰੈਫਿਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਆਮ ਪਬਲਿਕ, ਆਟੋ ਚਾਲਕਾਂ ਟ੍ਰੈਫਿਕ ਨਿਯਮਾਂ ਅਤੇ ਐਕਸੀਡੈਂਟ ਸਬੰਧੀ ਜਾਗਰੂਕ ਕੀਤਾ ਗਿਆ ਏ.ਸੀ.ਪੀ ਮਹਿੰਦਰ ਟ੍ਰੈਫਿਕ, ਐਸ.ਆਈ ਪਰਮਜੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਪਿੰ੍ਰਸ ਨੇ ਸੰਬੋਧਨ ਕੀਤਾ।ਇਸ ਮੌਕੇ ਤੇ ਟ੍ਰੈਫਿਕ ਐਜੂਕੇਸ਼ਨ ਸੈਲ ਦੇ ਐਸ.ਆਈ ਪਰਮਜੀਤ ਸਿੰਘ ਐਚ.ਸੀ ਸਲਵੰਤ ਸਿੰਘ, ਐਚ.ਸੀ ਕੰਵਲਜੀਤ ਸਿੰਘ, ਸੰਘਰਸ਼ ਕਮੇਟੀ ਦੇ ਪ੍ਰਧਾਨ ਕੰਵਲਜੀਤ ਸਿੰਘ, ਸੁਖਜਿੰਦਰ ਸਿੰਘ, ਬਲਵਿਦਰ ਸਿੰਘ ਅਤੇ ਸਲਵੰਤ ਸਿੰਘ ਰਾਣਾ ਹਾਜ਼ਰ ਸਨ, ਕਲੱਬ ਦੇ ਮੈਬਰਾ, ਆਮ ਪਬਲਿਕ ਅਤੇ ਆਟੋ ਚਾਲਕਾਂ ਨੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦਾ ਪ੍ਰਣ ਲਿਆ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media