Wednesday, July 22, 2026

ਪੁੱਕਾ ਅਤੇ ਪੁਟੀਆ ਦਾ ਵਫਦ ਆਈ.ਕੇ.ਜੀ – ਪੀ.ਟੀ.ਯੂ ਦੇ ਵਾਈਸ ਚਾਂਸਲਰ ਨੂੰ ਮਿਲਿਆ

ਲੁਧਿਆਣਾ, 14 ਮਈ (ਪੰਜਾਬ ਪੋਸਟ ਬਿਊਰੋ) – PPN1405201711ਪੰਜਾਬ ਅਨਏਡਿਡ ਕਾਲੇਜਿਸ ਐਸੋਸਿਏਸ਼ਨ (ਪੁੱਕਾ) ਅਤੇ ਪੰਜਾਬ ਅਨਏਡਿਡ ਟੈਕਨੀਕਲ ਇੰਸਟੀਚਿਊਸ਼ਨਜ਼ ਐਸੋਸਿਏਸ਼ਨ (ਪੁਟੀਆ) ਦਾ ਇੱਕ ਵਫਦ ਆਈ.ਕੇ.ਜੀ-ਪੀ.ਟੀ.ਯੂ ਦੇ ਵਾਈਸ ਚਾਂਸਲਰ ਅਤੇ ਸੈਕਟਰੀ ਤਕਨੀਕੀ ਸਿੱਖਿਆ ਸ਼੍ਰੀ ਕਾਹਨ ਸਿੰਘ ਪੰਨੂੰ ਆਈ.ਏ.ਐਸ ਨੂੰ ਮਿਲਿਆ। ਡਾ: ਅੰਸ਼ੂ ਕਟਾਰੀਆ (ਆਰੀਅਨਜ਼ ਗਰੁੱਪ), ਪ੍ਰੈਜ਼ੀਡੈਂਟ ਪੁੱਕਾ ਅਤੇ ਡਾ: ਮਨਜੀਤ ਸਿੰਘ (ਦੁਆਬਾ ਗਰੁੱਪ) ਵਾਈਸ ਪ੍ਰੈਜ਼ੀਡੈਂਟ, ਪੁਟੀਆ ਦੀ ਅਗਵਾਈ ਵਿੱਚ ਇੰਸਟੀਚਿਊਸ਼ਨਜ਼ ਦੇ ਪ੍ਰਤਿਨਿਧਿਆਂ ਨੇ ਵਾਈਸ ਚਾਂਸਲਰ ਦਾ ਸਵਾਗਤ ਕੀਤਾ ਅਤੇ ਸੰਸਥਾਵਾਂ ਸਬੰਧੀ ਵੱਖ ਵੱਖ ਮੁੱਦਿਆਂ ਅਤੇ ਚੁਣੌਤੀਆਂ ਬਾਰੇ ਵਿੱਚ ਚਰਚਾ ਕੀਤੀ।
ਰਸ਼ਪਾਲ ਧਾਲੀਵਾਲ ਸੀ.ਜੀ.ਸੀ ਝੰਜੇੜੀ  ਗੁਰਫਤਿਹ ਸਿੰਘ ਅਦੇਸ਼, ਘੜੂੰਆਂ; ਸੀ.ਏ ਮਨਮੋਹਨ ਗਰਗ ਗੁਰੂਕੁੱਲ ਵਿਦਿਆਪੀਠ, ਬਨੂੰੜ; ਗੁਰਕੀਰਤ ਸਿੰਘ ਗੁਲਜਾਰ ਗਰੁੱਪ, ਲੁਧਿਆਣਾ, ਮਿ: ਅਸ਼ੋਕ ਗਰਗ ਸਵਾਈਟ ਬਨੂੰੜ, ਨਰੇਸ਼ ਨਾਗਪਾਲ ਸ਼੍ਰੀ ਸਾਈ ਗਰੁੱਪ, ਪਠਾਨਕੋਟ, ਸੀ.ਏ ਰੇਨੂੰ ਅਰੋੜਾ ਐਸ.ਪੀਸੀ.ਈ.ਟੀ,  ਮਿ: ਰਮਨ ਭੱਲਾ ਅਮਨ ਭੱਲਾ ਗਰੁੱਪ ਪਠਾਨਕੋਟ, ਮਿ: ਹਰਿੰਦਰ ਕਾਂਡਾਂ ਕਿਊਸਟ ਗਰੁੱਪ ਝੰਜੇੜੀ, ਮਾਨਵ ਧਵਨ ਪੀ.ਜੀ.ਸੀ, ਲਾਲੜੂ ਅਤੇ ਪੁੱਕਾ ਅਤੇ ਪੁਟੀਆ ਦੇ ਹੋਰ ਮੈਂਬਰਾਂ ਨੇ ਵੀ ਇਸ ਮੀਟਿੰਗ ਵਿੱਚ ਹਿੱਸਾ ਲਿਆ।
ਕਾਹਨ ਸਿੰਘ ਨੇ ਚਰਚਾ ਕਰਦੇ ਹੋਏ ਜੋਰ ਦਿੱਤਾ ਕਿ ਕਿਸੇ ਵੀ ਵਿਕਸਿਤ ਸਮਾਜ ਦੀ ਰੀੜ ਦੀ ਹੱਡੀ ਮਜਬੂਤ ਸਿੱਖਿਆ ਪ੍ਰਣਾਲੀ ਹੈ ਕਿਉਂਕਿ ਇਹ ਉਹ ਹੈ ਜਿਸ ਨਾਲ ਦੇਸ਼ ਦੇ ਭਵਿੱਖ ਦਾ ਨਿਰਧਾਰਣ ਹੁੰਦਾ ਹੈ।ਉਹਨਾਂ ਨੇ ਵਿਦਿਆਰਥੀਆਂ ਦੇ ਰੋਜਗਾਰ ਦੇ ਬਾਰੇ ਵਿੱਚ ਚਿੰਤਾ ਜਤਾਈ ਅਤੇ ਤਕਨੀਕੀ ਸਿੱਖਿਆ ਪ੍ਰਣਾਲੀ ਵਿੱਚ ਗੁਣਾਤਮਕ ਬਦਲਾਅ ਲਿਆਉਣ ਤੇ ਜੋਰ ਦਿੱਤਾ ਤਾਂਕਿ ਜਵਾਨਾਂ ਨੂੰ ਜਿਆਦਾ ਰੋਜਗਾਰ ਦੇ ਮੋਕੇ ਪ੍ਰਾਪਤ ਹੋਣ ਅਤੇ ਮੁੱਖ ਮੰਤਰੀ ਦਾ ਹਰ ਘਰ ਵਿੱਚ ਰੋਜਗਾਰ ਪ੍ਰਦਾਨ ਕਰਨ ਦਾ ਸੁਪਨਾ ਪੂਰਾ ਹੋ ਸਕੇ।ਉਹਨਾਂ ਨੇ ਵਿਕਾਸਸ਼ੀਲ ਸਕਾਰਾਤਮਕ ਵਿਅੱਕਤੀਤਵ `ਤੇ ਜੋਰ ਦਿੱਤਾ ਅਤੇ ਵਿਦਿਆਰਥੀਆਂ ਨੂੰ ਵਾਧੂ ਪਾਠਕ੍ਰਮ ਦੇ ਨਾਲ-ਨਾਲ ਖੇਡ ਸਹੂਲਤਾਂ ਉਪੱਲਬਧ ਕਰਵਾਉਣ ਦੇ ਲਈ ਕਿਹਾ ਤਾਂ ਕਿ ਵਿਦਿਆਰਥੀ ਸ਼ਰੀਰਕ ਅਤੇ ਮਾਨਸਿਕ ਤੋਰ `ਤੇ ਫਿੱਟ ਹੋ ਕੇ ਦੇਸ਼ ਅਤੇ ਸਮਾਜ ਦੀ ਸੇਵਾ ਕਰ ਸਕਣ।  ਉਹਨਾਂ ਨੇ ਭਵਿੱਖ ਦੀ ਮੰਗਾਂ ਦੇ ਅਨਰੂਪ ਪਾਠਕ੍ਰਮ ਵਿੱਚ ਸੋਧ ਦੀ ਜਰੂਰਤ, ਪਾਰਦਰਸ਼ਿਤਾ ਲਿਆਉਣ ਅਤੇ ਪ੍ਰੀਖਿਆ ਪ੍ਰਕਿਰਿਆ ਵਿੱਚ ਗੁਣਾਤਮਕ ਪਰਿਵਰਤਨ, ਨਿਰੰਤਰ ਸਿੱਖਿਅਕ ਪ੍ਰਸ਼ਿਕਸ਼ਣ ਅਤੇ ਨਾਲ ਹੀ ਸੈਖਿਅਕ ਵਿਤਰਣ ਪ੍ਰਕਿਰਿਆ ਨੂੰ ਮਜਬੂਤ ਕਰਨ ਤੇ ਜੋਰ ਦਿੱਤਾ।ਸੰਸਥਾਵਾਂ ਦੇ ਪ੍ਰਤਿਨਿਧਿਆਂ ਨੇ ਵਾਈਸ ਚਾਂਸਲਰ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਅਤੇ ਚੁਣੌਤੀਆਂ ਤੋ ਜਾਣੂ ਕਰਵਾਇਆ ਅਤੇ ਵਾਈਸ ਚਾਂਸਲਰ ਨੇ ਇਹਨਾਂ ਚੁਣੌਤੀਆਂ `ਤੇ ਕਾਬੂ ਪਾਉਣ ਦੇ ਲਈ ਸੰਸਥਾਵਾਂ ਦੀ ਸਹਾਇਤਾ ਕਰਨ ਦਾ ਭਰੋਸਾ ਦਿੱਤਾ।

Check Also

ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ

ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …

Leave a Reply