Wednesday, July 22, 2026

ਪੰਜਾਬੀਆਂ ਦੀ ਦਿੱਲੀ ਹੁੰਦੀ ਖੱਜ਼ਲ-ਖਰਾਬੀ ਰੋਕਣ ਲਈ ਅੰਮ੍ਰਿਤਸਰ ਤੋਂ ਸ਼ੁਰੂ ਹੋਣ ਸਿੱਧੀਆਂ ਉਡਾਣਾ- ਮੰਚ

ਅੰਮ੍ਰਿਤਸਰ, 14 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – PPN1405201714ਸਥਾਨਕ ਅਸ਼ੋਕਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਅੰਮ੍ਰਿਤਸਰ ਵਿਕਾਸ ਮੰਚ ਦੀ ਜਨਰਲ ਬਾਡੀ ਦੀ ਮੀਟਿੰਗ ਸੀਨੀ: ਮੀਤ ਪ੍ਰਧਾਨ ਹਰਦੀਪ ਸਿੰਘ ਚਾਹਲ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਸਮੂਹ ਅਹੁਦੇਦਾਰਾਂ ਤੋਂ ਇਲਾਵਾ ਜਨਰਲ ਮੈਂਬਰ ਵੱਡੀ ਗਿਣਤੀ ‘ਚ ਸ਼ਾਮਲ ਹੋਏ।ਜਿੰਨਾਂ ਨੇ ਗੁਰੂ ਨਗਰੀ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਆਪੋ ਆਪਣੇ ਵਿਚਾਰ ਸਾਂਝੇ ਕੀਤੇ।
ਮੰਚ ਦੇ ਸਰਪ੍ਰਸਤ ਮਨਮੋਹਨ ਸਿੰਘ ਬਰਾੜ ਤੇ ਚਰਨਜੀਤ ਸਿੰਘ ਗੁਮਟਾਲਾ ਨੇ ਸ੍ਰੀ ਗੁਰੂ ਰਾਮ ਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਵਿਦੇਸ਼ਾਂ ਨੂੰ ਸਿੱਧੀਆਂ ਉਡਾਣਾ ਸ਼ੁਰੂ ਕਰਨ ਲਈ ਮਾਨਯੋਗ ਹਾਈਕੋਰਟ ‘ਚ ਪਾਈ ਗਈ ਪਟੀਸ਼ਨ ਬਾਰੇ ਜਾਣਕਾਰੀ ਦਿੱਤੀ।ਉਹਨਾਂ ਦੱਸਿਆ ਕਿ ਅੰਮ੍ਰਿਤਸਰ ਤੋਂ ਜੋ ਵੀ ਅੰਤਰਰਾਸ਼ਟਰੀ ਫਲਾਈਟਾਂ ਉਡਦੀਆਂ ਹਨ, ਉਹ 90 ਤੋਂ 100 ਫੀਸਦੀ ਭਰ ਕੇ ਚੱਲਦੀਆਂ ਜਾਂਦੀਆਂ ਅਤੇ ਇਸ ਸਬੰਧੀ ਹਾਈਕੋਰਟ ਵਲੋਂ ਮੰਗੀਆਂ ਗਈਆਂ ਜਾਣਕਾਰੀਆਂ ਤੇ ਕਾਗਜ਼ਾਤ ਮੁਹੱਈਆ ਕਰਵਾ ਦਿਤੇ ਗਏ ਹਨ।ਉਨਾਂ ਦੱਸਿਆ ਕਿ ਹਾਈਕੋਰਟ ਨੂੰ ਬੇਨਤੀ ਕੀਤੀ ਗਈ ਹੈ ਕਿ ਵਾਇਆ ਦਿੱਲੀ ਉਡਾਣਾ ਚਲਾਉਣ ਦੀ ਬਜ਼ਾਏ ਅੰਮ੍ਰਿਤਸਰ ਤੋਂ ਚਲਾਈਆਂ ਜਾਣ ਤਾਂ ਜੋ ਪੰਜਾਬੀ ਯਾਤਰੂਆਂ ਨੂੰ ਖੱਜਲ-ਖਰਾਬੀ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਹਵਾਈ ਅੱਡੇ ਦੀ ਆਮਦਨ ਵਿੱਚ ਵਾਧਾ ਹੋਵੇ। ਮੈਂਬਰਾਂ ਵਲੋਂ ਹਵਾਈ ਕੰਪਨੀਆਂ ਅਤੇ ਕੇਂਦਰ ਸਰਕਾਰ ਵਲੋਂ ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਨਾਲ ਕੀਤੇ ਜਾ ਰਹੇ ਵਿਤਕਰੇ `ਤੇ ਅਫਸੋਸ ਪ੍ਰਟਾਇਆ ਗਿਆ।
ਇਸ ਤੋਂ ਇਲਾਵਾ ਜਨਰਲ ਸਕੱਤਰ ਮਨਜੀਤ ਸਿੰਘ ਸੈਣੀ ਨੇ ਸ਼ਹਿਰ ਵਿੱਚ ਅਵਾਰਾ ਡੰਗਰ ਤੇ ਕੁਤਿਆਂ ਦੀ ਭਰਮਾਰ, ਜਹਾਜਗੜ੍ਹ ਵਿਖੇ ਨਜਾਇਜ਼ ਤੌਰ `ਤੇ ਜੀ.ਟੀ.ਰੋਡ `ਤੇ ਵਿੱਕਦੀ ਰੇਤ ਬੱਜਰੀ, ਮਲੇਰੀਏ ਦੇ ਬਚਾਅ ਲਈ ਫੋਗਿੰਗ ਕਰਵਾਉਣ, ਸਾਫ ਸਫਾਈ, ਟਰੈਫਿਕ ਸਮੱਸਿਆ, ਕੈਰੋਂ ਮਾਰਕੀਟ ਤੇ ਟੈਲੀਫੋਨ ਐਕਸਚੈਂਜ ਵਿਖੇ ਬਹੁ-ਮੰਜ਼ਲੀ ਕਾਰ ਪਾਰਕਿੰਗ, ਕੰਪਨੀ ਬਾਗ ਵਿਚੋਂ ਕਲੱਬਾਂ ਤੇ ਘਿਓ ਮੰਡੀ ਤੋਂ ਟਰਾਂਸਪੋਰਟਾਂ ਤੇ ਰਿਪੇਅਰ ਅਤੇ ਮੱਛੀ ਮੰਡੀ ਦੀਆਂ ਦੁਕਾਨਾਂ ਸ਼ਹਿਰੋਂ ਬਾਹਰ ਕੱਢਣ ਸਬੰਧੀ ਮਤੇ ਰੱਖੇ ਜੋ ਸਰਬਸੰਮਤੀ ਨਾਲ ਪਾਸ ਕੀਤੇ ਗਏ।ਖਜਾਨਚੀ ਲਖਬੀਰ ਸਿੰਘ ਘੁੰਮਣ ਨੇ ਸਾਲ ਦਾ ਮਾਲੀ ਲੇਖਾ ਜੋਖਾ ਦਿੱਤਾ ਅਤੇ ਨਵੀਂ ਮੈਂਬਰਸ਼ਿਪ ਵਧਾਉਣ ਬਾਰੇ ਬੇਨਤੀ ਕੀਤੀ।ਸੰਸਥਾ ਦੀ ਨਵੀਂ ਕਾਰਜਕਾਰਨੀ ਦੇ ਥਾਪੇ ਗਏ ਅਹੁੱਦੇਦਾਰ ਤੇ ਮੈਂਬਰਾਂ ਨੂੰ ਸਾਰਿਆਂ ਦੇ ਰੂਬਰੂ ਕਰਵਾਇਆ ਗਿਆ, ਜਿੰਨ੍ਹਾਂ ਨੇ ਪੂਰੀ ਤਨਦੇਹੀ ਨਾਲ ਸੇਵਾ ਕਰਨ ਦਾ ਅਹਿਦ ਕੀਤਾ।
ਇਸ ਮੀਟਿੰਗ ਵਿੱਚ ਦਲਜੀਤ ਸਿੰਘ ਕੋਹਲੀ, ਮਨਜੀਤ ਸਿੰਘ ਸੈਣੀ, ਪ੍ਰੋ: ਮੋਹਨ ਸਿੰਘ, ਰਾਹੁਲ ਮਾਈਕਲ, ਕੁਲਦੀਪ ਸਿੰਘ, ਨਿਰਮਲ ਸਿੰਘ ਅਨੰਦ, ਪਰਮਜੀਤ ਸਿੰਘ, ਗਿਆਨ ਸਿੰਘ ਬਮਰਾਹ, ਸੂਬੇਦਾਰ ਮਹਿੰਦਰ ਸਿੰਘ, ਕਸ਼ਮੀਰਾ ਸਿੰਘ, ਇਤਿਹਾਸਕਾਰ ਦਲੇਰ ਸਿੰਘ, ਸੁਖਦੇਵ ਸਿੰਘ ਢਿੱਲੋਂ, ਨਿਸ਼ਾਨ ਸਿੰਘ, ਰਾਜਵਿੰਦਰ ਸਿੰਘ, ਪਰਮਿੰਦਰਜੀਤ ਸਿੰਘ ਕੋਹਲੀ, ਹਰਮੀਤ ਸਿੰਘ ਆਦਿ ਮੌਜ਼ੂਦ ਸਨ।

Check Also

ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ

ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …

Leave a Reply