Sunday, October 11, 2026

ਰਮਨ ਕੁਮਾਰ ਨੂੰ ਅੰਮ੍ਰਿਤਸਰ ਜਿਲਾ ਪ੍ਰਧਾਨ ਚੁਣਿਆ ਗਿਆ

ਅੰਮ੍ਰਿਤਸਰ, 14 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – Raman Dav Unionਪ੍ਰਾਈਵੇਟ ਕਾਲਜ ਨਾਨ-ਟੀਚਿੰਗ ਇੰਪਲਾਈਜ਼ ਯੂਨੀਅਨ, ਪੰਜਾਬ (ਏਡਿਡ ਐਂਡ ਅਨ ਏਡਿਡ) ਦੇ ਫੈਸਲੇ ਮੁਤਾਬਿਕ ਬੀ.ਬੀ.ਕੇ ਡੀ.ਏ.ਵੀ ਕਾਲਜ ਯੂਨਿਟ ਪ੍ਰਧਾਨ ਰਮਨ ਕੁਮਾਰ ਨੂੰ ਅੰਮ੍ਰਿਤਸਰ ਜਿਲਾ ਪ੍ਰਧਾਨ ਚੁਣਿਆ ਗਿਆ ਹੈ।ਇੰਪਲਾਈਜ ਯੂਨੀਅਨ ਦੇ ਸਰਪ੍ਰੱਸਤ ਮਦਨ ਲਾਲ ਖੁੱਲਰ, ਪ੍ਰਧਾਨ ਰਾਜੀਵ ਭਸੀਨ, ਜਨਰਲ ਸੈਕਟਰੀ ਭੁਪਿੰਦਰ ਠਾਕੁਰ ਆਦਿ ਵਲੋਂ ਰਮਨ ਕੁਮਾਰ ਦੀਆਂ ਸੰਸਥਾ ਪ੍ਰਤੀ ਸੇਵਾਵਾਂ ਨੂੰ ਵੇਖਦਿਆਂ ਜਿਲਾ ਪ੍ਰਧਾਨ ਦੇ ਅਹੁੱਦੇ `ਤੇ ਤਾਇਨਾਤ ਕੀਤਾ ਗਿਆ ਹੈ।ਇਸ ਨਿਯੁੱਕਤੀ `ਤੇ ਬੀ.ਬੀ.ਕੇ ਡੀ.ਏ.ਵੀ ਕਾਲਜ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਵਧਾਈ ਦਿੰਦਿਆਂ ਰਮਨ ਕੁਮਾਰ ਨੂੰ ਭਵਿੱਖ ਵਿੱਚ ਹੋਰ ਤਰੱਕੀ ਦਾ ਅਸ਼ੀਰਵਾਦ ਦਿੱਤਾ।ਨਵਨਿਯੁੱਕਤ ਜਿਲਾ ਪ੍ਰਧਾਨ ਰਮਨ ਕੁਮਾਰ ਨੇ ਸਰਪ੍ਰੱਸਤ ਮਦਨ ਲਾਲ ਖੁੱਲਰ ਅਤੇ ਪਿ੍ਰੰਸੀਪਲ ਡਾ. ਪੁਸ਼ਪਿੰਦਰ ਵਾਲੀਆ ਤੇ ਹੋਰਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸਾਰਿਆਂ ਨੂੰ ਨਾਲ ਲੈ ਕੇ ਨਾਨ-ਟੀਚਿੰਗ ਇੰਪਲਾਈਜ਼ ਦੀ ਬਿਹਤਰੀ ਲਈ ਕੰਮ ਕਰਨਗੇ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply