Saturday, July 25, 2026

ਸਤਨਾਮ ਸਿੰਘ ਸਿੰਘ ਪੁਰਾ ਵਿਖੇ ਬਤੌਰ ਲੈਕਚਰਾਰ ਹਾਜਰ ਹੋਏ

ਬਟਾਲਾ, 15 ਮਈ (ਨਰਿੰਦਰ ਬਰਨਾਲ) – PPN1505201703ਬੀਤੇ ਦਿਨੀ ਸਿਖਿਆ ਮੰਤਰੀ ਪੰਜਾਬ ਸ੍ਰੀਮਤੀ ਅਰੁਣਾ ਚੌਧਰੀ ਤੇ ਡਾਇਰੈਕਟਰ ਸਿਖਿਆ ਵਿਭਾਗ ਪੰਜਾਬ ਸੁਖਦੇਵ ਸਿੰਘ ਕਾਹਲੋ ਵਲੋਂ ਵਿਭਾਗ ਲੈਕਚਰਾਰ ਕੇਡਰ ਦੇ ਵੱਖ-ਵੱਖ ਵਿਸ਼ਿਆਂ ਦੇ ਅਧਿਆਪਕਾਂ ਨੂੰ ਤਰੱਕੀ ਦੇ ਕੇ ਪੰਜਾਬ ਦੇ ਸਕੂਲਾਂ ਵਿਚ ਹਾਜਰ ਕਰਵਾਇਆ।ਇਸੇ ਹੀ ਲੜੀ ਤਹਿਤ ਸਰਕਾਰੀ ਹਾਈ ਸਕੂਲ ਲੇਹਲ ਵਿਖੇ ਸੇਵਾ ਨਿਭਾਅ ਰਹੇ ਸਤਨਾਮ ਸਿੰਘ ਦੀ ਤਰੱਕੀ ਉਪਰੰਤ ਨਿਯੁੱਕਤੀ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਸਿੰਘ ਪੁਰਾ ਡੇਰਾ ਬਾਬਾ ਨਾਨਕ ਵਿਖੇ ਹੋਈ ਹੈ।ਸਿਖਿਆ ਵਿਭਾਗ ਵਿੱਚ ਵੱਖ-ਵੱਖ ਸੈਮੀਨਾਰਾਂ ਵਿਚ ਵਧੀਆ ਤੇ ਉਸਾਰੂ ਭੂਮਿਕਾ ਨਿਭਾਉਣ ਵਾਲੇ ਸਤਨਾਮ ਸਿੰਘ ਆਪਣੀ ਵਧੀਆ ਸਖਸੀਅਤ ਕਰਕੇ ਜਾਣੇ ਜਾਂਦੇ ਹਨ।ਸਿੰਘ ਪੁਰਾ ਸਕੂਲ ਵਿਖੇ ਸਤਨਾਮ ਸਿੰਘ ਨੂੰ ਹਾਜਰ ਕਰਵਾਊਣ ਮੌਕੇ ਮੁੱਖ ਅਧਿਆਪਕ ਰੁਪਿੰਦਰਜੀਤ ਸਿੰਘ ਰੰਧਾਵਾ, ਗੋਪਾਲ ਸਿੰਘ, ਮਨਮੋਹਨ ਸਿੰਘ, ਵਿਨੀਤ, ਸੁਧੀਰ, ਜਸਬੀਰ ਸਿੰਘ, ਨਰਿੰਦਰ ਸਿੰਘ ਬਿਸਟ ਜੈਤੋਸਰਜਾ, ਰਜਿੰਦਰ ਸਿੰਘ ਲੈਕ ਬਾਇ, ਪੰਜਾਬੀ ਮਾਸਟਰ ਹਰਪਾਲ ਸਿੰਘ, ਪਰਮਜੀਤ ਸਿੰਘ ਮੈਥ ਲੈਕਚਰਾਰ ਆਦਿ ਅਧਿਆਪਕ ਹਾਜਰ ਸਨ।

Check Also

ਭਗਤ ਪੂਰਨ ਸਿੰਘ ਜੀ ਦੀ 34ਵੀਂ ਸਲਾਨਾ ਬਰਸੀ ਸਮਾਗਮਾਂ ਸਬੰਧੀ ਸਲਾਹਕਾਰ ਕਮੇਟੀ ਦੀ ਮੀਟਿੰਗ

ਅੰਮ੍ਰਿਤਸਰ, 24 ਜੁਲਾਈ (ਜਗਦੀਪ ਸਿੰਘ) – ਸਥਾਨਕ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.) ਅੰਮ੍ਰਿਤਸਰ ਵਿਖੇ …

Leave a Reply