ਅੰਮ੍ਰਿਤਸਰ, 15 ਮਈ (ਪੰਜਾਬ ਪੋਸਟ- ਦਵਿੰਦਰ ਸਿੰਘ) –
ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਵਿਰਸਾ ਵਿਹਾਰ ਸੋਸਾਇਟੀ ਅਤੇ ਸਥਾਨਕ ਸਾਹਿਤਕ ਸਭਾਵਾਂ ਦੇ ਸਹਿਯੋਗ ਨਾਲ ਕਰਵਾਰੀ ਜਥੇਬੰਦਕ ਵਰਕਸ਼ਾਪ ਵਿੱਚ ਵਿਦਵਾਨਾਂ ਨੇ ਬੋਲਦਿਆਂ ਕਿਹਾ ਕਿ ਭਾਸ਼ਾ, ਸਾਹਿਤ ਤੇ ਸਭਿਆਚਾਰ ਨੂੰ ਦਰਪੇਸ਼ ਸਮੱਸਿਆਵਾਂ ਨਾਲ ਨਜਿੱਠਣ ਲਈ ਸਾਹਿਤ ਸਭਾਵਾਂ ਅਤੇ ਕੇਂਦਰੀ ਸਭਾ ਦਾ ਨਿਰੰਤਰ ਤਾਲਮੇਲ ਰਹਿਣਾ ਜ਼ਰੂਰੀ ਹੈ। ਇਹ ਵੀ ਕਿਹਾ ਗਿਆ ਕਿ ਕੇਂਦਰੀ ਸਭਾ ਦੇ ਵੱਡੇ ਕਾਰਜ ਖੇਤਰ `ਚ ਸਾਹਿਤ ਸਭਾਵਾਂ ਦਾ ਯੋਗਦਾਨ ਕਦੇ ਵੀ ਮਨਫੀ ਕਰਕੇ ਨਹੀਂ ਵੇਖਿਆ ਜਾ ਸਕਦਾ।ਇਸ ਸਾਹਿਤਕ ਵਰਕਸ਼ਾਪ ਵਿਚ ਅੰਮ੍ਰਿਤਸਰ, ਤਰਨ ਤਾਰਨ, ਗੁਰਦਾਸਪੁਰ, ਪਠਾਨਕੋਟ ਅਤੇ ਜੰਮੂ ਕਸ਼ਮੀਰ ਦੀਆਂ ਸਾਹਿਤ ਸਭਾਵਾਂ ਨਾਲ ਜੁੜੇ ਲੇਖਕਾਂ ਨੇ ਵੱਡੀ ਪੱਧਰ `ਤੇ ਸ਼ਮੂਲੀਅਤ ਕੀਤੀ।
ਕੇਂਦਰੀ ਸਭਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਸਭਾ ਦੇ ਉਦੇਸ਼ਾਂ ਪ੍ਰਤੀ ਬੋਲਦਿਆਂ ਕਿਹਾ ਕਿ ਲੋਕ ਮਸਲਿਆਂ ਅਤੇ ਸੰਘਰਸ਼ ਵਿਚੋਂ ਨਿਕਲਿਆ ਸਾਹਿਤ ਹੀ ਸ਼ਕਤੀਸ਼ਾਲੀ ਹੁੰਦਾ ਹੈ।ਵਰਕਸ਼ਾਪ ਦੇ ਕਨਵੀਨਰ ਸ੍ਰੀ ਦੀਪ ਦਵਿੰਦਰ ਸਿੰਘ ਨੇ ਮੰਚ ਸੰਚਾਲਨ ਕਰਦਿਆਂ ਕਿਹਾ ਕਿ ਭਾਸ਼ਾ ਸਾਹਿਤ ਤੇ ਸਭਿਆਚਾਰ ਨਾਲ ਜੁੜੇ ਲੋਕ ਮਸਲਿਆਂ ਨੂੰ ਨਜਿੱਠਣ ਲਈ ਲੇਖਕ ਜਥੇਬੰਦੀਆਂ ਨੂੰ ਮਿਲ ਕੇ ਚਲਣ ਦੀ ਲੋੜ ਹੈ।ਕਰਮ ਸਿੰਘ ਵਕੀਲ ਨੇ ਵਿਦਵਾਨਾਂ ਨਾਲ ਜਾਣ ਪਛਾਣ ਕਰਵਾਈ ਅਤੇ ਅਰਤਿੰਦਰ ਸੰਧੂ ਨੇ ਹਾਜ਼ਰੀਨ ਨੂੰ ਜੀ ਆਇਆਂ ਕਿਹਾ।
ਉਘੇ ਵਿਦਵਾਨ ਡਾ. ਕਰਮਜੀਤ ਸਿੰਘ ਨੇ ਕਿਹਾ ਕਿ ਪੁਸਤਕ ਸਭਿਆਚਾਰ ਨੂੰ ਪ੍ਰਫੁਲਿਤ ਕਰਨ ਅਤੇ ਨਵੇਂ ਲੇਖਕਾਂ ਨੂੰ ਉਭਾਰਨ ਵਿਚ ਸਾਹਿਤ ਸਭਾਵਾਂ ਦਾ ਪ੍ਰਮੁੱਖ ਕਾਰਜ ਖੇਤਰ ਹੋਣਾ ਚਾਹੀਦਾ ਹੈ।ਉਨਾਂ ਕਿਹਾ ਕਿ ਸਾਹਿਤ ਤੇ ਭਾਸ਼ਾ ਦੀ ਗੁਣਵੱਤਾ ਨੂੰ ਉਪਰ ਚੁੱਕਣ ਅਤੇ ਆਪਸੀ ਤਾਲਮੇਲ ਬਰਕਰਾਰ ਰੱਖਣ ਲਈ ਸਾਨੂੰ ਅਜਿਹੇ ਸੰਵਾਦ ਨਿਰੰਤਰ ਰਚਾਉਦੇ ਰਹਿਣਾ ਚਾਹੀਦਾ ਹੈ।
ਡਾ. ਪਰਮਿੰਦਰ ਸਿੰਘ ਨੇ ਕਿਹਾ ਕਿ ਅੱਜ ਲੇਖਕ ਨੂੰ ਆਪਣੇ ਲਿਖਣ ਕਾਰਜ ਦੇ ਨਾਲ ਨਾਲ ਭਾਸ਼ਾ ਤੇ ਸਭਿਆਚਾਰਕ ਮਸਲਿਆਂ ਪ੍ਰਤੀ ਵੀ ਜਥੇਬੰਦੀ ਤੌਰ ’ਤੇ ਸੁਚੇਤ ਹੋਣ ਦੀ ਲੋੜ ਹੈ।ਜੰਮੂ ਕਸ਼ਮੀਰ ਤੋਂ ਆਈ ਪੰਜਾਬੀ ਲੇਖਕਾਂ ਸੁਰਿੰਦਰਨੀਰ ਨੇ ਗੱਲ ਕਰਦਿਆਂ ਕਿਹਾ ਕਿ ਕੇਂਦਰੀ ਸਭਾ ਨੂੰ ਪੰਜਾਬੋਂ ਬਾਹਰਲੇ ਰਾਜਾਂ ਵਿਚ ਵੱਸਦੇ ਲੇਖਕ ਭਾਈਚਾਰੇ ਨਾਲ ਨਿਰੰਤਰ ਤਾਲਮੇਲ ਰੱਖਣ ਦੀ ਲੋੜ ਹੈ।
ਜਥੇਬੰਦਕ ਆਗੂ ਮੱਖਣ ਕੋਹਾੜ ਨੇ ਕੇਂਦਰੀ ਸਭਾ ਦੀ ਆਰਥਿਕ ਮਜ਼ਬੂਤੀ ਲਈ ਜ਼ੋਰ ਦਿੰਦਿਆਂ ਕਿਹਾ ਕਿ ਲੇਖਕ ਸਭਾਵਾਂ ਨੂੰ ਅੱਗੇ ਆਉਣਾ ਚਾਹੀਦਾ ਹੈ।ਡਾ. ਅਨੂਪ ਸਿੰਘ ਅਤੇ ਕੇਵਲ ਧਾਲੀਵਾਲ ਨੇ ਸਾਂਝੇ ਤੌਰ `ਤੇ ਕਿਹਾ ਕਿ ਨਿਰੋਆ ਸਾਹਿਤ ਲਿਖਣ ਲਈ ਨਵੇਂ ਲੇਖਕਾਂ ਨੂੰ ਮਿਆਰੀ ਪੁਸਤਕਾਂ ਪੜਨ ਦੀ ਚੇਟਕ ਲਾਉਣੀ ਚਾਹੀਦੀ ਹੈ।ਇਸ ਮੌਕੇ ਵੱਖ-ਵੱਖ ਸਾਹਿਤ ਸਭਾਵਾਂ ਦੇ ਪ੍ਰਤੀਨਿਧਾਂ ਹਰਪਾਲ ਸਿੰਘ ਨਾਗਰਾ, ਡਾ. ਲੇਖ ਰਾਜ, ਮੰਗਤ ਚੰਚਲ, ਹੰਸਪਾਲ, ਡਾ. ਨਰੇਸ਼, ਸ਼ੈਲਿੰਦਰਜੀਤ ਰਾਜਨ ਅਤੇ ਧਰਵਿੰਦਰ ਔਲਖ ਵਲੋਂ ਕੇਂਦਰੀ ਸਭਾ ਅਤੇ ਸਾਹਿਤ ਸਭਾਵਾਂ ਦੇ ਤਾਲਮੇਲ ਲਈ ਉਸਾਰੂ ਸੁਝਾਅ ਵੀ ਦਿੱਤੇ ਗਏ।
ਇਸ ਸਮੇਂ ਦੇਵ ਦਰਦ, ਮਨਮੋਹਨ ਢਿੱਲੋਂ, ਜਗਦੀਸ਼ ਸਚਦੇਵਾ, ਹਜ਼ਾਰਾ ਸਿੰਘ ਚੀਮਾ, ਹਰਜੀਤ ਸੰਧੂ, ਨਿਰਮਲ ਅਰਪਨ, ਸੁਲੱਖਣ ਸਰਹੱਦੀ, ਸੁਖਵਿੰਦਰ ਰੰਧਾਵਾ, ਸੁਮੀਤ ਸਿੰਘ, ਰਵੀ ਠਾਕੁਰ, ਮਨਮੋਹਨ ਸਿੰਘ ਬਾਸਰਕੇ, ਅਜੀਤ ਸਿੰਘ ਨਬੀਪੁਰ, ਗੁਰਬਾਜ ਤੋਲਾਨੰਗਲ, ਰਾਜਵਿੰਦਰ ਕੌਰ, ਸੁਰਿੰਦਰ ਨਿਮਾਣਾ, ਸਰਬਜੀਤ ਸੰਧੂ, ਸਤਿੰਦਰ ਓਠੀ, ਮੱਖਣ ਭੈਣੀਵਾਲਾ, ਡਾ. ਸਤਿੰਦਰ ਰੈਬੀ, ਤਰਸੇਮ ਭੰਗੂ, ਮਲਵਿੰਦਰ, ਡਾ. ਹੀਰਾ ਸਿੰਘ, ਭੁਪਿੰਦਰ ਸੰਧੂ, ਦਵਿੰਦਰ ਦੀਦਾਰ, ਪ੍ਰੋ: ਸਤਨਾਮ ਰੰਧਾਵਾ, ਡਾ. ਲਖਵਿੰਦਰ ਗਿੱਲ, ਸਿਮਰਜੀਤ ਰੰਧਾਵਾ, ਮਧੂ ਭਾਸਕਰ, ਡਾ. ਵਿਕਰਮ, ਗੁਰਮੀਤ ਸਿੰਘ ਪਾਹੜਾ, ਜਸਵੰਤ ਸਿੰਘ ਜੱਸ ਅਤੇ ਰਾਜਪਾਲ ਸਿੰਘ ਬਾਠ ਸਮੇਤ ਲੋਕ ਵੱਡੀ ਗਿਣਤੀ ਵਿਚ ਹਾਜ਼ਰ ਸਨ।
Check Also
ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ
ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …
Punjab Post Daily Online Newspaper & Print Media