ਮਲੋਟ, 15 ਮਈ (ਪੰਜਾਬ ਪੋਸਟ ਬਿਊਰੋ) –
ਸਰਕਾਰੀ (ਕੰਨਿਆ) ਸੀਨੀਅਰ ਸੈਕੰਡਰੀ ਸਕੂਲ਼ ਮੰਡੀ ਹਰਜੀ ਰਾਮ ਮਲੋਟ ਦਾ ਬਾਰਵੀ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ।ਕਾਮਰਸ ਦਾ ਨਤੀਜਾ 100% ਰਿਹਾ ਜਿਸ ਵਿੱਚੋਂ ਲੜਕੀ ਅਕਾਸ਼ਾ ਪੁੱਤਰੀ ਸ਼੍ਰੀ ਰਾਜ ਕੁਮਾਰ ਨੇ 83.77% ਨੰਬਰ ਲੈ ਕੇ ਸਕੂਲ਼ ਦਾ ਨਾਮ ਰੋਸ਼ਨ ਕੀਤਾ।ਆਰਟਸ ਦਾ ਨਤੀਜਾ 98% ਰਿਹਾ ਜਿਸ ਵਿੱਚ ਰਾਗਨੀ ਰਾਣੀ ਪੁੱਤਰੀ ਅਰਜਨ ਦਾਸ 90.44%, ਮਾਨਸੀ ਰਾਣੀ ਪੁੱਤਰੀ ਮਹਾਵੀਰ ਪ੍ਰਸਾਦ 89.55, ਸ਼ਿਵਾਨੀ ਪੁੱਤਰੀ ਮੁਕੇਸ਼ ਕੁਮਾਰ 84.66%, ਲਵਪ੍ਰੀਤ ਕੌਰ ਪੁੱਤਰੀ ਗੁਰਦਿਆਲ ਸਿੰਘ 83.77%, ਸਿਮਰਨ ਸ਼ਰਮਾ 82.66%, ਗੀਤਾਜਲੀ ਪੁੱਤਰੀ ਪਰਮਜੀਤ 82% ਅਤੇ ਸਪਨਾ ਰਾਣੀ ਪੁੱਤਰੀ ਸੁਭਾਸ਼ ਚੰਦਰ 82% ਨੰਬਰ ਪ੍ਰਾਪਤ ਕਰਕੇ ਆਪਣੇ ਮਾਤਾ ਪਿਤਾ ਅਤੇ ਸਕੂਲ਼ ਦਾ ਨਾਮ ਰੋਸ਼ਨ ਕੀਤਾ, ਇਸ ਤੋਂ ਇਲਾਵਾ ਸਾਇੰਸ ਦਾ ਨਤੀਜਾ ਵੀ ਸ਼ਾਨਦਾਰ ਰਿਹਾ ਜਿਸ ਵਿੱਚ ਰੋਸੀ ਪੁੱਤਰੀ ਗੁੱਡੂ ਲਾਲ ਨੇ 88.22%, ਪ੍ਰੀਤੀ ਪੁੱਤਰੀ ਸਤੀਸ਼ ਕੁਮਾਰ ਨੇ 82.22%, ਹਰਸਿਮਰਨ ਪੁੱਤਰੀ ਬਲਕਰਨ ਸਿੰਘ ਨੇ 80.22% ਨੰਬਰ ਪ੍ਰਾਪਤ ਕੀਤੇ ਇਸ ਸਕੂਲ਼ ਦੇ ਪ੍ਰਿੰਸੀਪਲ ਵਿਜੈ ਗਰਗ ਇਹਨਾਂ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਮੈਡਲਾਂ ਰਾਹੀ ਬੱਚਿਆ ਦਾ ਸਨਮਾਨ ਕੀਤਾ।ਪ੍ਰਿੰਸੀਪਲ ਸਾਹਿਬ ਨੇ ਇਹਨਾਂ ਬੱਚਿਆ ਨੇ ਆਪਣੇ ਅਧਿਆਪਕਾਂ ਦਾ ਆਪਣੇ ਸਕੂਲ਼ ਦਾ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ।ਇਸ ਮੌਕੇ ਲੈਕਚਰਾਰ ਅਮਰਜੀਤ ਸਿੰਘ, ਅਵਤਾਰ ਸਿੰਘ, ਸ਼੍ਰੀ ਮਤੀ ਪ੍ਰੇਮ ਲਤਾ, ਸ਼੍ਰੀਮਤੀ ਪੂਨਮ ਰਾਣੀ, ਸ਼੍ਰੀ ਮਤੀ ਸਰੇਸ਼ਟਾ, ਸ਼੍ਰੀਮਤੀ ਅੰਜਲੀ, ਕੇਵਲ ਕ੍ਰਿਸ਼ਨ, ਸੁਨੀਲ ਕੁਮਾਰ ਗਲਹੋਤਰਾ, ਸੁਰੇਸ਼ ਕੁਮਾਰ, ਸ਼੍ਰੀਮਤੀ ਨੀਰੂ ਜਿੰਦਲ ਹਾਜਰ ਸਨ ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media