Wednesday, October 14, 2026

ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਲੋਕਾਂ ਨੂੰ ਫ੍ਰੀ ਕਾਨੂੰਨੀ ਸਹਾਇਤਾ ਦੇਣ ਲਈ ਚਲਾਈ ਜਾਗਰੂਕਤਾ ਵੈਨ

ਪਠਾਨਕੋਟ, 15 ਮਈ (ਪੰਜਾਬ ਪੋਸਟ ਬਿਊਰੋ) – PPN1405201715ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਵੱਲੋਂ ਅੱਜ ਇਕ ਜਾਗਰੂਕਤਾ ਮੂਹਿਮ ਸੁਰੂ ਕੀਤੀ ਗਈ, ਜਿਸ ਅਧੀਨ ਲੋਕਾਂ ਨੂੰ ਫ੍ਰੀ ਕਾਨੂੰਨੀ ਸਹਾਇਤਾ ਦੀ ਜਾਣਕਾਰੀ ਦੇਣ ਲਈ ਇਕ ਜਾਗਰੂਕਤਾ ਵੈਨ ਨੂੰ ਜਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤੇਜਵਿੰਦਰ ਸਿੰਘ ਜੀ ਨੇ ਕੋਰਟ ਕੰਪਲੈਕਸ ਮਲਿਕਪੁਰ ਤੋਂ ਝੰਡੀ ਦਿਖਾ ਕੇ ਰਵਾਨਾ ਕੀਤਾ।ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸ਼੍ਰੀਮਤੀ ਅਮਨਦੀਪ ਕੌਰ ਚਾਹਲ, ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਧਿਕਾਰੀ ਪਠਾਨਕੋਟ ਅਤੇ ਬਾਰ ਮੈਬਰਾਂ ਤੋਂ ਇਲਾਵਾ ਹੋਰ ਅਧਿਕਾਰੀ ਹਾਜ਼ਰ ਸਨ।
ਇਸ ਮੋਕੇ ਤੇ ਜਾਣਕਾਰੀ ਦਿੰਦੇ ਹੋਏ ਸ਼੍ਰੀ ਤੇਜਵਿੰਦਰ ਸਿੰਘ ਜੀ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਠਾਨਕੋਟ  ਨੇ ਦੱਸਿਆ ਕਿ ਇਹ ਜ਼ਿਲ੍ਹਾ ਪਠਾਨਕੋਟ ਵਿੱਚ ਪਹਿਲੀ ਵਾਰ ਜਾਗਰੂਕਤਾ ਵੈਨ ਚਲਾਈ ਗਈ ਹੈ ਜੋ ਕਿ ਆਉਂਣ ਵਾਲੇ 15 ਦਿਨਾਂ ਦੇ ਵਿੱਚ ਜ਼ਿਲ੍ਹਾ ਪਠਾਨਕੋਟ ਦੇ ਪਿੰਡ ਬੇੜੀਆਂ, ਸੰਨੀ, ਝੰਡਪੁਰ, ਕਲੈਸ਼ਰ, ਬਨੀਲੋਧੀ, ਪੰਜੋਰ, ਚੰਡੀਗੜ੍ਹ, ਹਰਿਵਾਸਪੁਰ, ਰਾਏਪੁਰ, ਬਕਨੋਰ, ਨਰਾਇਣਪੁਰ, ਤਾਰਾਗੜ੍ਹ, ਬੈਗੋਵਾਲ, ਗੂੜ੍ਹਾ,  ਰਾਜਪੁਰਾ, ਥਰਿਆਲ, ਬਮਿਆਲ, ਧੰਨਵਾਲ, ਸੋਫੀ ਚੱਕ, ਕੋਟਲੀ, ਡਡਵਾਂ, ਖੋਹ, ਮੰਗਨੀ, ਦਰਸੋਪੁਰ, ਨਾਜੋਚੱਕ, ਪੰਜੂਪੁਰ, ਅਕਾਲਗੜ੍ਹ, ਮੈਰਾ, ਬੜੋਈ, ਰਾਣੀਪੁਰ, ਮੁਤਫਰਕਾ, ਧੀਰਾ, ਡੇਅਰੀਵਾਲ, ਲਾਡੋਚੱਕ, ਘਰੋਟਾ, ਮੂੱਠੀ, ਮਨਵਾਲ, ਜਨਿਆਲ, ਮਸਤਪੁਰ, ਬੂੰਗਲ, ਬੰਧਾਨੀ, ਚੀਕੜ, ਝਾਖੋਲਾੜੀ, ਧੋਬੜਾ ਅਤੇੇ ਲਾਹੜ੍ਹੀ ਗੁੱਜਰਾਂ ਆਦਿ ਪਿੰਡਾਂ ਵਿੱਚ ਪਹੁੰਚ ਕੇ  ਲੋਕਾਂ ਨੂੰ ਫ੍ਰੀ ਕਾਨੂੰਨੀ ਸਹਾਇਤਾ ਬਾਰੇ ਜਾਣਕਾਰੀ ਦੇਵੇਗੀ।ਉਨ੍ਹਾਂ ਦੱਸਿਆ ਕਿ ਇਸ ਵੈਨ ਵਿੱਚ ਇਕ ਐਲ.ਈ.ਡੀ ਵੀ ਲਗਾਈ ਗਈ ਹੈ, ਜਿਸ `ਤੇ ਲੋਕਾਂ ਨੂੰ ਕਾਨੂੰਨੀ ਸਹਾਇਤਾ ਬਾਰੇ ਜਾਣਕਾਰੀ ਦਿੱਤੀ ਜਾਵੇਗੀ।ਇਸ ਤੋਂ ਇਲਾਵਾ ਹਰ ਰੋਜ ਦੋ ਐਡਵੋਕੇਟ ਅਤੇ ਇਹ ਪੈਰਾ ਲੀਗਲ ਵਲੰਟੀਅਰ ਵੀ ਇਸ ਵੈਨ ਵਿੱਚ ਮੋਜੂਦ ਰਹਿਣਗੇ ਅਤੇ ਲੋਕਾਂ ਨੂੰ ਕਾਨੂੰਨੀ ਸਹਾਇਤਾ ਬਾਰੇ ਜਾਣਕਾਰੀ ਦੇਣਗੇ।
ਉਨ੍ਹਾਂ ਦੱਸਿਆ ਕਿ ਇਸ ਵੈਨ ਰਾਹੀਂ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਠਾਨਕੋਟ ਵੱਲੋਂ ਮੁਹੱਈਆ ਕਰਵਾਈਆਂ ਜਾਣ ਵਾਲੀਆਂ ਮੁਫਤ ਲੀਗਲ ਸਰਵਿਸਜ਼, ਚਾਈਲਡ ਲੇਬਰ ਐਕਟ, ਸੈਕਸ਼ਨ 498-ਏ, ਡੋਮੈਸਟਿਕ ਵਾਇਲੈਂਸ ਐਕਟ, ਸੈਕਸ਼ਨ 13-ਬੀ, ਸੈਕਸ਼ਨ 9, ਸੈਕਸ਼ਨ 125 ਸੀ.ਆਰ.ਪੀ.ਸੀ, ਜੁਵੇਨਾਇਲ ਜ਼ਸਟਿਸ ਐਕਟ, ਐਮ.ਏ.ਸੀ.ਟੀ ਐਕਟ ਅਤੇ ਹੋਰ ਕਾਨੂੰਨੀ ਸਹਾਇਤਾ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਅਤੇ 8 ਜੁਲਾਈ ਨੂੰ ਜ਼ਿਲ੍ਹਾ ਪਠਾਨਕੋਟ ਵਿੱਚ ਲਗਾਈ ਜਾਣ ਵਾਲੀ ਲੋਕ ਅਦਾਲਤ ਬਾਰੇ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਇਸ 8 ਜੂਲਾਈ ਨੂੰ ਵੱਖ ਵੱਖ ਪ੍ਰਕਾਰ ਦੇ ਮਾਮਲੇ ਜਿਵੇ ਕ੍ਰਿਮੀਨਲ ਕੰਪਾਊਡੇਬਲ ਕੇਸ, ਐਨ.ਆਈ. ਐਕਟ 138, ਬੈਂਕ ਰਿਕਵਰੀ ਕੇਸ, ਐਮ.ਏ.ਸੀ.ਟੀ ਕੇਸ ਲੇਬਰ ਅਤੇ ਫੈਮਿਲੀ ਕੇਸ, ਬਿਜਲੀ ਅਤੇ ਪਾਣੀ ਸਬੰਧੀ ਝਗੜੇ ਅਤੇ ਹੋਰ ਵਿਵਾਦਾਂ ਦੀ ਸੁਣਵਾਈ ਕਰਨ ਲਈ ਦੇਸ਼ ਭਰ ਵਿੱਚ ਕੌਮੀ ਲੋਕ ਅਦਾਲਤ ਲਗਾਈ ਜਾ ਰਹੀ ਹੈ।ਜਿਸ ਅਧੀਨ ਜ਼ਿਲ੍ਹਾ ਪਠਾਨਕੋਟ ਦੇ ਜੁਡੀਸਿਅਲ ਅਫਸ਼ਰਾਂ ਦੇ ਵੱਖ ਵੱਖ ਬੈਂਚਾ ਦੁਆਰਾ ਉਪਰੋਕਤ ਕੇਸਾਂ ਦਾ ਦੋਵੇ ਪਾਰਟੀਆਂ ਦੀ ਆਪਸੀ ਸਹਿਮਤੀ ਨਾਲ ਮੌਕੇ ਤੇ ਨਿਪਟਾਰਾ ਕੀਤਾ ਜਾਵੇਗਾ।ਇਸ ਨਾਲ ਜਿੱਥੇ ਆਮ ਲੋਕਾਂ ਨੂੰ ਰਾਹਤ ਮਿਲੇਗੀ, ਉੱਥੇ ਅਦਾਲਤਾਂ ਦਾ ਕੰਮਕਾਜੀ ਬੋਝ ਵੀ ਘੱਟ ਹੋਵੇਗਾ।ਉਨ੍ਹਾਂ ਦੱਸਿਆ ਕਿ ਇਸ ਅਥਾਰਟੀ ਵੱਲੋਂ  ਸਮਾਜ ਦੇ ਪਿਛੜੇ ਅਤੇ ਕਮਜੋਰ ਵਰਗਾਂ ਦੇ ਲੋਕਾਂ ਦੇ ਕਾਨੂੰਨੀ ਅਧਿਕਾਰਾਂ ਦੀ ਰੱਖਿਆ ਲਈ ਮੁਫਤ ਕਾਨੂੰਨੀ ਸਹਾਇਤਾ ਪ੍ਰਦਾਨ ਵੀ ਕੀਤੀ ਜਾਂਦੀ ਹੈ ।

Check Also

ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ

ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …

Leave a Reply