Wednesday, November 25, 2026

ਭਲਾਈ ਸਕੀਮਾਂ ਦੀ ਨਿਗਰਾਨੀ ਲਈ ਹਰੇਕ ਪਿੰਡ `ਚ ਇਕ ਸਾਬਕਾ ਸੈਨਿਕ ਨੁਮਾਇੰਦਾ ਨਿਯੁੱਕਤ ਕੀਤਾ ਜਾਵੇਗਾ- ਗਰੇਵਾਲ

PPN1705201715ਬਠਿੰਡਾ, 17 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਮੇਜਰ ਜਨਰਲ ਐਸ.ਪੀ.ਐਸ ਗਰੇਵਾਲ ਰਿਟਾ. ਚੇਅਰਮੈਨ ਪੈਸਕੋ ਪੰਜਾਬ ਨੇ ਅਜ ਜ਼ਿਲਾ ਰੱਖਿਆ ਸੇਵਾਵਾਂ ਭਲਾਈ ਦਫਤਰ ਬਠਿੰਡਾ ਦਾ ਦੌਰਾ ਕੀਤਾ।ਕਰਨਲ ਐਸ.ਐਸ ਸਾਂਘਾ ਜ਼ਿਲਾ ਰੱਖਿਆ ਸੇਵਾਵਾਂ ਭਲਾਈ ਅਫਸਰ ਬਠਿੰਡਾ ਨੇ ਉਨਾਂ ਦਾ ਨਿੱਘਾ ਸਵਾਗਤ ਕੀਤਾ।ਮੇਜਰ ਜਨਰਲ ਐਸ.ਪੀ.ਐਸ ਗਰੇਵਾਲ (ਰਿਟਾ.) ਨੇ ਦਫਤਰ ਵਿਖੇ ਹਾਜਰ 80-90 ਸੇਵਾਮੁਕਤ ਅਧਿਕਾਰੀਆਂ, ਸਾਬਕਾ ਸੈਨਿਕਾਂ ਅਤੇ ਵਿਧਵਾਵਾਂ ਨੂੰ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਜਾ ਰਹੀ ਨਵੀਂ ਸਕੀਮ ਗਾਰਡੀਅਨ ਆਫ ਗਵਰਨੈਂਸ ਸਬੰਧੀ ਜਾਣਕਾਰੀ ਦਿੱਤੀ। ਉਨਾਂ ਦਸਿਆ ਕਿ ਇਸ ਸਕੀਮ ਅਧੀਨ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਸਾਰੇ ਪਿੰਡਾਂ ਵਿਚ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਦੀ ਨਿਗਰਾਨੀ ਲਈ ਹਰੇਕ ਪਿੰਡ ਵਿੱਚ ਇੱਕ ਸਾਬਕਾ ਸੈਨਿਕ ਨੂੰ ਨੁਮਾਇੰਦਾ ਨਿਯੁੱਕਤ ਕੀਤਾ ਜਾਵੇਗਾ ਜੋ ਕਿ ਪਿੰਡ ਪੱਧਰ `ਤੇ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਅਤੇ ਭਲਾਈ ਕੰਮਾਂ ਦੀ ਦੇਖ-ਰੇਖ ਕਰੇਗਾ।ਇਸ ਮੁਹਿੰਮ ਲਈ ਇਕ ਕੰਪਿਊਟਰ ਐਪਲੀਕੇਸ਼ਨ ਤਿਆਰ ਕੀਤੀ ਜਾ ਰਹੀ ਹੈ, ਜੋ ਕਿ ਸਮਾਰਟ ਫੋਨ ਤੇ ਡਾਊਨਲੋਡ ਕੀਤੀ ਜਾਏਗੀ।ਉਨਾਂ ਦੱਸਿਆ ਕਿ ਨਾਮਜਦ ਨੁਮਾਇੰਦਾ ਉਸੇ ਪਿੰਡ ਦੇ ਸਾਬਕਾ ਫੌਜੀਆਂ ਵਿੱਚੋਂ ਹੀ ਇਕ ਹੋਵੇਗਾ, ਜੋ ਸਿਹਤਮੰਦ ਅਤੇ ਸਮਾਰਟ ਫੋਨ ਚਲਾ ਸਕਦਾ ਹੋਵੇ ਅਤੇ ਇੰਟਰਨੈਟ ਸਬੰਧੀ ਜਾਣਕਾਰੀ ਰੱਖਦਾ ਹੋਵੇ ਤਾਂ ਕਿ ਐਪ ਸਬੰਧੀ ਸਾਰੀ ਰਿਪੋਰਟ ਭੇਜਣ ਦੇ ਸਮਰੱਥ ਹੋਵੇ।ਉਨਾਂ ਇਸ ਸਬੰਧੀ ਸਾਬਕਾ ਸੈਨਿਕਾਂ ਦੇ ਸੁਝਾਅ ਵੀ ਮੰਗੇ।ਮੇਜਰ ਜਨਰਲ ਐਸ.ਪੀ.ਐਸ ਗਰੇਵਾਲ (ਰਿਟਾ.) ਨੇ ਹਾਜਰ ਸਾਬਕਾ ਸੈਨਿਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ। ਇਸ ਸਮੇਂ ਕਰਨਲ ਐਸ.ਐਸ ਸਾਂਘਾ, ਕਰਨਲ ਐਸ.ਐਸ ਮਾਨ ਮੀਤ ਪ੍ਰਧਾਨ ਜ਼ਿਲਾ ਸੈਨਿਕ ਬੋਰਡ ਬਠਿੰਡਾ ਅਤੇ ਦਫਤਰ ਦਾ ਸਾਰਾ ਸਟਾਫ ਹਾਜਰ ਸੀ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply