Wednesday, November 25, 2026

ਵਜਰਾ ਕੋਰ ਵਲੋਂ ਯੁੱਧ ਹੀਰੋਜ਼ ਤੇ ਬਹਾਦੁਰ ਸੇਵਾਮੁਕਤ ਫੌਜੀਆਂ ਨੂੰ ਮੋਡੀਫਾਈਡ ਸਕੂਟਰ ਭੇਟ

ਜਲੰਧਰ, 18 ਮਈ (ਪੰਜਾਬ ਪੋਸਟ ਬਿਊਰੋ) – PPN1805201701ਲੈਫਟੀਨੈਂਟ ਜਨਰਲ ਬੀ.ਐਸ ਸਹਰਾਵਤ ਜਨਰਲ ਆਫਸਿਰ ਕਮਾਂਡਿੰਗ ਵਜਰਾ ਕੋਰ ਨੇ ਜਲੰਧਰ ਵਿਖੇ ਉਨਾਂ ਯੁੱਧ ਹੀਰੋਜ਼ ਤੇ ਬਹਾਦੁਰ ਸੇਵਾਮੁਕਤ ਫੌਜੀਆਂ ਨੂੰ ਮੋਡੀਫਾਈਡ ਸਕੂਟਰ ਭੇਟ ਕੀਤੇ ਗਏ, ਜਿੰਨਾਂ ਨੇ ਜੰਗ ਜਾਂ ਕਾਊਂਟਰ ਐਮਰਜੈਂਸੀ ਆਪਰੇਸ਼ਨ `ਚ ਆਪਣੇ ਸਰੀਰ ਦੇ ਵੱਖ ਵੱਖ ਅੰਗਾਂ ਦਾ ਬਲਿਦਾਨ ਦਿੱਤਾ ਸੀ। ਇਸ ਮੌਕੇ ਉਨਾਂ ਨੇ ਦੱਸਿਆ ਕਿ ਦੇਸ਼ ਨੂੰ ਉਨਾਂ ਦੀਆਂ ਕੁਰਬਾਨੀਆਂ `ਤੇ ਮਾਣ ਹੈ ਅਤੇ ਭਾਰਤੀ ਫੌਜ ਉਨਾਂ ਲਈ ਹਮੇਸ਼ਾਂ ਹਰ ਸੰਭਵ ਕਲਿਆਣ ਕਾਰਜ਼ ਕਰਨ ਲਈ ਵਚਨਬੱਧ ਰਹੇਗੀ।ਮੋਡੀਫਾਈਡ ਸਕੂਟਰ ਪ੍ਰਾਪਤ ਕਰਨ ਵਾਲਿਆਂ ਨੇ ਵਜਰਾ ਕੋਰ ਦੇ ਇਸ ਉਪਰਾਲੇ ਲਈ ਧੰਨਵਾਦ ਕੀਤਾ, ਜਿੰਨਾਂ ਨੇ ਉਨਾਂ ਦੇ ਬਲਿਦਾਨਾਂ ਨੂੰ ਯਾਦ ਰੱਖਿਆ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply