ਕਿਸਾਨ ਜੱਥੇਬੰਦੀ ਵੱਲੋਂ ਝੋਨੇ ਦਾ ਭਾਅ 80 ਰੁ. ਵਧਾਉਣ ਦੀ ਤਜ਼ਵੀਜ਼ ਰੱਦ
ਅੰਮ੍ਰਿਤਸਰ, 18 ਮਈ (ਪੰਜਾਬ ਪੋਸਟ ਬਿਊਰੋ)-
ਚੋਣਾਂ ਤੋਂ ਪਹਿਲਾਂ ਕੈਪਟਨ ਸਰਕਾਰ ਨੇ ਨਸ਼ਾ ਚਾਰ ਹਫਤੇ ਵਿੱਚ ਬੰਦ ਕਰਨ, ਦਫਤਰਾਂ ਵਿੱਚੋਂ ਭ੍ਰਿਸ਼ਟਾਚਾਰ ਖਤਮ ਕਰਨ ਤੇ ਕਿਸਾਨਾਂ ਸਿਰ ਚੜੇ ਕਰਜ਼ੇ ਤੇ ਲਕੀਰ ਮਾਰਨ ਦਾ ਵਾਅਦਾ ਕੀਤਾ ਸ਼ੀ, ਪਰ 2 ਮਹੀਨੇ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਵੀ ਧਿਆਨ ਨਹੀਂ ਦਿੱਤਾ ਗਿਆ, ਸਿਰਫ ਅਖਬਾਰੀ ਬਿਆਨ ਤੇ ਕਮੇਟੀਆਂ ਗਠਨ ਕਰਨ ਤੱਕ ਹੀ ਸੀਮਿਤ ਹੈ।ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਵਿਚ ਜੋਨ ਬਾਬਾ ਨੋਧ ਸਿੰਘ ਜੀ ਦੀ ਮੀਟਿੰਗ ਪਿੰਡ ਚੱਬਾ ਮੁੱਖ ਦਫਤਰ ਵਿਖੇ ਜੋਨ ਪ੍ਰਧਾਨ ਗੁਰਦੇਵ ਸਿੰਘ ਵਰਪਾਲ, ਜਰਮਨਜੀਤ ਸਿੰਘ ਬੰਡਾਲਾ, ਬੀਬੀ ਵੀਰ ਕੋਰ ਚੱਬਾ ਦੀ ਪ੍ਰਧਾਨਗੀ ਹੇਠ ਕੀਤੀ ਗਈ ਮੀਟਿੰਗ ਦੌਰਾਨ ਇਹ ਦੋਸ਼ ਲਾਉਂਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਪਹਿਲਾਂ ਹੀ ਕਰਜ਼ੇ ਦੀ ਮਾਰ ਥੱਲੇ ਆਏ ਕਿਸਾਨਾਂ ‘ਤੇ ਨਾੜ ਸਾੜਨ ਦੇ ਪਰਚੇ ਦਰਜ਼ ਕਰਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਨਾੜ ਗਾਲਣ ਲਈ ਅੱਠ ਘੰਟੇ ਬਿਜ਼ਲੀ ਸਪਲਾਈ ਅਤੇ ਪ੍ਰਤੀ ਏਕੜ ਆਉਂਦਾ 6000/- ਰੁ. ਵਾਧੂ ਖਰਚਾ ਦਿੱਤਾ ਜਾਵੇ।
ਮੀਟਿੰਗ ਨੂੰ ਸੰਬੌਧਨ ਕਰਦਿਆਂ ਉਚੇਚੇ ਤੌਰ ਤੇ ਪਹੁੰਚੇ ਸੂਬਾ ਸੀਨੀਅਰ ਮੀਤ ਪ੍ਰਧਾਨ ਸਰਵਨ ਸਿੰਘ ਪੰਧੇਰ, ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਚੱਬਾ ਨੇ ਕਿਹਾ ਕਿ ਇਕੱਲੇ ਕਿਸਾਨਾਂ ਨੂੰ ਹੀ ਪ੍ਰਦੂਸ਼ਣ ਲਈ ਜ਼ਿੰੰਮੇਵਾਰ ਠਹਿਰਾਉਣ ਦੀ ਥਾਂ ਭੱਠੇ ਅਤੇ ਫੈਕਟਰੀਆਂ ਜੋ ਰਬੜ ਬਾਲਦੀਆਂ ਹਨ, ‘ਤੇ ਵੀ ਪਾਬੰਦੀ ਲਾਈ ਜਾਵੇ।ਕਿਸਾਨ ਆਗੂਆਂ ਨੇ ਕਿਹਾ ਸਰਕਾਰ ਤੁਰੰਤ ਕਿਸਾਨਾਂ ਦੇ ਕਰਜ਼ੇ ‘ਤੇ ਲਕੀਰ ਮਾਰੇ । ਸਰਬ-ਸੰਮਤੀ ਨਾਲ ਮਤਾ ਪਾਸ ਕਰਕੇ ਸਰਕਾਰ ਵੱਲੋਂ ਝੋਨੇ ਦੇ ਭਾਅ ਵਿੱਚ 80 ਰੁ. ਦਾ ਵਾਅਦਾ ਕਰਨ ਦੀ ਤਜ਼ਵੀਜ ਨੂੰ ਰੱਦ ਕਰਕੇ ਝੋਨੇ ਦਾ ਭਾਅ ਡਾ. ਸੁਆਮੀਨਾਥਨ ਦੀ ਰਿਪੋਰਟ ਮੁਤਾਬਿਕ ਨੀਯਤ ਕਰਨ ਦੀ ਮੰਗ ਕੀਤੀ ਗਈ।ਇਸ ਮੌਕੇ ਸਰਮੁੱਖ ਸਿੰਘ ਫੋਜੀ, ਮੋਹਕਮ ਸਿੰਘ ਨੰਬਰਦਾਰ ਬੰਡਾਲਾ, ਵਜ਼ੀਰ ਸਿੰਘ, ਬਾਬਾ ਚੈਨ ਸਿੰਘ ਵਰਪਾਲ, ਬਲਦੇਵ ਸਿੰਘ, ਬਲਦੇਵ ਸਿੰਘ ਦੋਧੀ, ਆਦਿ ਆਗੂ ਹਾਜ਼ਰ ਸਨ ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ
ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …
Punjab Post Daily Online Newspaper & Print Media