Sunday, September 6, 2026

ਬਾਲ ਕਲਾਕਾਰ ‘ਸਾਇਸ਼ਾ’ ਨੂੰ ਪੇਂਟਿੰਗ ਭੇਟ

ਅੰਮ੍ਰਿਤਸਰ, 20 ਮਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – PPN2005201702ਛੋਟੀ ਉਮਰੇ ਡਾਂਸ ਦੀ ਕਲਾ ਨਾਲ ਆਪਣੀ ਪਛਾਣ ਬਣਾ ਰਹੀ ਨੰਨੀ ਬਾਲ ਕਲਾਕਾਰ ‘ਸਾਇਸ਼ਾ’ ਨੂੰ ਰਾਜਪਾਲ ਸੁਲਤਾਨ ਪੋ੍ਰਡਕਸ਼ਨ ਦੇ ਸੰਚਾਲਕ ਅਤੇ ਆਰਟਿਸਟ ਰਾਜਪਾਲ ਸੁਲਤਾਨ ਵਲੋਂ ਉਸ ਦੀ ਬਣਾਈ ਪੇਂਟਿੰਗ ਭੇਂਟ ਕੀਤੀ ਗਈ।ਰਾਜਪਾਲ ਸੁਲਤਾਨ ਨੇ ਕਿਹਾ ਕਿ ਸਾਇਸ਼ਾ ਛੋਟੀ ਉਮਰੇ ਆਪਣੇ ਹੁਨਰ ਸਦਕਾ ਜੋ ਪਛਾਣ ਬਣਾ ਰਹੀ ਹੈ, ਉਹ ਬੇਹੱਦ ਸ਼ਲਾਘਾਯੋਗ ਹੈ ਅਤੇ ਅਜਿਹੇ ਬੱਚੇ ਆਪਣੇ ਮਾਪਿਆਂ ਦਾ ਨਾਂ ਰੋਸ਼ਨ ਕਰ ਰਹੇ ਹਨ।ਜਿਕਰਯੋਗ ਹੈ ਕਿ ਸਾਇਸ਼ਾ ਡੀ.ਏ.ਵੀ ਪਬਲਿਕ ਸਕੂਲ ਕੈਂਟ ਰੋਡ ਵਿਚ ਪਹਿਲੀ ਕਲਾਸ ਦੀ ਵਿਦਿਆਰਥਣ ਹੈ ਅਤੇ ਛੇਹਰਟਾ ਸਥਿਤ ਗਰੋਇੰਗ ਸਟਾਰ ਡਾਂਸ ਅਕੈਡਮੀ ਤੋਂ ਡਾਂਸ ਸਿੱਖ ਰਹੀ ਹੈ।ਸਾਇਸ਼ਾ ਦੇ ਪਿਤਾ ਦਿਨੇਸ਼ ਅਤੇ ਮਾਂ ਰੇਖਾ ਨੇ ਰਾਜਪਾਲ ਸੁਲਤਾਨ ਦਾ ਧੰਨਵਾਦ ਕੀਤਾ।ਇਸ ਮੌਕੇ ਰਜਤ, ਰਿਸ਼ਬ, ਅਰਵਿੰਦਰ ਭੱਟੀ, ਪੰਕਜ ਆਰਡੀ-ਐਕਸ ਆਦਿ ਮੌਜੂਦ ਸਨ।

Check Also

 ਖਾਲਸਾ ਕਾਲਜ ਵਿਖੇ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਦੂਜਾ ਦਿਨ ਸੰਨ ‘65 ਦੀ ਜੰਗ ’ਤੇ ਰਿਹਾ ਕੇਂਦਰਿਤ

ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਕਰਵਾਏ ਜਾ ਰਹੇ ਦੋ-ਰੋਜ਼ਾ ਮਿਲਟਰੀ …

Leave a Reply