ਬਠਿੰਡਾ, 20 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਮੈਕਸ ਸੁਪਰਸਪੈਸ਼ੈਲਿਟੀ ਹਸਪਤਾਲ ਦਾ ਕੈਂਸਰ ਵਿਭਾਗ ਦੋ ਜੂਨ ਨੂੰ ਵਰਲਡ ਕੈਂਸਰ ਸਰਵਾਇਵਰ ਡੇਅ ਮਨਾਉਣ ਸਬੰਧ ‘ਚ ਕੈਂਸਰ ਵਿਭਾਗ ਵੱਲੋਂ ‘ਸਪੋਰਟ ਗਰੁੱਪ ਪ੍ਰੋਗਰਾਮ’ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇਗਾ।ਜਿਸ ਵਿੱਚ ਹੈਡ ਆਫ ਦੇ ਡਿਪਾਰਟਮੇਂਟ ਡਾ. ਰਾਜੇਸ਼ ਵਸ਼ਿਠ, ਸੀਨੀਅਰ ਰੇਡਿਏਸ਼ਨ ਓਨਕੋਲਾਜਿਸਟ ਡਾ. ਮਨਜਿੰਦਰ ਸਿੱਧੂ ਅਤੇ ਓਨਕੋ ਸਰਜਨ ਡਾ. ਵੀ.ਪੀ ਕਾਲੜਾ ਸ਼ਮਾਂ ਰੋਸ਼ਨ ਕਰਕੇ ਸਮਾਰੋਹ ਦਾ ਆਗਾਜ ਕਰਨਗੇ।ਸਮਾਰੋਹ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਚ.ਓ.ਡੀ ਮਾਰਕੇਟਿੰਗ ਨਿਤੀਸ਼ ਖੁਰਾਨਾ ਨੇ ਦੱਸਿਆ ਕਿ ਸਮਾਰੋਹ ਵਿੱਚ ਕੈਂਸਰ ਸਰਵਾਇਡ ਮਰੀਜਾਂ ਨੂੰ ਖਾਸ ਤੌਰ ਤੇ ਸੱਦਿਆ ਗਿਆ।ਨਿਤੀਸ਼ ਖੁਰਾਨਾ ਨੇ ਦੱਸਿਆ ਕਿ ਜਿਥੇ ਸਮਾਰੋਹ ਵਿੱਚ ਮਰੀਜਾਂ ਲਈ ਕਲਚਰ ਐਕਟੀਵਿਟੀ, ਕੈਂਸਰ ਸੰਬੰਧੀ ਗੀਤ ਅਤੇ ਸਕਿਟ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾ ਰਿਹਾ ਹੈ, ਉਥੇ ਡਾ. ਰਾਜੇਸ਼ ਵਸ਼ਿਠ, ਡਾ. ਮਨਜਿੰਦਰ ਸਿੱਧੁ ਅਤੇ ਡਾ. ਵੀ.ਪੀ ਕਾਲੜਾ ਵੱਲੋਂ ਹੈਲਥ ਟਾਕ ਵੀ ਕਰਵਾਈ ਜਾਵੇਗੀ, ਜਿਸ ਵਿੱਚ ਲੋਕਾਂ ਨੂੰ ਕੈਂਸਰ ਨਾਲ ਹੋਣ ਵਾਲੇ ਲੱਛਣਾਂ ਸੰਬੰਧੀ ਜਾਗਰੂਕ ਕੀਤਾ ਜਾਵੇਗਾ।
Check Also
ਖਾਲਸਾ ਕਾਲਜ ਵਿਖੇ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਦੂਜਾ ਦਿਨ ਸੰਨ ‘65 ਦੀ ਜੰਗ ’ਤੇ ਰਿਹਾ ਕੇਂਦਰਿਤ
ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਕਰਵਾਏ ਜਾ ਰਹੇ ਦੋ-ਰੋਜ਼ਾ ਮਿਲਟਰੀ …
Punjab Post Daily Online Newspaper & Print Media