ਧੂਰੀ, 20 ਮਈ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਥਾਨਕ ਪੁਲਿਸ ਦੇ ਹੱਥ ਉਸ ਵੇਲੇ ਵੱਡੀ ਕਾਮਯਾਬੀ ਹੱਥ ਲੱਗੀ, ਜਦੋਂ ਉਹਨਾਂ ਨੇ ਪੋਹੀੜ ਵਿਖੇ ਸਥਿਤ ਇੱਕ ਕਾਰ ਏਜੰਸੀ ਤੋਂ ਟਰਾਈ ਲੈਣ ਦੇ ਬਹਾਨੇ ਕਾਰ ਲੈ ਕੇ ਫਰਾਰ ਹੋਏ ਇੱਕ ਦੋਸ਼ੀ ਨੂੰ ਚੋਰੀ ਦੀ ਕਾਰ ਸਮੇਤ ਕਾਬੂ ਕਰ ਲਿਆ ਗਿਆ। ਮਾਮਲੇ ਦੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ ਅਕਾਸ਼ਦੀਪ ਸਿੰਘ ਔਲਖ ਨੇ ਦੱਸਿਆ ਕਿ ਮਿਲੀ ਗੁਪਤ ਸੂਚਨਾ ਦੇ ਅਧਾਰ `ਤੇ ਸਹਾਇਕ ਥਾਣੇਦਾਰ ਹਰਮੀਤ ਸਿੰਘ ਨੇ ਪੁਲਿਸ ਪਾਰਟੀ ਸਮੇਤ ਪਿੰਡ ਕਹੇਰੂ ਵਿਖੇ ਨਾਕਾਬੰਦੀ ਕਰਦਿਆਂ ਜਾਂਚ ਦਾ ਕੰਮ ਸ਼ੁਰੂ ਕੀਤਾ ਅਤੇ ਨਾਕਾਬੰਦੀ ਦੌਰਾਨ ਉਹਨਾਂ ਨੇ ਗੁਰਜੰਟ ਸਿੰਘ ਉਰਫ ਜੰਟਾ ਪੁੱਤਰ ਹਰਵੀਰ ਸਿੰਘ ਵਾਸੀ ਸੁਲਤਾਨਪੁਰ ਨੂੰ ਇੱਕ ਚੋਰੀ ਦੀ ਕਾਰ ਸਮੇਤ ਕਾਬੂ ਕੀਤਾ।ਉਹਨਾਂ ਦੱਸਿਆ ਕਿ ਦੋਸ਼ੀ ਨੇ ਆਪਣੇ ਸਾਥੀ ਗੁਰਵਿੰਦਰ ਸਿੰਘ ਪੁੱਤਰ ਮੱਦੀ ਵਾਸੀ ਕਰਮਗੜ੍ਹ (ਬਰਨਾਲਾ) ਅਤੇ ਜਰਨੈਲ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਸੁਲਤਾਨਪੁਰ ਨਾਲ ਧੂਰੀ-ਲੂਧਿਆਣਾ ਮੁੱਖ ਮਾਰਗ `ਤੇ ਸਥਿਤ ਪਿੰਡ ਪੋਹੀੜ ਦੀ ਇੱਕ ਕਾਰ ਏਜੰਸੀ ਤੋਂ ਕਾਰ ਖਰੀਦਣ ਦੀ ਆੜ ਵਿੱਚ ਟਰਾਈ ਲੈਣ ਦੇ ਬਹਾਨੇ ਕਾਰ ਚੋਰੀ ਕੀਤੀ ਸੀ ਅਤੇ ਦੋਸ਼ੀਆਂ ਵੱਲੋਂ ਚੋਰੀ ਕੀਤੀ ਇਸ ਸਵਿਫਟ ਕਾਰ `ਤੇ ਚੰਡੀਗੜ੍ਹ ਦਾ ਨੰਬਰ ਲਗਾ ਕੇ ਵਰਤਿਆ ਜਾ ਰਿਹਾ ਸੀ।ਕਾਰ ਚੋਰੀ ਕਰਨ ਵਾਲਿਆਂ ਵਿੱਚੋਂ ਇੱਕ ਦੋਸ਼ੀ ਗੁਰਵਿੰਦਰ ਸਿੰਘ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਿਆ।ਜ਼ਿਕਰਯੋਗ ਹੈ ਕਿ ਇਸ ਮਾਮਲੇ ਦੇ ਤੀਜੇ ਦੋਸ਼ੀ ਜਰਨੈਲ਼ ਸਿੰਘ ਬੀਤੇ ਦਿਨੀਂਂ ਮਾਛੀਵਾੜਾ ਵਿਖੇ ਕਤਲ ਹੋ ਗਿਆ ਸੀ।ਪੁਲਿਸ ਵੱਲੋਂ ਫਰਾਰ ਹੋਏ ਦੋਸ਼ੀ ਗੁਰਵਿੰਦਰ ਸਿੰਘ ਦੀ ਭਾਲ ਕੀਤੀ ਜਾ ਰਹੀ ਹੈ।ਇਸ ਸਬੰਧੀ ਉਕਤ ਦੋਸ਼ੀਆਂ ਖਿਲਾਫ ਥਾਣਾ ਡੇਹਲੋਂ (ਲੂਧਿਆਣਾ) ਵਿਖੇ ਵੀ ਮਾਮਲਾ ਦਰਜ ਹੈ।
Check Also
ਸਵ. ਜਤਿੰਦਰ ਬਰਾੜ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਨਿਰਦੇਸ਼ਿਤ ਕੀਤਾ ਨਾਟਕ ‘ਕੁਦੇਸਣ’ ਦਾ ਸਫ਼ਲ ਮੰਚਣ
ਅੰਮ੍ਰਿਤਸਰ, 3 ਜੁਲਾਈ (ਦੀਪ ਦਵਿੰਦਰ ਸਿੰਘ ) – ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮ੍ਰਿਤਸਰ ਅਤੇ ਵਿਰਸਾ …
Punjab Post Daily Online Newspaper & Print Media