Sunday, July 5, 2026

ਸ੍ਰੀਨਗਰ ਤੋਂ ਲਿਆਂਦੀ 300 ਕਿਲੋ ਭੁੱਕੀ ਸਮੇਤ ਦੋ ਅੰਤਰਰਾਜੀ ਸਮੱਗਰ ਗ੍ਰਿਫਤਾਰ

ਅੰਮ੍ਰਿਤਸਰ, 21 ਮਈ (ਪੰਜਾਬ ਪੋਸਟ ਬਿਊਰੋ) – PPN2105201704ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਤਹਿਤ ਪੰਜਾਬ ਪੁਲਿਸ ਦੇ ਕਾਊਂਟਰ ਇੰਟਰੈਲੀਜੈਂਸ ਵਿੰਗ ਤਹਿਤ ਕੰਮ ਕਰਦੇ  ਕਾਊਂਟਰ ਇੰਟੈਲੀਜੈਂਸ ਪਠਾਨਕੋਟ ਦੇ ਏ.ਆਈ.ਦੀ ਰਣਧੀਰ ਸਿੰਘ ਉਪਰ ਪੀ.ਪੀ.ਐਸ ਦੇ ਦਿਸ਼ਾ ਨਿਰਦੇਸ਼ਾਂ ‘ਤੇ ਅੱਜ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਉਹਨਾਂ ਪਾਸੋਂ 20 ਲੱਖ ਮੁੱਲ ਦੀ ਭੁੱਕੀ ਬਰਾਮਦ ਕੀਤੇ ਜਾਣ ਦੀ ਖਬਰ ਹੈ।
ਇਸ ਸਬੰਧੀ ਅੱਜ ਬੁਲਾਈ ਗਈ ਪ੍ਰੈਸ ਕਾਨਫਰੰਸ ਦੌਰਾਨ ਏ.ਆਈ.ਜੀ ਕਾਊਂਟਰ ਇੰਟੈਲੀਜੈਂਸ ਪਠਾਨਕੋਟ ਰਣਧੀਰ ਸਿੰਘ ਉਪਲ ਨੇ ਦੱਸਿਆ ਕਿ ਉਹਨਾਂ ਨੂੰ ਖਾਸ ਮੁਖਬਰ ਨੇ ਸੂਚਨਾ ਦਿੱਤੀ ਸੀ ਕਿ ਸ੍ਰੀ ਨਗਰ ਤੋਂ ਇਕ ਟਰੱਕ ਨੰਬਰ ਜੇ.ਕੇ-13 ਡੀ-0806 ਚੱਲਿਆ ਹੈ, ਜਿਸ ਵਿੱਚ ਭੁੱਕੀ ਲੱਦੀ ਹੋਈ ਹੈ।ਇਸ ਲਈ ਉਹਨਾਂ ਵੱਲੋਂ ਅੰਤਰਰਾਜੀ ਸਮੱਗਲਰਾਂ ਨੂੰ ਕਾਬੂ ਕਰਨ ਲਈ ਕਾਊਂਟਰ ਇੰਟੈਲੀਜੈਂਸ ਪਠਾਨਕੋਟ ਦੇ ਡੀ.ਐਸ.ਪੀ ਕਮਲਜੀਤ ਕੁਮਾਰ ਦੀ ਅਗਵਾਈ ਹੇਠ ਕਾਊਂਟਰ ਇੰਟੈਲੀਜੈਂਸ ਬਟਾਲਾ ਦੀ ਇਕ ਟੀਮ ਦਾ ਗਠਨ ਕੀਤਾ ਗਿਆ।ਇਸ ਟੀਮ ਨੇ ਜਦ ਬਟਾਲਾ ਰੋਡ ਸਥਿਤ ਪਿੰਡ ਮੂਧਲ ਬਾਈਪਾਸ ਦੇ ਟੀ-ਪੁਆਇੰਟ ‘ਤੇ ਲਾਏ ਨਾਕੇ ਦੌਰਾਨ ਉਕਤ ਟਰੱਕ ਨੰਬਰ ਜੇ.ਕੀ 13-ਡੀ-0806 ਨੂੰ ਰੋਕਿਆ ਤਾਂ ਤਲਾਸ਼ੀ ਲੈਣ ‘ਤੇ ਉਸ ਵਿਚੋਂ 300 ਕਿਲੋਗ੍ਰਾਮ ਭੁੱਕੀ ਬਰਾਮਦ ਕੀਤੀ ਗਈ।ਉਹਨਾਂ ਦੱਸਿਆ ਕਿ ਭੁੱਕੀ ਸਮੇਤ ਟਰੱਕ ਕਬਜ਼ੇ ਵਿੱਚ ਲੈ ਕੇ ਕਾਬੂ ਕੀਤੇ ਗਏ ਸਮਗਲਰਾਂ ਮੁਹੰਮਦ ਫਾਰੂਕ ਪੁੱਤਰ ਗੁਲਾਮ ਹਸਨ ਵਾਸੀ ਨੌਨਗਰੀ ਪੁਲਵਾਮਾ ਜੰਮੂ-ਕਸ਼ਮੀਰ ਅਤੇ ਸ਼ਾਹਿਦ ਅਹਿਮਦ ਯੱਤੂ ਪੁੱਤਰ ਨਾਜਿਰ ਅਹਿਮਦ ਯੱਤੂ ਵਾਸੀ ਤ੍ਰੀਚਲ ਪੁਲਵਾਮਾ ਜੰਮੂ-ਕਸ਼ਮੀਰ ਖਿਲਾਫ ਪੁਲਿਸ ਸਟੇਸ਼ਨ ਸਟੇਟ ਸਪੈਸ਼ਲ ਆਪਰੇਸ਼ਨ ਸੈਲ ਅੰਮ੍ਰਿਤਸਰ ਵਿਖੇ ਐਨ.ਡੀ.ਪੀ.ਐਸ ਐਕਟ ਦੀ ਧਾਰਾ 15,25,29,61,85 ਤਹਿਤ ਕੇਸ ਨੰਬਰ 11 ਮਿਤੀ 20/05/2017 ਦਰਜ ਕਰ ਲਿਆ ਗਿਆ ਹੈ।
ਇੱਕ ਸਵਾਲ ਦੇ ਜਵਾਬ ਵਿੱਚ ਏ.ਆਈ.ਜੀ ਉਪਲ ਨੇ ਕਿਹਾ ਕਿ ਮੁੱਢਲੀ ਪੁਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਫੜੀ ਗਈ ਭੁੱਕੀ ਦੀ ਇਸ ਖੇਪ ਦੀ ਕੀਮਤ ਅੰਦਾਜਨ 20 ਲੱਖ ਦੇ ਕਰੀਬ ਹੈ, ਜੋ ਅੰਮ੍ਰਿਤਸਰ ਤੇ ਜਲੰਧਰ ਦੇ ਦਿਹਾਤੀ ਇਲਾਕਿਆਂ ਵਿੱਚ ਸਪਲਾਈ ਕੀਤੀ ਜਾਣੀ ਸੀ, ਕਿਉਂਕਿ ਟਰੱਕ ਵਾਇਆ ਅੰਮ੍ਰਿਤਸਰ ਜਲੰਧਰ ਲਿਜਾਇਆ ਜਾ ਰਿਹਾ ਸੀ।ਉਨਾਂ ਨੇ ਦੱਸਿਆ ਕਿ ਉਕਤ ਕਾਬੂ ਕੀਤੇ ਦੋਵੇ ਵਿਅਕਤੀ ਪੁਲਵਾਮਾ ਦੇ ਬਸ਼ੀਰ ਨਾਮੀ ਸਮੱਗਲਰ ਦਾ ਮਾਲ ਲੱਦ ਕੇ ਲਿਆਏ ਸਨ, ਜੋ ਨਸ਼ਿਆਂ ਦਾ ਵਪਾਰੀ ਦੱਸਿਆ ਜਾਂਦਾ ਹੈ।ਉਹਨਾਂ ਕਿਹਾ ਕਿ ਦੋਵੇ ਦੋਸ਼ੀਆਂ ਨੂੰ ਮਾਨਯੋਗ ਅਦਾਲਤ ‘ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰ ਕੇ ਪੁਛਗਿੱਛ ਕੀਤੀ ਜਾਵੇਗੀ ਅਤੇ ਨਸ਼ਿਆਂ ਦੇ ਨੈਟਵਰਕ ਦਾ ਪਤਾ ਲਗਾਇਆ ਜਾਵੇਗਾ।ਏ.ਆਈ.ਜੀੱ ਨੇ ਹੋਰ ਕਿਹਾ ਕਿ ਪਹਿਲਾਂ ਜਿਆਦਾਤਰ ਭੁੱਕੀ ਰਾਜਸਥਾਨ ਤੋਂ ਸਪਲਾਈ ਹੁੰਦੀ ਸੀ, ਪਰ ਪੰਜਾਬ ਵਿੱਚ ਚੌਕਸੀ ਦੇ ਚੱਲਦਿਆਂ, ਹੁਣ ਇਹ ਨਵਾਂ ਸਪਲਾਈ ਕੇਂਦਰ ਸ੍ਰੀਨਗਰ ਸਾਹਮਣੇ ਆਇਆ ਹੈ, ਜਿਸ ‘ਤੇ ਸਖਤੀ ਕਰਕੇ ਨਸ਼ਿਆਂ ਦੀ ਆਮਦ ਰੋਕਣ ਦੇ ਸੰਭਵ ਉਪਰਾਲੇ ਕੀਤੇ ਜਾਣਗੇ।

Check Also

ਵਪਾਰੀਆਂ ਦੀਆਂ ਨਾਗਰਿਕ ਸਮੱਸਿਆਵਾਂ ਦੇ ਨਿਪਟਾਰੇ ਲਈ ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਦੀ ਮੀਟਿੰਗ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵਲੋਂ ਸ਼ਹਿਰ ਦੇ ਵਪਾਰੀਆਂ ਨੂੰ ਦਰਪੇਸ਼ …

Leave a Reply