Wednesday, September 9, 2026

ਨਸ਼ਾ ਮੁਕਤੀ ਗੁਰਮਤਿ ਪ੍ਰਚੰਡ ਲਹਿਰ ਵਲੋਂ ਨਸ਼ਾ ਛੱਡਣ ਦੀ ਅਪੀਲ

ਬਠਿੰਡਾ, 21 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – Jaskaran Siviaਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜਾ ਨੂੰ ਮੁੱਖ ਰੱਖ ਕੇ ਨਸ਼ਾ ਮੁਕਤੀ ਗੁਰਮਤਿ ਪ੍ਰਚੰਡ ਲਹਿਰ ਦੇ ਪ੍ਰਮੁੱਖ ਸੇਵਾਦਾਰ ਜਸਕਰਨ ਸਿੰਘ ਸਿਵੀਆਂ ਨੇ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਧਾਰਮਿਕ ਸਮਾਗਮ ਦੌਰਾਨ ਸੰਗਤਾਂ ਨਾਲ ਵਿਚਾਰ ਵਟਾਂਦਰਾ ਕਰਦਿਆਂ ਕਿਹਾ ਕਿ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੀ ਮਹੱਤਤਾ ਅਤੇ ਪੰਜਵੇਂ ਪਾਤਿਸ਼ਾਹ ਵਲੋਂ ਰਚੀ ਗਈ ਬਾਣੀ ਬਾਰੇ ਚਾਨਣਾ ਪਾਇਆ। ਉਨਾਂ ਕਿਹਾ ਕਿ ਅਸੀ ਸ਼ਹੀਦਾਂ ਦੇ ਸਿਰਤਾਜ ਦੇ ਪੁੱਤਰ ਧੀਆਂ ਹਾਂ।ਸਾਡਾ ਇਤਿਹਾਸ ਦੁਨੀਆਂ ਤੋਂ ਵਿਲੱਖਣ ਹੈ ਜਿਸ ਨੇ ਗੁਰੂ ਦੇ ਲੱੜ ਲੱਗ ਕੇ ਸ਼ਹੀਦੀ ਕਮਾ ਲਈ, ਉਹ ਦੁਨੀਆਂ ਤੋਂ ਸਭ ਤੋਂ ਅਮੀਰ ਹੈ।ਜੋ ਗੁਰੂ ਜੀ ਦੇ ਸ਼ਰਨ ਵਿਚ ਨਹੀ ਆਉਂਦੇ ਅਤੇ ਗੁਰੂ ਜੀ ਦੇ ਦੱਸੇ ਮਾਰਗ ’ਤੇ ਨਹੀ ਚੱਲਦੇ ਉਹ ਸਭ ਤੋਂ ਕੰਗਾਲ ਹਨ, ਪੈਸਿਆਂ ਨਾਲ ਅਮੀਰੀ ਗਰੀਬੀ ਨਹੀ ਪਰਖੀ ਜਾਂਦੀ, ਉਨਾਂ ਨਸ਼ੇ ਬਾਰੇ ਬੋਲਦੇ ਕਿਹਾ ਕਿ ਗੁਰਸਿੱਖੀ ਵਿਚ ਮਾੜੇ ਨਸ਼ੇ ਵਿਰਜਤ ਕੁਰਹਿਤ ਹਨ।  ਸਾਨੂੰ ਸਾਰਿਆਂ ਨੂੰ ਰੱਲ ਕੇ ਨਸ਼ਿਆ ਦੇ ਖਿਲਾਫ਼ ਖੜੇ ਹੋਣ ਦੀ ਲੋੜ ਹੈ ਤਾਂ ਕਿ ਅਸੀ ਆਪਣੇ ਬੱਚਿਆਂ ਨੂੰ ਸਾਂਭ ਸਕੀਏ। ਉਨਾਂ ਬੀਬੀਆਂ ਨੂੰ ਅਪੀਲ ਕੀਤੀ ਕਿ ਸਭ ਤੋਂ ਵੱਡਾ ਰੋਲ ਦੁਨੀਆਂ ਵਿਚ ਮਾਂ ਦਾ ਹੰੁਦਾ ਹੈ।ਇਸ ਮੌਕੇ ਚੰਗੇ ਜੀਵਨ ਵਾਲੀਆਂ ਮਾਵਾਂ ਹੀ  ਚੰਗੀ ਸੰਤਾਨ ਪੈਦਾ ਕਰਨ ਦੇ ਯੋਗ ਬਣਦੀਆਂ ਹਨ।ਨਸ਼ਾ ਮੁਕਤੀ ਗੁਰਮਤਿ ਪ੍ਰਚੰਡ ਲਹਿਰ ਦੇ ਮੈਂਬਰ ਇਕਬਾਲ ਸਿੰਘ ਸੋਨੀ, ਅਵਤਾਰ ਸਿੰਘ ਕੈਂਥ, ਸੁਸਾਇਟੀ ਪ੍ਰਧਾਨ ਜਰਨੈਲ ਸਿੰਘ, ਚਰਨਜੀਤ ਸਿੰਘ, ਬਾਬਾ ਅਮਰਜੀਤ ਸਿੰਘ, ਗੁਰਦਰਸ਼ਨ ਸਿੰਘ, ਬੀਬੀ ਨਰਿੰਦਰ ਕੌਰ, ਬੀਬੀ ਪਰਮਜੀਤ ਕੌਰ ਆਦਿ ਹਾਜ਼ਰ ਸਨ।

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਮ੍ਰਿਤਸਰ ਵਿਖੇ ਮੈਰਾਥਨ 12 ਸਤੰਬਰ ਨੂੰ

ਅੰਮ੍ਰਿਤਸਰ, 8 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਸੱਭਿਆਚਾਰਕ ਮਾਮਲੇ, ਪੁਰਾਤੱਤਵ ਅਤੇ ਅਜਾਇਬ ਘਰ …

Leave a Reply