ਮਾਲੇਰਕੋਟਲਾ (ਸੰਦੌੜ), 21 ਮਈ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) –
ਏਕਤਾ ਹੈਂਡੀਕੈਪਡ ਐਂਡ ਵਿਧਵਾ ਵੈਲਫੇਅਰ ਸੁਸਾਇਟੀ (ਰਜਿ.) ਦੀ ਅਹਿਮ ਮੀਟਿੰਗ ਸੁਲਤਾਨਾ ਦੀ ਸਰਪ੍ਰਸਤੀ ‘ਚ ਹੋਈ।ਜਿਸ ਵਿੱਚ ਸਰਵਸੰਮਤੀ ਨਾਲ ਸੁਸਾਇਟੀ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਜਿਸ ਵਿੱਚ ਮਹਿਮੂਦ ਅਹਿਮਦ ਥਿੰਦ ਨੂੰ ਪ੍ਰਧਾਨ, ਮੁਹੰਮਦ ਅਨਵਾਰ ਸੀਨੀਅਰ ਮੀਤ ਪ੍ਰਧਾਨ, ਮੁਹੰਮਦ ਯੂਸਫ ਰਲਾ ਮੀਤ ਪ੍ਰਧਾਨ, ਅਮਜਦ ਅਲੀ ਸਕੱਤਰ, ਸੁਰਿੰਦਰ ਸਿੰਘ ਪ੍ਰਚਾਰ ਸਕੱਤਰ, ਮੁਹੰਮਦ ਸ਼ਕੀਲ ਖਜਾਨਚੀ ਅਤੇ ਸ਼ਮਸ਼ਾਦ ਨੂੰ ਪ੍ਰੈਸ ਸਕੱਤਰ ਨਿਯੁਕਤ ਕੀਤਾ ਗਿਆ ਅਤੇ ਮੁਹੰਮਦ ਅਨਵਾਰ, ਦਿਲਵਰ ਹਸਨ, ਇਸ਼ਤਿਆਕ ਖਾਨ, ਮੁਹੰਮਦ ਜਮੀਲ, ਕੁਲਦੀਪ ਕੌਰ, ਸ਼ਹਿਨਾਜ਼, ਸੁਲਤਾਨਾ, ਨਾਜ਼ੀਆ ਅਤੇ ਵਕੀਲਾ ਬਾਨੋ ਨੂੰ ਕਾਰਜਕਾਰਨੀ ਮੈਂਬਰ ਬਣਾਇਆ ਗਿਆ।ਇਸ ਮੌਕੇ ਸੰਬੋਧਨ ਕਰਦਿਆਂ ਨਵ-ਨਿਯੁਕਤ ਪ੍ਰਧਾਨ ਨੇ ਕਿਹਾ ਕਿ ਸੁਸਾਇਟੀ ਦਾ ਮੰਤਵ ਹੈਡੀਂਕੈਪਡ ਅਤੇ ਵਿਧਵਾਵਾਂ ਨੂੰ ਆ ਰਹੀਆਂ ਪੈਨਸ਼ਨਾਂ, ਹੈਡੀਕੈਪਡ ਸਰਟੀਫਿਕੇਟ ਆਦਿ ਦੀਆਂ ਸਮੱਸਿਆਵਾਂ ਦੇ ਹੱਲ ਲਈ ਵਿਸ਼ੇਸ਼ ਉਪਰਾਲੇ ਕਰਨਾ ਹੈ। ਇਸ ਮੌਕੇ ਸ਼੍ਰੀ ਮਹਿਮੂਦ ਨੇ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਮਾਜ ਦੇ ਇਸ ਵਰਗ ਵੱਲ ਖਾਸ ਧਿਆਨ ਦੇਣ ਦੀ ਲੋੜ ਹੈ ਅਤੇ ਉਹ ਹਮੇਸ਼ਾਂ ਇਸ ਲਈ ਉਪਰਾਲੇ ਕਰਦੇ ਰਹਿਣਗੇ।ਉਨ੍ਹਾਂ ਕਿਹਾ ਕਿ ਸਬੰਧਤ ਮੰਤਰੀ ਨਾਲ ਵਿਸ਼ੇਸ਼ ਮੁਲਾਕਾਤ ਕਰਕੇ ਸਰਕਾਰ ਵੱਲੋਂ ਦਿਤੀਆਂ ਜਾਂਦੀਆਂ ਸਹੂਲਤਾਂ ਸਹੀ ਹੱਕਦਾਰਾਂ ਤੱਕ ਪਹੁੰਚਾਉਣਾ ਸੁਸਾਇਟੀ ਦਾ ਮੁੱਖ ਮਕਸਦ ਹੋਵੇਗਾ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media