ਸੰਦੌੜ, 21 ਮਈ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਨੇੜਲੇ ਪਿੰਡ ਪੰਜਗਰਾਈਆਂ ਦੇ ਇੱਕ ਕਿਸਾਨ ਤੋਂ ਲੰਘੇ ਦਿਨ ਕਰੀਬ 2.00 ਵਜੇ ਹੀ 41 ਹਜ਼ਾਰ ਰੁਪਏ ਲੁੱਟੇ ਜਾਣ ਦੀ ਖਬਰ ਹੈ।ਪੁਲਿਸ ਥਾਣਾ ਸੰਦੌੜ ਕੋਲ ਦਰਜ ਕਰਵਾਏ ਬਿਆਨਾਂ ਅਨੁਸਾਰ ਪੀੜਤ ਕਿਸਾਨ ਜੰਗ ਸਿੰਘ ਨੇ ਦੱਸਿਆ ਕਿ ਉੇਹ ਮਾਲਵਾ ਗ੍ਰਾਮੀਣ ਬੈਂਕ ਪਿੰਡ ਭੂਦਨ ਵਿਚ ਲਿਮਟ ਭਰਨ ਗਿਆ ਸੀ ਤੇ ਵਾਪਿਸ ਦਿਨੇ 2.00 ਵਜੇ ਜਦੋਂ ਉਹ ਆਪਣੇ ਪਿੰਡ ਪੰਜਗਰਾਈਆਂ ਨੂੰ ਮੋਟਰ ਸਾਈਕਲ `ਤੇ ਸਵਾਰ ਹੋ ਕੇ ਆ ਰਿਹਾ ਸੀ ਕਿ ਤਾਂ ਰਸਤੇ ਵਿਚ ਮੋਟਰਸਾਈਕਲ `ਤੇ ਸਵਾਰ ਦੋ ਵਿਅਕਤੀਆਂ ਨੇ ਉਸ ਨੂੰ ਘੇਰ ਕੇ ਉਸ ਨਾਲ ਧੱਕਾ ਮੁੱਕੀ ਕਰਕੇ ਉਸ ਦੀਆਂ ਅੱਖਾਂ ਵਿਚ ਮਿਰਚਾਂ ਪਾ ਕੇ ਉਸ ਪਾਸੋ 41 ਹਜ਼ਾਰ ਰੁਪਏ ਖੋਹ ਲਏ।ਪੀੜਤ ਕਿਸਾਨ ਦੇ ਬਿਆਨਾਂ ਦੇ ਅਧਾਰ `ਤੇ ਸੰਦੌੜ ਪੁਲਿਸ ਨੇ ਅਮਰਜੀਤ ਸਿੰਘ ਤੇ ਇਕ ਨਾਮਲੂਮ ਮੋਨੇ ਵਿਅਕਤੀ ਖਿਲਾਫ ਮੁਕੱਦਮਾ ਨੰਬਰ 45 ਅਧੀਨ ਧਾਰਾ 382, 34 ਆਈ.ਪੀ.ਸੀ ਦਰਜ ਕਰ ਲਿਆ ਹੈ।ਇਸ ਸਬੰਧੀ ਸੰਦੌੜ ਥਾਣਾ ਮੁਖੀ ਇੰਸਪੈਕਟਰ ਰਣਬੀਰ ਸਿੰਘ ਨੇ ਕਿਹਾ ਕਿ ਇਸ ਵਾਰਦਾਤ ਦੀ ਡੁੰਘਾਈ ਤੱਕ ਜਾਣ ਲਈ ਪੁਲਿਸ ਨੇ ਅਗਲੇਰੀ ਕਾਰਵਾਈ ਸੁਰੂ ਕਰ ਦਿੱਤੀ ਹੈ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media