Monday, July 6, 2026

ਅਕਾਲ ਯੂਨੀਵਰਸਿਟੀ ਵਿਖੇ ਦਸਤਾਰ ਐਵਾਰਡ-2 ਮੁਕਾਬਲੇ ‘ਚ ਨੋਜਵਾਨਾਂ ਦਾ ਉਮੜਿਆ ਸੈਲਾਬ

ਬਠਿੰਡਾ, 22 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – PPN2205201703ਪਿਛਲੇ ਲੰਬੇ ਸਮੇਂ ਤੋਂ ਨੌਜਵਾਨ ਵਰਗ ਨੂੰ ਆਪਣੇ ਵਿਰਸੇ ਦੇ ਨਾਲ ਜੋੜਨ ਦੇ ਲਈ ਕੰਮ ਕਰਦੀ ਆ ਰਹੀ ਸੰਸਥਾ ਸਰਦਾਰੀਆਂ ਟਰੱਸਟ ਜੋ ਕਿ ਵੱਲੋਂ ਕਲਗੀਧਰ ਟਰੱਸਟ ਬੜੂ ਸਾਹਿਬ ਦੇ ਸਹਿਯੋਗ ਨਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਸ਼ਤਾਬਦੀ ਨੂੰ ਸਮਰਪਿਤ ਚਲਾਈ ਗਈ `ਚਾਰ ਮੂਏ ਤੋਂ ਕਿਆ ਹੋਆ ਜੀਵਤ ਕਈ ਹਜ਼ਾਰ’ ਲਹਿਰ ਦੌਰਾਨ ਸਮੁੱਚੇ ਪੰਜਾਬ, ਹਰਿਆਣਾ ਤੇ ਰਾਜਸਥਾਨ ਦੇ ਕੁੱਝ ਚੋਣਵੇਂ ਖੇਤਰਾਂ ਵਿਚ ਦਸਤਾਰ ਦੇ ਤਕਰੀਬਨ 13 ਆਡੀਸ਼ਨ ਕਰਵਾਏ ਗਏ।ਜਿਨ੍ਹਾਂ ਵਿਚ ਹਜਾਰਾਂ ਨੌਜਵਾਨਾਂ ਵਲੋਂ ਸ਼ਿਰਕਤ ਕੀਤੀ ਗਈ।ਸਥਾਨਕ ਅਕਾਲ ਯੂਨੀਵਰਸਿਟੀ ਵਿਖੇ ਇਨ੍ਹਾਂ ਨੌਜਵਾਨਾਂ ਦਾ ਫਾਈਨਲ ਮੁਕਾਬਲਾ ਕਰਵਾਇਆ ਗਿਆ।ਇੰਨ੍ਹਾਂ ਨੌਜਵਾਨਾਂ ਦੀ ਚੋਣ ਦਸਤਾਰ ਖੇਤਰ ਦੇ ਅੰਤਰਰਾਸ਼ਟਰੀ ਪੱਧਰ ਦੇ ਜੱਜ ਬੇਅੰਤ ਸਿੰਘ ਮਾਵੀ, ਜਸਪਾਲ ਸਿੰਘ ਭੁੱਲਰ, ਗੁਰਿੰਦਰ ਸਿੰਘ ਕਿੰਗ, ਜਤਿੰਦਰਪਾਲ ਸਿੰਘ ਸ੍ਰੀ ਅਨੰਦਪੁਰ ਸਾਹਿਬ ਵਲੋਂ ਕੀਤੀ ਗਈ।   ਕਲਗੀਧਰ ਟ੍ਰੱਸਟ ਬੜੂ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਜਗਜੀਤ ਸਿੰਘ ਉਰਫ ਕਾਕਾ ਵੀਰ ਜੀ ਅਤੇ ਡਾ. ਖੇਮ ਸਿੰਘ ਨੇ ਪਹੁੰਚੀਆਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹੋ ਜਿਹੇ ਉਪਰਾਲਿਆਂ ਸਦਕਾ ਹੀ ਨੌਜਵਾਨ ਬੱਚੇ ਬੱਚੀਆਂ ਦਾ ਸਿੱਖੀ ਨਾਲ ਜੁੜਨ ਦਾ ਜਜਬਾ ਉਮੜਦਾ ਹੈ।ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਗੁਰਮੇਲ ਸਿੰਘ ਨੇ ਦਸਤਾਰ ਦੇ ਇਤਿਹਾਸ ਤੋਂ ਜਾਣੂ ਕਰਵਾਇਆ।
ਸ਼੍ਰੋਮਣੀ ਕਮੇਟੀ ਦੇ ਅੰਤਰਿੰਗ ਕਮੇਟੀ ਦੇ ਮੈਂਬਰ ਸੁਰਜੀਤ ਸਿੰਘ ਕਾਲਾਬੂਲਾ ਨੇ ਅਜੋਕੇ ਸੰਦਰਭ ਵਿਚ ਦਸਤਾਰ ਦੀ ਮਹੱਤਤਾ ਅਤੇ ਲੋੜ ਤੋਂ ਜਾਣੂ ਕਰਵਾਇਆ।ਇਹ ਪੂਰੀ ਜਾਣਕਾਰੀ ਦਿੰਦਿਆਂ ਸਰਦਾਰੀਆਂ ਟ੍ਰੱਸਟ ਪੰਜਾਬ ਦੇ ਚੇਅਰਮੈਨ ਸਤਿਨਾਮ ਸਿੰਘ ਦਬੜ੍ਹੀਖਾਨਾ ਨੇ ਦੱਸਿਆ ਕਿ ਇਹ ਉਪਰਾਲਾ ਪਲੇਠੇ ਰੂਪ ਵਿਚ ਹੋਇਆ ਹੈ, ਜਿਸ ਵਿਚ ਨੌਜਵਾਨਾਂ ਦੀ ਚੋਣ ਇਕ ਨਵੇਕਲੇ ਰੂਪ ਵਿਚ ਆਡੀਸ਼ਨਾਂ ਰਾਹੀਂ ਕੀਤੀ ਗਈ।ਉਨ੍ਹਾਂ ਇਸ ਐਵਾਰਡ ਦੀ ਖਾਸੀਅਤ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਪੰਜਾਬ ਵਿਚ ਪਤਿਤਪੁਣੇ ਨੂੰ ਠੱਲ ਪਾਉਣ ਲਈ ਇਹ ਲਹਿਰ ਕਾਫ਼ੀ ਕਾਰਗਰ ਸਾਬਤ ਹੋਈ, ਜਿਥੇ ਕਾਫੀ ਨੌਜਵਾਨਾਂ ਨੇ ਇਸ ਲਹਿਰ ਦੌਰਾਨ ਸਾਬਤ ਸੂਰਤ ਬਣਨ ਦਾ ਪ੍ਰਣ ਲਿਆ, ਉਥੇ ਹੀ ਉਨ੍ਹਾਂ ਦੱਸਿਆ ਕਿ ਜਿਥੇ ਇਹ ਲਹਿਰ ਨੌਜਵਾਨਾਂ ਲਈ ਦਸਤਾਰ ਦੇ ਖੇਤਰ ਵਿਚ ਇਕ ਮਾਰਗ ਦਰਸ਼ਕ ਬਣ ਕੇ ਉੱਭਰੀ ਹੈ ਉਥੇ ਹੀ ਭਾਈਚਾਰਕ ਸਾਂਝ ਵਧਾਉਣ ਵਿਚ ਵੀ ਆਪਣਾ ਅਹਿਮ ਯੋਗਦਾਨ ਪਾਇਆ ਹੈ।
ਇਸ ਮੌਕੇ ਉਚੇਚੇ ਤੌਰ ‘ਤੇ ਪਹੁੰਚੇ ਸਰਬੱਤ ਦਾ ਭਲਾ ਚੇਰੀਟੇਬਲ ਟ੍ਰੱਸਟ ਦੇ ਮੈਨੇਜਿੰਗ ਟ੍ਰੱਸਟੀ ਐਸ.ਪੀ ਸਿੰਘ ਓਬਰਾਏ ਵੱਲੋਂ ਸੀਨੀਅਰ ਵਰਗ ਦੇ ਤਿੰਨੋ ਇਨਾਮ ਕ੍ਰਮਵਾਰ 1 ਲੱਖ ਗੁਰਕੀਰਤ ਸਿੰਘ, 51000 ਲਵਪ੍ਰੀਤ ਸਿੰਘ, 31000 ਰਣਵੀਰ ਸਿੰਘ ਨੂੰ ਅਤੇ ਜੂਨੀਅਰ ਵਰਗ ਦੇ ਕ੍ਰਮਵਾਰ ਇਨਾਮ 11000 ਜਸ਼ਨਪ੍ਰੀਤ ਸਿੰਘ, 5100 ਜਸਵੰਤ ਸਿੰਘ ਅਤੇ 3100 ਸੁਖਦੇਵ ਸਿੰਘ ਨੂੰ ਦਿੱਤੇ ਗਏ।ਦਸਤਾਰ ਖੇਤਰ ਦੇ ਅੰਤਰਰਾਸ਼ਟਰੀ ਪੱਧਰ ਦੇ ਜੱਜ ਸਾਹਿਬਾਨ ਬੇਅੰਤ ਸਿੰਘ ਮਾਵੀ ਅਤੇ ਜਸਪਾਲ ਸਿੰਘ ਭੁੱਲਰ ਨੂੰ ਬੁਲਿਟ ਮੋਟਰਸਾਇਕਲਾਂ ਨਾਲ ਸਨਮਾਨਿਤ ਕੀਤਾ ਗਿਆ ਅਤੇ ਗੁਰਿੰਦਰ ਸਿੰਘ ਕਿੰਗ ਨੂੰ ਸਰਦਾਰ-ਏ-ਪਟਿਆਲਾ ਸ਼ਾਹੀ ਖਿਤਾਬ ਨਾਲ ਨਿਵਾਜਿਆ ਗਿਆ।ਸਮਾਜ ਅਤੇ ਮਨੁੱਖਤਾ ਦੀ ਭਲਾਈ ਕਰਨ ਵਾਲੀਆਂ ਰੂਹਾਂ ਜਿਨ੍ਹਾਂ ਵਿਚ ਭਗਤ ਪੂਰਨ ਸਿੰਘ ਸੰਸਥਾ ਪਿੰਗਲਵਾੜਾ ਦੇ ਪ੍ਰਧਾਨ ਬੀਬੀ ਡਾ. ਇੰਦਰਜੀਤ ਕੌਰ, ਸਰਬਤ ਦਾ ਭਲਾ ਚੈਰੀਟੇਬਲ ਟ੍ਰੱਸਟ ਦੇ ਐਸ.ਪੀ ਸਿੰਘ ਓਬਰਾਏ, ਖਾਲਸਾ ਏਡ ਟੀਮ ਭਾਰਤ ਅਤੇ ਅਕਾਲ ਚੈਨਲ ਦੇ ਮੈਨਜਿੰਗ ਡਾਇਰੈਕਟਰ ਅਮਰੀਕ ਸਿੰਘ ਕੂਨਰ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਦਸਤਾਰ ਅਤੇ ਸਿੱਖੀ ਦੇ ਪ੍ਰਚਾਰ ਕਰਨ ਵਾਲੀਆਂ ਤਕਰੀਬਨ 100 ਜਥੇਬੰਦੀਆਂ ਨੂੰ ਵੀ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।ਸਟੇਜ ਦੀ ਭੂਮਿਕਾ ਸੁਖਦੇਵ ਸਿੰਘ ਫਗਵਾੜਾ ਵਲੋਂ ਨਿਭਾਈ ਗਈ।ਇਸ ਮੌਕੇ ਡਾ. ਮਨਦੀਪ ਸਿੰਘ ਖੁਰਦ, ਗੁਰਸੇਵਕ ਸਿੰਘ ਭਾਣਾ, ਗੁਰਜੀਤ ਸਿੰਘ ਬਾਜਾਖਾਨਾ, ਗੁਰਪ੍ਰੀਤ ਸਿੰਘ ਜੰਡੂ, ਗੁਰਦੀਪ ਸਿੰਘ ਪੰਧੇਰ, ਬਲਵਿੰਦਰ ਸਿੰਘ ਪੰਧੇਰ, ਅੰਮ੍ਰਿਤਪਾਲ ਸਿੰਘ ਵਿਰਕ, ਲਵਦੀਪ ਸਿੰਘ ਢੱਡਰੀਆਂ, ਹਰਪਾਲ ਸਿੰਘ ਹੰਝਰਾਹ, ਗੁਰਪ੍ਰੀਤ ਸਿੰਘ ਲੋਹਾਖੇੜਾ, ਹਰਜਿੰਦਰ ਸਿੰਘ ਰੁਮਾਣਾ, ਜਗਸੀਰ ਸਿੰਘ ਬਹਾਦਰਪੁਰ, ਜਸਪ੍ਰੀਤ ਸਿੰਘ ਦੁੱਗਾਂ, ਭੁਪਿੰਦਰ ਸਿੰਘ ਕੈਂਸਰੇ, ਜਤਿੰਦਰ ਸਿੰਘ, ਸਾਹਿਬ ਸਿੰਘ ਡਸਕਾ, ਦਮਨਦੀਪ ਸਿੰਘ ਚੰਗਾਲ, ਸੁਖਵਿੰਦਰ ਸਿੰਘ ਬਠਿੰਡਾ, ਅੰਮ੍ਰਿਤਪਾਲ ਸਿੰਘ ਰੁਮਾਣਾ, ਹਰਜਿੰਦਰ ਸਿੰਘ ਰੁਮਾਣਾ, ਰਮਨਪ੍ਰੀਤ ਸਿੰਘ ਸ਼ੇਰੋਂ  ਆਦਿ ਹਾਜ਼ਿਰ ਸਨ।

Check Also

ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ

ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …

Leave a Reply