ਧੂਰੀ, 22 ਮਈ (ਪੰਜਾਬ ਪੋਸਟ- ਪ੍ਰਵੀਨ ਗਰਗ) –
ਸਰਕਾਰੀ ਹਾਈ ਸਕੂਲ ਪੁੰਨਾਂਵਾਲ਼ ਦੀ ਦਸਵੀਂ ਜਮਾਤ ਦੀ ਵਿਦਿਆਰਥਣ ਮਨਪ੍ਰੀਤ ਕੌਰ ਪੁੱਤਰੀ ਸ. ਭਗਵਾਨ ਸਿੰਘ ਨੇ ਦਸਵੀਂ ਜਮਾਤ ਦੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਮਾਰਚ 2017 ਪੀ੍ਰਖਿਆ ਵਿੱਚੋਂ ਮੈਰਿਟ ਸੂਚੀ ਵਿੱਚ ਸੰਗਰੂਰ ਜਿਲ੍ਹੇ ਵਿੱਚੋਂ ਪਹਿਲਾ ਅਤੇ ਪੂਰੇ ਸੂਬੇ ਵਿੱਚੋਂ 10ਵਾਂ ਸਥਾਨ ਪ੍ਰਾਪਤ ਕਰਕੇ ਆਪਣੇ ਸਕੂਲ ਅਤੇ ਮਾਤਾ-ਪਿਤਾ ਦੇ ਨਾਂ ਨੂੰ ਚਾਰ ਚੰਨ ਲਗਾ ਦਿੱਤੇ।ਅੱਜ ਨਤੀਜਾ ਆਉਣ ਤੋਂ ਬਾਅਦ ਸਕੂਲ ਅਤੇ ਪੂਰੇ ਪਿੰਡ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ।ਸਕੂਲ ਮੁੱਖੀ ਹਰਜਿੰਦਰ ਸਿੰਘ ਅਤੇ ਸਮੂਹ ਸਟਾਫ ਨੇ ਵਿਦਿਆਰਥਣ ਨੂੰ ਵਧਾਈ ਦਿੱਤੀ ਅਤੇ ਸਮੂਹ ਸਟਾਫ ਨਾਲ਼ ਖੁਸ਼ੀ ਸਾਂਝੀ ਕਰਦਿਆਂ ਉਨਾਂ ਵਲੋਂ ਕਰਵਾਈ ਮਿਹਨਤ ਦੀ ਪ੍ਰੰਸ਼ਸਾ ਵੀ ਕੀਤੀ।ਇਸ ਮੌਕੇ ਪਿੰਡ ਦੇ ਸਰਪੰਚ ਅਤੇ ਪਤਵੰਤੇ ਵਿਦਿਆਰਥਣ ਨੂੰ ਵਧਾਈ ਦੇਣ ਸਕੂਲ ਪੁੱਜੇ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media