Wednesday, October 7, 2026

ਡਾ. ਅਮਿਤ ਮਹਾਜਨ ਨੇ ਸੰਭਾਲਿਆ ਪਠਾਨਕੋਟ ਦੇ ਐਸ.ਡੀ.ਐਮ ਦਾ ਚਾਰਜ

ਪਠਾਨਕੋਟ, 22 ਮਈ (ਪੰਜਾਬ ਪੋਸਟ ਬਿਊਰੋ) – Amit Mahajan SDMਡਾ. ਅਮਿਤ ਮਹਾਜਨ ਨੇ ਪਠਾਨਕੋਟ ਦੇ ਐਸ.ਡੀ.ਐਮ ਦਾ ਚਾਰਜ ਸੰਭਾਲ ਲਿਆ।ਜਿਕਰਯੋਗ ਹੈ ਕਿ ਇਸ ਤੋਂ ਪਹਿਲਾ ਐਸ.ਡੀ.ਐਮ ਉਨਾਂ ਨੇ ਹੁਸ਼ਿਆਰਪੁਰ ਜਿਲ੍ਹੇ ਦੇ ਮੁਕੇਰੀਆਂ ਵਿਖੇ ਬਤੋਰ ਐਸ.ਡੀ.ਐਮ 7 ਮਹੀਨੇ ਤੱਕ ਆਪਣੀਆਂ ਸੇਵਾਵਾਂ ਦਿੱਤੀਆਂ।ਡਾ. ਅਮਿਤ ਕੁਮਾਰ ਕਰੀਬ 3 ਸਾਲ ਤੱਕ ਪਠਾਨਕੋਟ ਵਿੱਚ ਪਹਿਲਾਂ ਵੀ ਐਸ.ਡੀ.ਐਮ ਦੇ ਅਹੁੱਦੇ ਤੇ ਰਹਿੰਦਿਆਂ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ। ਅਹੁੱਦੇ ਦਾ ਚਾਰਜ ਸੰਭਾਲਦਿਆਂ ਉਨ੍ਹਾਂ ਦੱਸਿਆ ਕਿ ਨਗਰ ਨਿਗਮ ਕਮਿਸ਼ਨਰ ਦਾ ਚਾਰਜ ਵੀ ਉਨ੍ਹਾਂ ਦੇ ਕੋਲ ਹੈ ਅਤੇ ਜਲਦੀ ਹੀ ਉਹ ਨਗਰ ਨਿਗਮ ਕਮਿਸ਼ਨਰ ਦਾ ਵੀ ਚਾਰਜ ਲੈਣਗੇ।ਉਨ੍ਹਾਂ ਕਿਹਾ ਕਿ ਪਠਾਨਕੋਟ ਵਾਸੀਆਂ ਦੀਆਂ ਸਮੱਸਿਆਵਾਂ ਪਹਿਲ ਦੇ ਅਧਾਰ `ਤੇ ਹੱਲ ਕੀਤੀਆਂ ਜਾਣਗੀਆਂ ਅਤੇ ਉਨ੍ਹਾਂ ਦਾ ਉਦੇਸ਼ ਰਹੇਗਾ ਕਿ ਪਠਾਨਕੋਟ ਨੂੰ ਤਰੱਕੀ ਦੀ ਰਾਹ ਤੇ ਲੈ ਕੇ ਜਾਈਏ। ਜਿਕਰਯੋਗ ਹੈ ਕਿ ਇਨ੍ਹਾਂ ਤੋਂ ਪਹਿਲਾ ਸੁਰਿੰਦਰ ਸਿੰਘ ਐਸ.ਡੀ.ਐਮ ਅਤੇ ਨਗਰ ਨਿਗਮ ਕਮਿਸ਼ਨਰ ਦੀਆਂ ਸੇਵਾਵਾਂ ਨਿਭਾ ਰਹੇ ਸਨ ਉਨ੍ਹਾਂ ਨੂੰ ਹੁਣ ਧਾਰਕਲ੍ਹਾਂ ਐਸ.ਡੀ.ਐਮ ਦਾ ਚਾਰਜ ਦਿੱਤਾ ਗਿਆ ਹੈ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …

Leave a Reply