Tuesday, June 30, 2026

ਸ੍ਰੀ ਗੁਰੂ ਹਰਕ੍ਰਿਸ਼ਨ ਸਕੂਲ ਸੁਲਤਾਨਵਿੰਡ ਦੇ ਜਸ਼ਨਪ੍ਰੀਤ ਸਿੰਘ ਮਾਹਲ ਨੂੰ ਮਿਲਿਆ 11,000/- ਦਾ ਨਕਦ ਇਨਾਮ

ਅੰਮ੍ਰਿਤਸਰ, 22 ਮਈ (ਪੰਜਾਬ ਪੋਸਟ-  ਜਗਦੀਪ ਸਿੰਘ ਸੱਗੂ) – PPN2205201723ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵੱਲੋਂ ਅਕਾਲ ਯੂਨੀਵਰਸਿਟੀ ਵਿਖੇ ਸਰਦਾਰੀਆ ਚੈਰੀਟੇਬਲ (ਰਜਿ.) ਵੱਲੋਂ `ਜੀਵਤ ਕਈ ਹਜ਼ਾਰ` ਤਹਿਤ ਦਸਤਾਰ ਐਵਾਰਡ-2 ਕਰਵਾਇਆ ਗਿਆ।ਜਿਸ ਵਿੱਚ ਪੰਜਾਬ ਦੇ 13 ਜਿਲਿਆਂ ਤੋਂ ਜੂਨੀਅਰ ਗਰੁੱਪ ਵਿੱਚ 500 ਦੇ ਕਰੀਬ ਬੱਚਿਆਂ ਨੇ ਹਿੱਸਾ ਲਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸੀਨੀ.ਸੈਕੰ. ਸਕੂਲ ਸੁਲਤਾਨਵਿੰਡ ਲਿੰਕ ਰੋਡ ਦੀ ਪ੍ਰਿੰਸੀਪਲ ਅਮਰਜੀਤ ਕੌਰ ਨੇ ਦੱਸਿਆ ਕਿ ਇਹ ਬੜੇ ਮਾਣ ਦੀ ਗੱਲ ਹੈ ਕਿ ਸਕੂਲ ਦੇ ਦੋ ਵਿਦਿਆਰਥੀਆਂ ਜਸ਼ਨਪ੍ਰੀਤ ਸਿੰਘ ਮਾਹਲ ਦਸਵੀਂ ਜਮਾਤ ਤੇ ਨੌਂਵੀ ਜਮਾਤ ਦੇ ਵਿਦਿਆਰਥੀ ਯੁਵਰਾਜ ਸਿੰਘ ਨੇ ਇਸ ਵਿਚ ਹਿੱਸਾ ਲਿਆ।ਸੈਮੀਫਾਈਨਲ ਰਾਊਂਡ ਵਿੱਚ ਪਹੁੰਚੇ ਇੰਨ੍ਹਾਂ ਦੋਨਾਂ ਵਿਦਿਆਰਥੀਆਂ ਨੇ ਸਟੇਜ ਉਪਰ ਦਰਸ਼ਕਾਂ ਦੇ ਸਾਹਮਣੇ ਆਪਣੀ ਦਸਤਾਰ ਸਜਾਈ ਤੇ ਫਿਰ 35 ਬੱਚਿਆਂ ਵਿੱਚੋਂ 13 ਬੱਚੇ ਫਾਈਨਲ ਰਾਊਂਡ ਲਈ ਚੁਣੇ ਗਏ।13 ਬੱਚਿਆਂ ਦੀ ਫਿਰ ਪਰਚੀਆਂ `ਤੇ ਨਾਂ ਲਿਖ ਕੇ ਲੱਕੀ ਡਰਾਅ ਕੱਢਿਆ ਗਿਆ, ਜਿਸ ਵਿੱਚ ਫਸਟ ਰਨਰਅਪ, ਸੈਕੰਡ ਰਨਰਅਪ ਤੇ ਪਹਿਲਾ ਇਨਾਮ ਐਲਾਨਿਆ ਗਿਆ।ਵਿਦਿਆਰਥੀ ਜਸ਼ਨਪ੍ਰੀਤ ਸਿੰਘ ਮਾਹਲ ਨੂੰ ਪਹਿਲਾ ਦਰਜ਼ਾ ਪ੍ਰਾਪਤ ਕਰਨ ਦਾ ਮਾਨ ਹਾਸਲ ਹੋਇਆ ਅਤੇ ਇਨਾਮ ਵਿੱਚ ਇਸ ਬੱਚੇ ਨੂੰ 11,000/- ਰੁਪਏ ਨਕਦ ਇਨਾਮ ਇਕ ਸ਼ੀਲਡ ਤੇ ਇਕ ਵੱਡਾ ਕੱਪ ਮਿਲਿਆ।ਸਕੂਲ ਵੱੋਲੋਂ ਜਸਨਪ੍ਰੀਤ ਸਿੰਘ ਮਾਹਲ ਦੀ ਹੋਸਲਾ ਅਫਜਾਈ ਲਈ 5100/- ਨਕਦ ਇਨਾਮ ਦਿੱਤਾ ਗਿਆ।ਸਕੂਲ ਪ੍ਰਿੰਸੀਪਲ ਸ੍ਰੀਮਤੀ ਅਮਰਜੀਤ ਕੌਰ ਨੇ ਦੋਵਾਂ ਬੱਚਿਆਂ ਨੂੰ ਸ਼ਾਬਾਸ਼ ਦਿੱਤੀ ਤੇ ਬੱਚਿਆਂ ਦੀ ਲੰਮੀ ਉਮਰ ਕਾਮਨਾ ਕੀਤੀ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ‘ਤੇ ਗੁਰਮਤਿ ਸਮਾਗਮ

ਅੰਮ੍ਰਿਤਸਰ, 30 ਜੂਨ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …

Leave a Reply