Saturday, October 10, 2026

ਸੰਤ ਬਾਬਾ ਬਲਕਾਰ ਸਿੰਘ ਜੀ ਨੇ ਯੂ.ਐਸ.ਏ ‘ਚ ਧਾਰਮਿਕ ਦੀਵਾਨ ਸਜਾਏ

ਸੰਦੌੜ 23 ਮਈ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – PPN2305201703ਪਿੰਡ ਫਤਿਹਗੜ੍ਹ ਪੰਜਗਰਾਈਆਂ ਦੇ ਗੁਰਦੁਆਰਾ ਸੰਤ ਆਸ਼ਰਮ ਈਸ਼ਰਸਰ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਬਾਬਾ ਬਲਕਾਰ ਸਿੰਘ ਇੰਨੀ ਦਿਨੀਂ ਸਿੱਖ ਧਰਮ ਦੇ ਪ੍ਰਚਾਰ ਲਈ ਯੂ.ਐਸ.ਏ ਵਿਖੇ ਵਿਸ਼ੇਸ਼ ਫੇਰੀ ਤੇ ਗਏ ਹੋਏ ਹਨ, ਜਿੱਥੇ ਉਹਨਾਂ ਨੇ ਕੈਲੇਫੋਰਨੀਆ ਦੇ ਸ਼ਹਿਰ ਬੇਕਰਜ਼ਫੀਲਡ ਦੇ ਗੁਰਦੁਆਰਾ ਗੁਰੁੂ ਨਾਨਕ ਮਿਸ਼ਨ ਸਿੱਖ ਸੈਂਟਰ ਵਿਖੇ ਦੋ ਰੋਜ਼ਾ ਧਾਰਮਿਕ ਦੀਵਾਨ ਸਜਾ ਕੇ ਵਿਦੇਸ਼ੀ ਸਿੱਖ ਸੰਗਤਾਂ ਨੂੰ ਗੁਰੂ ਲੜ ਲੱਗੇ ਰਹਿਣ ਤੇ ਹਮੇਸ਼ਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੱਲੋਂ ਦਰਸਾਏ ਮਾਰਗ `ਤੇ ਚੱਲਣ ਲਈ ਪ੍ਰੇਰਿਤ ਕੀਤਾ।
ਇਸ ਬਾਰੇ ਜਾਣਕਾਰੀ ਦਿੰਦਿਆਂ ਕੈਲੇਫੋਰਨੀਆ ਨਿਵਾਸੀ ਪ੍ਰਵਾਸੀ ਭਾਰਤੀ ਕੁਲਵਿੰਦਰ ਸਿੰਘ ਸੰਧੂ ਸਾਬਕਾ ਸਰਪੰਚ ਪੰਜਗਰਾਈਆਂ ਨੇ ਦੱਸਿਆ ਕਿ ਇਹਨਾਂ ਦੀਵਾਨ ਸਮਾਗਮਾਂ ਦੌਰਾਨ ਬਾਬਾ ਬਲਕਾਰ ਸਿੰਘ ਨੇ ਕਿਹਾ ਕਿ ਗੁਰੁੂ ਨੂੰ ਭੁੱਲ ਕੇ ਕੋਈ ਵੀ ਇਨਸਾਨ ਸਫਲ ਨਹੀਂ ਹੋ ਸਕਦਾ। ਇਸ ਲਈ ਹਮੇਸ਼ਾਂ ਗੁਰੂੁ ਲੜ ਲੱਗ ਕੇ ਸਮਾਜ ਦੇ ਦੂਸਰੇ ਪ੍ਰਾਣੀਆਂ ਨਾਲ ਭਾਈਚਾਰਕ ਸਾਂਝ ਕਾਇਮ ਰੱਖਦੇ ਹੋਏ, ਕੁਦਰਤ, ਵਾਤਾਵਰਣ ਅਤੇ ਮਾਨਵਤਾ ਦੀ ਸੇਵਾ ਦਾ ਹੰਭਲਾ ਮਾਰਨਾ ਚਾਹੀਦਾ ਹੈ।ਬਾਬਾ ਬਲਕਾਰ ਸਿੰਘ ਨੇ ਇਸ ਮੌਕੇ ਕਿਹਾ ਕਿ ਸਾਰੇ ਧਰਮ ਮਨੁੱਖ ਨੂੰ ਸੱਚੀ ਕਿਰਤ ਅਤੇ ਸੱਚ ਦੇ ਮਾਰਗ `ਤੇ ਚੱਲ ਕੇ ਜੀਵਨ ਬਤੀਤ ਕਰਨ ਦੀ ਸਿੱਖਿਆ ਦਿੱਤੀ।ਉਹਨਾਂ ਕਿਹਾ ਕਿ ਮਨੁੱਖ ਭਾਵੇ ਕਿੰਨੀ ਵੀ ਤਰੱਕੀ ਕਰ ਲਵੇ ਅਤੇ ਦੁਨੀਆਂ ਵਿੱਚ ਕਿਤੇ ਵੀ ਵਸੇ ਪਰ ਉਸ ਨੂੰ ਆਪਣੇ ਗੁਰੂ ਨੂੰ ਕਦੇ ਵੀ ਭੁੱਲਣਾ ਨਹੀਂ ਚਾਹੀਦਾ, ਹਮੇਸ਼ਾਂ ਉਸ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply