Saturday, October 10, 2026

ਐਚ.ਡੀ.ਐਫ.ਸੀ ਬੈਂਕ ਤੇ ਮਾਸਟਰਕਾਰਡ ਨੇ ਭਾਈ ਗੁਰਇਕਬਾਲ ਸਿੰਘ ਨੂੰ ਸੌਂਪਿਆ 8 ਲੱਖ ਦਾ ਸੇਲਿਬਰਿਟੀ ਹੀਰੋਜ ਕੈਮਪੇਨ ਇਨਾਮ

ਅੰਮ੍ਰਿਤਸਰ, 23 ਮਈ (ਪ੍ਰੀਤਮ ਸਿੰਘ) – PPN2305201706ਐਚ.ਡੀ.ਐਫ.ਸੀ ਬੈਂਕ ਅਤੇ ਮਾਸਟਰਕਾਰਡ ਨੇ ਅੱਜ ਸੈਲੀਬਰਿਟੀ ਹੀਰੋਜ ਕੈੰਮਪੇਨ ਦੇ ਰੀਜਨਲ ਜੇਤੂ ਵਜੋਂ ਭਾਈ ਗੁਰਇਕਬਾਲ ਸਿੰਘ ਦੇ ਨਾਮ ਦਾ ਐਲਾਨ ਕੀਤਾ ਹੈ।ਅੰਮ੍ਰਿਤਸਰ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਦੇ ਦੌਰਾਨ ਮੁੱਖ ਮਹਿਮਾਨ ਇਕਬਾਲ ਸਿੰਘ ਗੁਲਿਆਨੀ ਜੋਨਲ ਹੈਡ ਐਚ.ਡੀ.ਐਫ.ਸੀ ਬੈਂਕ ਨੇ ਭਾਈ ਗੁਰਇਕਬਾਲ ਸਿੰਘ ਨੂੰ 8 ਲੱਖ ਰੁਪਏ ਦਾ ਇਹ ਇਨਾਮ ਪ੍ਰਦਾਨ ਕੀਤਾ।ਇਸ ਮੌਕੇ ਰਜਨੀਸ਼ ਚਾਵਲਾ, ਸੀਨੀਅਰ ਵਾਇਸ ਪ੍ਰੈਜ਼ੀਡੈਂਟ, ਮਾਰਕੀਟਿੰਗ ਅਤੇ ਐਚ.ਡੀ.ਐਫ.ਸੀ ਬੈਂਕ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ ।
ਜੋਨਲ ਹੈਡ ਇਕਬਾਲ ਸਿੰਘ ਗੁਲਿਆਨੀ ਨੇ ਦੱਸਿਆ ਕਿ ਸੇਲੀਬਰਿਟੀ ਹੀਰੋਜ ਮੁਹਿੰਮ ਦੀ ਸ਼ੁਰੁਆਤ ਐਚ.ਡੀ.ਐਫ.ਸੀ ਬੈਂਕ ਅਤੇ ਮਾਸਟਰ ਕਾਰਡ ਵਲੋਂ ਕੀਤੀ ਗਈ ਹੈ ਅਤੇ ਇਸ ਵਿੱਚ ਸਮਾਜ ਦੇ ਉਨ੍ਹਾਂ ਲੋਕਾਂ ਦੀ ਪਛਾਣ, ਮਾਨਤਾ ਅਤੇ ਰਿਵਾਰਡ ਦੇਖ ਕੇ ਸਨਮਾਨਿਤ ਕੀਤਾ ਜਾਂਦਾ ਹੈ, ਜੋ ਕਿ ਮਹਿਲਾ ਸਸ਼ਕਤੀਕਰਣ ਲਈ ਬੇਜੋੜ ਕੋਸ਼ਿਸ਼ ਕਰਦੇ ਹਨ।ਉਨਾਂ ਕਿਹਾ ਕਿ ਅੰਮ੍ਰਿਤਸਰ ਵਾਸੀ ਭਾਈ ਗੁਰਇਕਬਾਲ ਸਿੰਘ ਨੇ ਵਿਧਵਾਵਾਂ ਨੂੰ ਪੂਰੇ ਸਨਮਾਨ ਦੇ ਨਾਲ ਜੀਣ ਲਈ ਲੋੜੀਂਦੀਆਂ ਸਭ ਪ੍ਰਕਾਰ ਦੀਆਂ ਜਰੂਰਤਾਂ ਪੂਰੀਆਂ ਕਰਨ ਵਿੱਚ ਮਦਦ ਕਰਦਿਆਂ ਵਿਧਵਾਵਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਭੋਜਨ, ਕੱਪੜੇ, ਸਿੱਖਿਆ, ਮੈਡੀਕਲ ਆਦਿ ਸਹੂਲਤਾਂ ਮੁਹੱਈਆ ਕਰਵਾਈਆਂ ਹਨ।ਉਨਾਂ ਕਿਹਾ ਕਿ ਬੀਤੇ ਸਾਲਾਂ ਵਿੱਚ ਭਾਈ ਗੁਰਇਕਬਾਲ ਸਿੰਘ ਨੇ 5500 ਤੋਂ ਜਿਆਦਾ ਔਰਤਾਂ ਨੂੰ ਸਨਮਾਨ ਦੇ ਨਾਲ ਜਿੰਦਗੀ ਜਿਊਣ ਵਿੱਚ ਮਦਦ ਕੀਤੀ ਹੈ।
ਇਕਬਾਲ ਸਿੰਘ ਗੁਲਿਆਨੀ ਨੇ ਕਿਹਾ ਕਿ ਇਸ ਮੁਹਿੰਮ ਲਈ 200 ਤੋਂ ਜਿਆਦਾ ਐਂਟਰੀਆਂ ਪ੍ਰਾਪਤ ਹੋਈਆਂ ਸਨ, ਜਿਨ੍ਹਾਂ ਦਾ ਲੇਖਾ ਜੋਖਾ ਐਚ.ਡੀ.ਐਫ.ਸੀ ਬੈਂਕ ਅਤੇ ਮਾਸਟਰਕਾਰਡ ਦੇ ਅਧਿਕਾਰੀਆਂ ਦੀ ਜਿਊਰੀ ਵਲੋਂ ਕੀਤਾ ਗਿਆ, ਜਦਕਿ ਐਨ.ਜੀ.ਓ ਭਾਈਵਾਲ ਕਨਰਸਨ ਇੰਡੀਆ ਦੀ ਮਦਦ ਵੀ ਲਈ ਗਈ ਅਤੇ ਸਾਰੀਆਂ ਐਂਟਰੀਆਂ ਨੂੰ ਵਿਸ਼ਵ ਪੱਧਰੀ ਪ੍ਰਭਾਵ ਅਤੇ ਨਿਰਸਵਾਰਥ ਭਾਵਨਾ ਦੇ ਪੈਮਾਨੇ ‘ਤੇ ਮਾਪਿਆ ਗਿਆ।ਇਸ ਤਰਾਂ ਜਿਊਰੀ ਵਲੋਂ ਇੱਕ ਰਾਸ਼ਟਰੀ ਅਤੇ 7 ਰੀਜਨਲ ਸੇਲਿਬਰਿਟੀਹੀਰੋਜ ਚੁਣੇ ਗਏ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply