Tuesday, March 24, 2026

ਮੈਰਿਟ `ਚ ਆਈਆਂ ਵਿਦਿਆਰਥਣਾਂ ਦਾ ਡਾ: ਇੰਦਰਜੀਤ ਕੌਰ ਨੇ ਕਰਵਾਇਆ ਮੂੰਹ ਮਿੱਠਾ

ਅੰਮ੍ਰਿਤਸਰ, 23 ਮਈ (ਪੰਜਾਬ ਪੋਸਟ ਬਿਊਰੋ) – PPN2305201714ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਦਸਵੀਂ ਕਲਾਸ ਦੇ ਨਤੀਜਿਆਂ ਵਿੱਚ ਭਗਤ ਪੂਰਨ ਸਿੰਘ ਆਦਰਸ਼ ਸੀ: ਸੈ: ਸਕੂਲ ਮਾਨਾਂਵਾਲਾ ਕਲਾਂ ਦੇ ਬੱਚਿਆਂ ਨੇ ਸ਼ਾਨਦਾਰ ਇਤਿਹਾਸ ਰਚਦਿਆਂ ਚਾਰ ਮੈਰਿਟ ਸਥਾਨਾਂ ‘ਤੇ ਕਬਜ਼ਾ ਕੀਤਾ ਹੈ।ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ ਅੰਮ੍ਰਿਤਸਰ (ਰਜਿ:) ਅਤੇ ਪਿੰਗਲਵਾੜਾ ਸੋਸਾਇਟੀ ਆਫ਼ ਓਨਟਾਰੀਓ ਦੇ ਸਾਂਝੇ ਸਹਿਯੋਗ ਨਾਲ ਚੱਲਦੇ ਸਕੂਲ ਦੀਆਂ ਵਿਦਿਆਰਥਣਾਂ ਤਜਿੰਦਰ ਕੌਰ, ਪ੍ਰਭਜੀਤ ਕੌਰ, ਡੋਲੀ ਤੇ ਰਾਧਿਕਾ ਨੂੰ ਸੰਸਥਾ ਦੇ ਪ੍ਰਧਾਨ ਡਾ: ਇੰਦਰਜੀਤ ਕੌਰ ਨੇ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਖ਼ੁਸ਼ੀ ਵਿੱਚ ਸ਼ਰੀਕ ਹੋ ਕੇ ਉਨ੍ਹਾਂ ਦਾ ਮੂੰਹ ਮਿੱਠਾ ਕਰਾਇਆ ਤੇ ਹੌਸਲਾ ਅਫਜ਼ਾਈ ਕੀਤੀ।ਉਨ੍ਹਾਂ ਕਿਹਾ ਕਿ ਬੱਚਿਆਂ ਦੀ ਇਸ ਜਿੱਤ ਦਾ ਸਿਹਰਾ ਉਨ੍ਹਾਂ ਦੀ ਮਿਹਨਤ, ਸਕੂਲ਼ ਸਟਾਫ਼ ਅਤੇ ਬੱਚਿਆਂ ਦੇ ਮਾਪਿਆਂ ਸਿਰ ਬੱਝਦਾ ਹੈ।ਉਨ੍ਹਾਂ ਕਿਹਾ ਕਿ ਸਕੂਲ ਵੱਲੋਂ ਸ਼ਾਨਦਾਰ ਇਤਿਹਾਸ ਰਚਣ ਵਾਲੀ ਜਿੱਤ ‘ਤੇ ਉਹ ਅਤੇ ਸਾਰਾ ਪਿੰਗਲਵਾੜਾ ਪਰਿਵਾਰ ਦੇ ਮੈਂਬਰ ਬਹੁਤ ਖ਼ੁਸ਼ ਹਨ।ਇਸ ਮੌਕੇ ਸਕੂਲ ਦੇ ਸਿੱਖਿਆ ਸਲਾਹਕਾਰ ਗੁਰਨਾਇਬ ਸਿੰਘ ਅਤੇ ਇੰਚਾਰਜ ਮਿਸਜ਼ ਨਰੇਸ਼ ਕਾਲੀਆ ਨੇ ਸਾਂਝੇ ਤੌਰ ‘ਤੇ ਦੱਸਿਆ ਕਿ 10ਵੀਂ ਕਲਾਸ ਦਾ ਨਤੀਜਾ 100% ਰਿਹਾ ਹੈ।
ਸਕੂਲ ਦੇ ਪ੍ਰਿੰਸੀਪਲ ਗੁਰਦੇਵ ਸਿੰਘ ਵੱਲੋਂ ਵੀ ਵਧਾਈ ਸੰਦੇਸ਼ ਭੇਜਿਆ ਗਿਆ।ਸਾਰੇ ਬੱਚੇ ਚੰਗੇ ਨੰਬਰ ਲੈ ਕੇ ਅਵੱਲ ਰਹੇ ਹਨ ਅਤੇ ਇਨ੍ਹਾਂ ਨੇ ਸਕੂਲ, ਸੰਸਥਾ ਅਤੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ ਜੋ ਕਿ ਬੜੇ ਫ਼ਖ਼ਰ ਵਾਲੀ ਗੱਲ ਹੈ।ਉਨ੍ਹਾਂ ਕਿਹਾ ਕਿ ਅਜਿਹਾ ਸਭ ਪਿੰਗਲਵਾੜਾ ਸੰਸਥਾ ਦੇ ਸਹਿਯੋਗ, ਟੀਚਰਾਂ ਅਤੇ ਬੱਚਿਆਂ ਦੀ ਕਰੜੀ ਮਿਹਨਤ ਸਦਕਾ ਹੀ ਸੰਭਵ ਹੋ ਸਕਿਆ ਹੈ।ਇਸ ਮੌਕੇ ਡਾ: ਜਗਦੀਪਕ ਸਿੰਘ ਵਾਈਸ ਪ੍ਰਧਾਨ ਮੁਖਤਾਰ ਸਿੰਘ ਗੁਰਾਇਆ ਆਨਰੇਰੀ ਸੈਕਟਰੀ, ਟਰੱਸਟੀ ਮੈਂਬਰ ਰਾਜਬੀਰ ਸਿੰਘ, ਕਰਨਲ ਦਰਸ਼ਨ ਸਿੰਘ ਬਾਵਾ ਪ੍ਰਸ਼ਾਸ਼ਕ, ਜੈ ਸਿੰਘ ਪ੍ਰਸ਼ਾਸ਼ਕ, ਤਿਲਕ ਰਾਜ, ਪਿ੍ਰੰਸੀਪਲ ਦਲਜੀਤ ਕੌਰ, ਪ੍ਰਿੰਸੀਪਲ ਪਦਮਿਨੀ ਸ੍ਰੀਵਾਸਤਵ ਵੱਖ-ਵੱਖ ਵਾਰਡਾਂ ਦੇ ਇੰਚਾਰਜ ਅਤੇ ਸਮੂਹ ਸਟਾਫ਼ ਹਾਜ਼ਰ ਸੀ।

Check Also

ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …

Leave a Reply