Tuesday, August 4, 2026

ਜਿਲ੍ਹਾ ਸਾਇੰਸ ਸੁਪਰਵਾਈਜ਼ਰ ਸੰਦੋਹਾ ਨੇ ਜਿਲ੍ਹਾ ਸਿੱਖਿਆ ਅਫਸਰ (ਐ.) ਦੀ ਕਮਾਂਡ ਸੰਭਾਲੀ

ਬਠਿੰਡਾ, 24 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – PPN2405201707ਸਿੱਖਿਆ ਵਿਭਾਗ ਪੰਜਾਬ ਦੇ ਹੁਕਮਾਂ ਤਹਿਤ ਨਵੇਂ ਤੈਨਾਤ ਕੀਤੇ ਗਏ ਜ਼ਿਲ੍ਹੇ ਦੇ ਚਾਰੇ ਅਧਿਕਾਰੀਆਂ ਨੇ ਆਪਣੇ ਅਹੁੱਦੇ ਸੰਭਾਲ ਲਏ ਹਨ। ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ) ਤੋਂ ਮੰਡਲ ਸਿੱਖਿਆ ਅਫਸਰ ਫਰੀਦਕੋਟ ਪਦਉੱਨਤ ਹੋਏ ਖੁਸ਼ਵੀਰ ਸਿੰਘ ਨੇ ਨਵੇਂ ਤੈਨਾਤ ਉੱਚ ਅਧਿਕਾਰੀ ਨੂੰ ਆਪਣੇ ਅਹੁੱਦੇ ਤੇ ਹਾਜ਼ਰ ਕਰਵਾਇਆ। ਜ਼ਿਲ੍ਹਾ ਦਫ਼ਤਰ ਵਿਖੇ ਉੱਚ ਅਧਿਕਾਰੀਆਂ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਰਿਹਾ।
ਸਿੱਖਿਆ ਵਿਭਾਗ ਵਿੱਚ ਬਤੌਰ ਜੇ.ਬੀ.ਟੀ ਅਧਿਆਪਕ ਸੇਵਾਵਾਂ ਸ਼ੁਰੂ ਕਰਨ ਵਾਲੇ ਅਤੇ ਮੌਜੂਦਾ ਸਮੇਂ ਤੇ ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ ਬਲਜੀਤ ਸਿੰਘ ਸੰਦੋਹਾ ਨੂੰ ਜ਼ਿਲ੍ਹਾ ਸਿੱਖਿਆ ਅਫਸਰ (ਐ.) ਦੀ ਕਮਾਂਡ ਸੌਂਪੀ ਗਈ ਹੈ।ਉੱਚ ਅਧਿਕਾਰੀਆਂ ਦੇ ਅਹੁੱਦਾ ਸੰਭਾਲਣ ਮੌਕੇ ਜ਼ਿਲ੍ਹਾ ਹੈਂਡ ਕੁਆਰਟਰ ਬੀ.ਈ.ਓ ਮੈਡਮ ਕਰਮਜੀਤ ਕੌਰ, ਬੀ.ਈ.ਓ ਦਰਸ਼ਨ ਸਿੰਘ ਜੀਦਾ, ਬੀ.ਈ.ਓ ਅਮਰਜੀਤ ਕੌਰ ਬਲਾਕ ਸੰਗਤ, ਪ੍ਰਿੰ. ਪ੍ਰਦੀਪ ਕੁਮਾਰ ਸੰਗਤ, ਪ੍ਰਿੰ. ਸੁਖਪਾਲ ਸਿੰਘ ਜੰਗੀਰਾਣਾ, ਪ੍ਰਿੰ. ਸ਼ਵੀਨਾ ਕਿਰਨ ਬਠਿੰਡਾ, ਸਵਰਨਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਬਠਿੰਡਾ, ਪ੍ਰਿੰ. ਕ੍ਰਿਸ਼ਨ ਕੁਮਾਰ, ਪ੍ਰਿੰ. ਰੰਧਾਵਾ ਸਿੰਘ ਜੰਡਾਂਵਾਲਾ, ਦੀਪਇੰਦਰ ਸਿੰਘ ਜੰਗੀਰਾਣਾ, ਲੈ. ਗੁਰਚਰਨ ਸਿੰਘ, ਅੰਮ੍ਰਿਤਪਾਲ ਸਿੰਘ ਬਰਾੜ, ਰਣਜੀਤ ਸਿੰਘ ਬਰਾੜ, ਕੁਲਬੀਰ ਸਿੰਘ ਪ੍ਰਧਾਨ, ਬਲਵਿੰਦਰ ਸਿੰਘ ਬਾਘਾ, ਭੋਲਾ ਸਿੰਘ ਸ਼ਮੀਰੀਆ, ਹਰਦਰਸ਼ਨ ਸਿੰਘ ਸੋਹਲ, ਬਲਵੀਰ ਸਿੰਘ ਕਮਾਂਡੋ, ਰਾਜਿੰਦਰ ਸਿੰਘ ਗੋਨਿਆਣਾ, ਰਮੇਸ਼ ਮੁਲਤਾਨੀਆ, ਮਹਿੰਦਰਪਾਲ ਸਿੰਘ ਰਿਟਾ. ਪ੍ਰਿੰ, ਪੁਸ਼ਪੇਸ਼ ਕੁਮਾਰ ਝੁੰਬਾ, ਵਿਕਰਮ ਸਿੰਘ,ਕਰਮਜੀਤ ਸਿੰਘ ਮੁਲਤਾਨੀਆ, ਗੁਰਪ੍ਰੀਤ ਕੌਰ, ਸੁਖਜੀਤ ਕੌਰ, ਨੀਸ਼ੂ ਮੁਲਤਾਨੀਆ, ਸੁਪਰਡੈਂਟ ਗੁਰਚਰਨ ਸਿੰਘ, ਜਸਵੀਰ ਸਿੰਘ, ਗੁਰਵਿੰਦਰ ਸਿੰਘ, ਸੁਖਮੰਦਰ ਸਿੰਘ, ਸ਼ਾਲੂ ਰਾਣੀ, ਮਾਘੀ ਰਾਮ, ਰਾਮ ਸਿੰਘ ਸੁਪਰੈਂਟ ਤੋਂ ਇਲਾਵਾ ਜ਼ਿਲ੍ਹੇ ਦੀਆਂ ਵੱਖ-ਵੱਖ ਅਧਿਆਪਕ ਜੱਥੇਬੰਦੀਆਂ ਦੇ ਆਗੂਆਂ ਨੇ ਅਹੁੱਦਾ ਸੰਭਾਲਣ ਤੇ ਸਾਰੇ ਉੱਚ ਜ਼ਿਲ੍ਹਾ ਅਧਿਕਾਰੀਆਂ ਨੂੰ ਵਧਾਈਆਂ ਦਿੱਤੀਆਂ।

Check Also

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 5 ਅਗਸਤ ਨੂੰ

ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਡਾ. ਰੁਪਿੰਦਰ ਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਮੁੱਖ …

Leave a Reply