ਪਠਾਨਕੋਟ, 24 ਮਈ (ਪੰਜਾਬ ਪੋਸਟ ਬਿਊਰੋ) –
ਗੁਰਪ੍ਰਤਾਪ ਸਿੰਘ ਨਾਗਰਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਵਧੀਕ ਜ਼ਿਲ੍ਹਾ ਚੋਣਕਾਰ ਅਫ਼ਸਰ ਨੇ ਇੱਕ ਪ੍ਰੈਸ ਬਿਆਨ ਰਾਹੀਂ ਪਠਾਨਕੋਟ ਜ਼ਿਲ੍ਹੇ ਅਧੀਨ ਆਉਂਦੇ ਪੇਂਡੂ ਵੋਟਰਾਂ ਨੂੰ ਦੱਸਿਆ ਹੈ ਕਿ ਪਠਾਨਕੋਟ ਜ਼ਿਲ੍ਹੇ ਅਧੀਨ ਆਉਂਦੇ ਬਲਾਕਾਂ ਵਿੱਚ ਪੰਚਾਂ/ਸਰਪੰਚਾਂ ਦੀਆਂ ਖਾਲੀ ਅਸਾਮੀਆਂ ਭਰਨ ਲਈ ਰਾਜ ਚੋਣ ਕਮਿਸ਼ਨਰ ਪੰਜਾਬ ਚੰਡੀਗੜ੍ਹ ਦੇ ਹੁਕਮਾਂ `ਤੇ ਜਿਮਨੀ ਚੋਣਾਂ ਕਰਵਾਉਣ ਦਾ ਪ੍ਰੋਗਰਾਮ ਜਾਰੀ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਅਨੁਸਾਰ ਨਾਮਜਦਗੀ ਪੱਤਰ 25 ਮਈ 2017 ਤੋਂ 30 ਮਈ 2017 ਤੱਕ ਫਾਇਲ ਕੀਤੇ ਜਾ ਸਕਣਗੇ ਅਤੇ ਨਾਮਜਦਗੀ ਪੱਤਰਾਂ ਦੀ ਪੜਤਾਲ 31 ਮਈ 2017 ਨੂੰ ਹੋਵੇਗੀ। ਉਨ੍ਹਾਂ ਦੱਸਿਆ ਕਿ ਨਾਮਜਦਗੀ ਪੱਤਰ ਵਾਪਸ ਲੈਣ ਦੀ ਆਖਰੀ ਮਿਤੀ 1 ਜੂਨ 2017 ਹੋਵੇਗੀ। ਉਨ੍ਹਾਂ ਦੱਸਿਆ ਜਿਮਨੀ ਚੋਣਾਂ ਲਈ ਵੋਟਾਂ 11 ਜੂਨ 2017 ਨੂੰ ਪੈਣਗੀਆਂ ਅਤੇ 13 ਜੂਨ 2017 ਤੱਕ ਚੋਣਾਂ ਦਾ ਕੰਮ ਮੁਕੰਮਲ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਜਿਮਨੀ ਚੋਣਾਂ ਕਰਵਾਉਣ ਲਈ ਬਲਾਕ ਵਾਇਜ ਰਿਟਰਨਿੰਗ ਅਫ਼ਸਰ/ ਸਹਾਇਕ ਰਿਟਰਨਿੰਗ ਅਫ਼ਸਰ, ਰਾਜ ਚੋਣ ਕਮਿਸ਼ਨਰ ਪੰਜਾਬ ਚੰਡੀਗੜ੍ਹ ਵੱਲੋਂ ਨਿਯੁਕਤ ਕੀਤੇ ਜਾ ਚੁੱਕੇ ਹਨ।ਜਿਸ ਦੀ ਸੂਚਨਾ ਸਬੰਧਤ ਉਪ ਮੰਡਲ ਮੈਜਿਸਟਰੇਟ/ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰਾਂ ਨੂੰ ਭੇਜੀ ਜਾ ਚੁੱਕੀ ਹੈ।ਉਨ੍ਹਾਂ ਦੱਸਿਆ ਕਿ ਗੋਬਿੰਦਸਰ ਵਿੱਚ ਸਰਪੰਚ (ਜਨਰਲ), ਤਲਵਾੜਾ ਗੁਜੱਰਾਂ ਵਿੱਚ ਪੰਚ (ਵਾਰਡ ਨੰ: 3 ਜਨਰਲ), ਚੱਕ ਨਰਾਇਨ ਵਿੱਚ ਪੰਚ (ਵਾਰਡ ਨੰ: 2 ਐਸ.ਸੀ), ਸਿਊਟੀ ਵਿੱਚ ਪੰਚ (ਵਾਰਡ ਨੰ: 7 ਜਨਰਲ) ਦੀ ਜਿਮਨੀ ਚੋਣ ਲਈ ਨਾਮਜਦਗੀ ਪੱਤਰ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਪਠਾਨਕੋਟ ਦੇ ਦਫ਼ਤਰ ਵਿਖੇ ਪ੍ਰਾਪਤ ਕੀਤੇ ਜਾਣਗੇ ਅਤੇ ਇੰਨ੍ਹਾਂ ਪਿੰਡਾਂ ਦੀ ਜਿਮਨੀ ਚੋਣ ਲਈ ਤਹਿਸੀਲਦਾਰ ਪਠਾਨਕੋਟ ਨੂੰ ਰਿਟਰਨਿੰਗ ਅਫ਼ਸਰ ਅਤੇ ਕਾਨੂੰਗੋ ਤਹਿਸੀਲ ਦਫ਼ਤਰ ਪਠਾਨਕੋਟ ਨੂੰ ਸਹਾਇਕ ਰਿਟਰਨਿੰਗ ਅਫ਼ਸਰ ਲਗਾਇਆ ਗਿਆ ਹੈ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਕਮ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਇਸੇ ਤਰ੍ਹਾਂ ਬਲਾਕ ਧਾਰ ਕਲਾਂ ਦੇ ਪਿੰਡ ਭੂਨ ਵਿੱਚ ਸਰਪੰਚ (ਜਨਰਲ), ਨਿਆੜੀ ਵਿੱਚ ਪੰਚ (ਵਾਰਡ ਨੰ: 2 ਐਸ.ਸੀ (ਡਬਲਿਯੂ)) ਦੀ ਜਿਮਨੀ ਚੋਣ ਲਈ ਨਾਮਜਦਗੀ ਪੱਤਰ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਦੇ ਦਫ਼ਤਰ ਧਾਰਕਲਾਂ ਵਿਖੇ ਪ੍ਰਾਪਤ ਕੀਤੇ ਜਾਣਗੇ। ਇੰਨ੍ਹਾਂ ਪਿੰਡਾਂ ਦੀ ਚੋਣਾਂ ਲਈ ਤਹਿਸੀਲਦਾਰ ਧਾਰਕਲਾਂ ਨੂੰ ਰਿਟਰਨਿੰਗ ਅਫ਼ਸਰ ਅਤੇ ਕਾਨੂੰਗੋ ਤਹਿਸੀਲਦਾਰ ਦਫ਼ਤਰ ਧਾਰਕਲਾਂ ਨੂੰ ਸਹਾਇਕ ਰਿਟਰਨਿੰਗ ਅਫ਼ਸਰ ਲਗਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਖਰਖੜ ਠੂਠੋਵਾਲ ਵਿੱਚ ਪੰਚ (ਵਾਰਡ ਨੰ: 1 ਐਸ.ਸੀ.), ਰਤੱਨਗੜ੍ਹ ਵਿੱਚ ਪੰਚ (ਵਾਰਡ ਨੰ: 7 ਜਨਰਲ), ਅਖਵਾਰਾ ਵਿੱਚ ਪੰਚ (ਵਾਰਡ ਨੰ: 5 ਜਨਰਲ) ਦੀ ਜਿਮਨੀ ਚੋਣ ਲਈ ਨਾਮਜਦਗੀ ਪੱਤਰ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਦੇ ਦਫ਼ਤਰ ਨਰੋਟ ਜੈਮਲ ਸਿੰਘ ਵਿਖੇ ਪ੍ਰਾਪਤ ਕੀਤੇ ਜਾਣਗੇ। ਇੰਨ੍ਹਾਂ ਪਿੰਡਾਂ ਦੀ ਚੋਣਾਂ ਲਈ ਨਾਇਬ ਤਹਿਸੀਲਦਾਰ ਨਰੋਟ ਜੈਮਲ ਸਿੰਘ ਨੂੰ ਰਿਟਰਨਿੰਗ ਅਫ਼ਸਰ ਅਤੇ ਕਾਨੂੰਗੋ ਤਹਿਸੀਲ ਦਫ਼ਤਰ ਨਰੋਟ ਜੈਮਲ ਸਿੰਘ ਨੂੰ ਸਹਾਇਕ ਰਿਟਰਨਿੰਗ ਅਫ਼ਸਰ ਲਗਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਧੋਬੜਾ ਵਿੱਚ ਪੰਚ (ਵਾਾਰਡ ਨੰ: 5 ਜਨਰਲ), ਨੌਸ਼ਹਿਰਾ ਖੁਰਦ ਵਿੱਚ ਪੰਚ (ਵਾਰਡ ਨੰ:1 ਐਸ.ਸੀ (ਡਬਲਿਯੂ)) ਅਤੇ ਗੜ੍ਹਮਲ ਵਿੱਚ ਪੰਚ (ਵਾਰਡ ਨੰ: 5 ਜਨਰਲ) ਦੀ ਜਿਮਨੀ ਚੋਣ ਲਈ ਨਾਮਜਦਗੀ ਪੱਤਰ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਦੇ ਦਫ਼ਤਰ ਘਰੋਟਾ ਵਿਖੇ ਪ੍ਰਾਪਤ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇੰਨ੍ਹਾਂ ਪਿੰਡਾਂ ਵਿੱਚ ਜਿਮਨੀ ਚੋਣ ਕਰਵਾਉਣ ਲਈ ਨਾਇਬ ਤਹਿਸੀਲਦਾਰ ਪਠਾਨਕੋਟ ਨੂੰ ਰਿਟਰਨਿੰਗ ਅਫ਼ਸਰ ਅਤੇ ਕਾਨੂੰਗੋ ਤਹਿਸੀਲ ਦਫ਼ਤਰ ਪਠਾਨਕੋਟ ਨੂੰ ਸਹਾਇਕ ਰਿਟਰਨਿੰਗ ਅਫ਼ਸਰ ਲਗਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਕਮਵਾਲ ਵਿੱਚ ਪੰਚ (ਵਾਰਡ ਨੰ: 5 ਜਨਰਲ), ਜੈਨੀ ਖਲਕੀ ਵਿੱਚ ਪੰਚ (ਵਾਰਡ ਨੰ: 2 ਐਸ.ਸੀ) ਅਤੇ ਕਲੇਸਰ ਵਿੱਚ ਪੰਚ (ਵਾਰਡ ਨੰ: 2 ਬੀ.ਸੀ) ਦੀਆਂ ਜਿਮਨੀ ਚੋਣਾਂ ਲਈ ਨਾਇਬ ਤਹਿਸੀਲਦਾਰ ਬਮਿਆਲ ਨੂੰ ਰਿਟਰਨਿੰਗ ਅਫ਼ਸਰ ਅਤੇ ਕਨੂੰਗੋ ਤਹਿਸੀਲ ਦਫ਼ਤਰ ਪਠਾਨਕੋਟ ਨੂੰ ਸਹਾਇਕ ਰਿਟਰਨਿੰਗ ਅਫ਼ਸਰ ਲਗਾਇਆ ਗਿਆ ਹੈ।
Check Also
ਖ਼ਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਕਾਬਲੀਅਤ ਦਾ ਕੀਤਾ ਸ਼ਾਨਦਾਰ ਪ੍ਰਦਰਸ਼ਨ
ਅੰਮ੍ਰਿਤਸਰ, 7 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖਾਲਸਾ …
Punjab Post Daily Online Newspaper & Print Media