ਧੂਰੀ, 24 ਮਈ (ਪੰਜਾਬ ਪੋਸਟ- ਪ੍ਰਵੀਨ ਗਰਗ) –
ਸਰਕਾਰੀ ਪ੍ਰਾਇਮਰੀ ਸਕੂਲ ਬਰੜਵਾਲ ਵਿਖੇ ਸਾਬਕਾ ਸੈਨਿਕ ਵੈਲਫੇਅਰ ਸੋਸਾਇਟੀ ਬਰੜਵਾਲ ਵੱਲੋਂ 155 ਗਰੀਬ ਬੱਚਿਆਂ ਨੂੰ ਫਰੀ ਸਟੇਸ਼ਨਰੀ ਵੰਡੀ ਗਈ। ਜਾਣਕਾਰੀ ਦਿੰਦਿਆਂ ਚੈਅਰਮੇਨ ਕੈਪਟਨ ਜਸਵੰਤ ਸਿੰਘ ਅਤੇ ਪ੍ਰਧਾਨ ਗੁਰਮੁੱਖ ਸਿੰਘ ਨੇ ਦੱਸਿਆ ਕਿ ਵਿੱਦਿਆ ਦਾਨ ਸਭ ਤੋਂ ਵੱਡਾ ਦਾਨ ਹੈ ਅਤੇ ਸੋਸਾਇਟੀ ਵੱਲੋਂ ਸਥਾਨਕ ਰਾਮ ਬਾਗ ਦੀ ਸੁੰਦਰਤਾ ਨੰੁ ਬਰਕਰਾਰ ਰੱਖਣ ਲਈ ਫੁੱਲਾਂ ਵਾਲੇ ਬੂਟੇ ਅਤੇ ਛਾਂਦਾਰ ਰੁੱਖ ਲਗਾਏ ਜਾ ਰਹੇ ਹਨ ਅਤੇ ਸਮੇਂ-ਸਮੇਂ `ਤੇ ਅਜਿਹੇ ਉਪਰਾਲੇ ਕਰਕੇ ਸਮਾਜਸੇਵਾ ਵਿੱਚ ਯੋਗਦਾਨ ਪਾਇਆ ਜਾਂਦਾ ਹੈ । ਇਸ ਮੌਕੇ ਰੂਲਦਾ ਸਿੰਘ, ਰਣਜੀਤ ਸਿੰਘ, ਹਰੇ ਰਾਮ ਸਿੰਘ, ਪ੍ਰੇਮ ਸਿੰਘ, ਰਾਮ ਸਿੰਘ, ਬਿੱਕਰ ਸਿੰਘ, ਬਲਵੀਰ ਸਿੰਘ, ਨਾਇਬ ਸਿੰਘ, ਹਾਕਮ ਸਿੰਘ, ਹਰਨੇਕ ਗਰਗ ਅਤੇ ਨਾਜਰ ਸਿੰਘ ਆਦਿ ਵੀ ਹਾਜ਼ਰ ਸਨ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media