Thursday, July 9, 2026

ਰੈਡ ਕਰਾਸ ਸੋਸਾਇਟੀ ਵੱਲੋਂ ਸਪੈਸ਼ਲ ਬੱਚਿਆਂ ਲਈ ਵਿਸ਼ੇਸ ਸਮਾਰੋਹ

ਪਠਾਨਕੋਟ, 25 ਮਈ (ਪੰਜਾਬ ਪੋਸਟ ਬਿਊਰੋ) – PPN2505201717ਸਪੈਸ਼ਲ ਬੱਚਿਆਂ ਲਈ ਰੈਡ ਕਰਾਸ ਸੋਸਾਇਟੀ ਵੱਲੋਂ ਅੱਜ ਮਾਡਲ ਟਾਊਨ ਵਿਖੇ ਚਲਾਏ ਜਾ ਰਹੇ ਸਕੂਲ ਵਿੱਚ ਇਕ ਵਿਸ਼ੇਸ ਸਮਾਰੋਹ ਆਯੋਜਿਤ ਕੀਤਾ ਗਿਆ।ਜਿਸ ਵਿੱਚ ਪਠਾਨਕੋਟ ਦੇ ਵਿਧਾਇਕ ਸ੍ਰੀ ਅਮਿਤ ਵਿੱਜ ਅਤੇ ਉਨ੍ਹਾਂ ਦੀ ਧਰਮ ਪਤਨੀ ਗੀਤਿਕਾ ਵਿੱਜ ਮੁੱਖ ਮਹਿਮਾਨ ਵੱਜੋਂ ਸ਼ਾਮਲ ਹੋਏ ਅਤੇ ਸਪੈਸ਼ਲ ਬੱਚਿਆਂ ਦੇ ਨਾਲ ਆਪਣੇ ਪਲ ਸਾਂਝੇ ਕੀਤੇ।ਇਸ ਮੋਕੇ ਤੇ ਸਕੂਲ ਵਿੱਚ ਵਿਜ਼ਨ ਇੰਡੀਆ ਮਿਸ਼ਨ ਦੇ ਪ੍ਰਧਾਨ ਅਨਿਲ ਸਰਮਾ ਅਤੇੇ ਹੋਰ ਮੈਂਬਰਾਂ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ।ਸਪੈਸ਼ਲ ਬੱਚਿਆਂ ਨੇ ਮੁੱਖ ਮਹਿਮਾਨ ਨੂੰ ਗੂਲਾਬ ਦੇ ਫੂੱਲ ਭੇਂਟ ਕਰਕੇ ਜੀ ਆਇਆਂ ਨੂੰ ਕਿਹਾ। ਇਸ ਮੋਕੇ ਡਾ. ਭੁਪਿੰਦਰ ਸਿੰਘ ਐਸ.ਐਮ.ਓ ਪਠਾਨਕੋਟ ਬਲਦੇਵ ਰਾਜ ਜਿਲ੍ਹਾ ਸਿੱਖਿਆ ਅਧਿਕਾਰੀ ਸੈਕੰਡਰੀ, ਸਮੀਰ ਸ਼ਾਰਧਾ, ਪ੍ਰਿੰਸੀਪਲ ਰਾਮ ਮੂਰਤੀ ਸਰਮਾ, ਰਮਨ ਹਾਂਡਾ, ਕਰਿਸ਼ਮਾ ਅਗਰਵਾਲ, ਰੋਹਿਤ ਕੋਹਲੀ, ਕਿੱਟੀ ਹਾਂਡਾ ਅਤੇ ਵਿਜਨ ਇੰਡੀਆ ਮਿਸ਼ਨ ਦੇ ਹੋਰ ਵੀ ਮੈਬਰ ਹਾਜ਼ਰ ਸਨ।
ਵਿਧਾਇਕ ਅਮਿਤ ਵਿੱਜ ਨੇ ਪਹਿਲਾ ਸਕੂਲ ਦਾ ਦੋਰਾ ਕੀਤਾ ਅਤੇ ਸਕੂਲ ਵਿੱਚ ਪੜ੍ਹ ਰਹੇ ਨੇਤਰਹੀਣ ਬੱਚਿਆਂ ਦੀ ਪੜਾਈ ਸਮੱਗਰੀ ਦੇ ਬਾਰੇ ਜਾਣਕਾਰੀ ਪ੍ਰਾਪਤ ਕੀਤੀ।ਇਸ ਤੋਂ ਇਲਾਵਾ ਬੱਚਿਆਂ ਦੁਆਰਾ ਬਣਾਈਆਂ ਗਈਆਂ ਪੇਂਟਿੰਗਜ ਵੀ ਦੇਖੀਆਂ ਅਤੇ ਬੱਚਿਆਂ ਦੇ ਕਾਰਜ ਦੀ ਸਰਾਹਣਾ ਕੀਤੀ।
ਇਸ ਮੋਕੇ ਤੇ ਵਿਧਾਇਕ ਅਮਿਤ ਵਿੱਜ ਨੇ ਕਿਹਾ ਕਿ ਉਸ ਪ੍ਰਮਾਤਮਾ ਨੇ ਸਾਰੇ ਇਨਸਾਨਾਂ ਨੂੰ ਦੋ ਅੱਖਾਂ ਦਿੱਤੀਆਂ ਹਨ ਅਤੇ ਉਸ ਪ੍ਰਮਾਤਮਾ ਨੂੰ ਯਾਦ ਕਰਨ ਲਈ ਅੱਖਾਂ ਬੰਦ ਕਰਨ ਦੀ ਜਰੂਰਤ ਹੁੰਦੀ ਹੈ ਅਤੇ ਇਨ੍ਹਾਂ ਪ੍ਰਮਾਤਮਾ ਦੇ ਬਣਾਏ ਬੱਚਿਆਂ ਕੋਲ ਭਾਵੇ ਦੂਸਰੇ ਲੋਕਾਂ ਦੀ ਤਰ੍ਹਾਂ ਦੇਖਣ ਦੇ ਲਈ ਰੋਸ਼ਨੀ ਘੱਟ ਹੋਵੇਗੀ ਜਾਂ ਨਹੀਂ ਹੈ ਪਰ ਇਨ੍ਹਾਂ ਨੂੰ ਪ੍ਰਮਾਤਮਾ ਨੇ ਆਪਣੇ ਸਭ ਤੋਂ ਨਜਦੀਕ ਰੱਖਿਆ ਹੋਇਆ ਹੈ।ਉਨ੍ਹਾਂ ਕਿਹਾ ਕਿ ਇਹ ਪ੍ਰਮਾਤਮਾ ਦੇ ਬਣਾਏ ਸਪੈਸ਼ਲ ਬੱਚੇ ਹਨ ਅਤੇ ਇਨ੍ਹਾਂ ਨੂੰ ਪਿਆਰ ਕਰਨਾ ਸਾਡਾ ਕਰਤੱਵ ਬਣਦਾ ਹੈ। ਉਨ੍ਹਾਂ ਬੱਚਿਆਂ ਨੂੰ ਪੜਾਈ ਦੇ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਹੁਣ ਦੇ ਸਮੇਂ ਅੰਦਰ ਜਿਨ੍ਹਾਂ ਬੱਚਿਆਂ ਕੋਲ ਰੋਸ਼ਨੀ ਨਹੀਂ ਹੈ ਉਨ੍ਹਾਂ ਬੱਚਿਆਂ ਕੋਲ ਅੱਗੇ ਵਧਣ ਦੇ ਹੋਰ ਵੀ ਜਿਆਦਾ ਮੋਕੇ ਹਨ।
ਉਨ੍ਹਾਂ ਕਿਹਾ ਕਿ ਅੱਜ ਇਥੇ ਪਹੁੰਚਣ ਤੇ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਜਿਲ੍ਹੇ ਦੇ ਅੰਦਰ ਕਰੀਬ 3300 ਬੱਚੇ ਇਸ ਤਰ੍ਹਾਂ ਦੇ ਹਨ ਜੋ ਦੇਖ ਅਤੇ ਬੋਲ ਨਹੀਂ ਸਕਦੇ।ਉਨ੍ਹਾਂ ਜਿਲ੍ਹਾ ਸਿੱਖਿਆ ਅਧਿਕਾਰੀ, ਐਸ.ਐਮ.ਓ ਅਤੇ ਸੰਸਥਾ ਦੇ ਮੈਂਬਰਾਂ ਨਾਲ ਵਿਚਾਰ ਕੀਤਾ ਹੈ ਕਿ ਜਲਦੀ ਹੀ ਜਿਲ੍ਹਾ ਪਠਾਨਕੋਟ ਵਿੱਚ ਇਸ ਤਰ੍ਹਾਂ ਦੇ ਸਪੈਸ਼ਲ ਬੱਚਿਆਂ ਦੀ ਸੂਚੀ ਤਿਆਰ ਕਰਕੇ ਇਸ ਸਕੂਲ ਨੂੰ ਹੋਰ ਵੱਡਾ ਕਰਨ ਦੇ ਲਈ ਉਚਿੱਤ ਕਦਮ ਚੁੱਕਣ ਲਈ ਯੋਜਨਾ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਜਿਲ੍ਹਾ ਪਠਾਨਕੋਟ ਦੇ ਲਈ ਇਨ੍ਹਾਂ ਸਪੈਸ਼ਲ ਬੱਚਿਆਂ ਦੇ ਲਈ ਵੱਡੇ ਪੱਧਰ ਤੇ ਯੋਜਨਾ ਬਣਾ ਕੇ ਸਰਕਾਰ ਨਾਲ ਵੀ ਸਾਂਝੀ ਕੀਤੀ ਜਾਵੇਗੀ।ਉਨ੍ਹਾਂ ਐਸ.ਐਮ.ਓ ਪਠਾਨਕੋਟ ਨੂੰ ਹਦਾਇਤ ਕੀਤੀ ਕਿ ਜਿਨ੍ਹਾਂ ਬੱਚਿਆਂ ਦੀ ਅੱਖਾਂ ਦੀ ਰੋਸ਼ਨੀ ਆੱਪਰੇਸਨ ਕਰਕੇ ਵਾਪਿਸ ਆ ਸਕਦੀ ਹੈ ਉਨ੍ਹਾਂ ਦੀ ਵੀ ਰਿਪੋਰਟ ਤਿਆਰ ਕੀਤੀ ਜਾਵੇ ਤਾਂ ਜੋ ਸਮੇਂ ਰਹਿੰਦਿਆਂ ਹੀ ਉਨ੍ਹਾਂ ਦੀ ਅੱਖਾਂ ਨੂੰ ਰੋਸ਼ਨੀ ਦਿੱਤੀ ਜਾ ਸਕੇ ਤਾਂ ਜੋ ਕੱਲ੍ਹ ਨੂੰ ਉਹ ਵੀ ਇਸ ਖੂਬਸੁਰਤ ਦੁਨੀਆਂ ਨੂੰ ਦੇਖ ਸਕਣ।
ਇਸ ਮੋਕੇ ਤੇ ਸਕੂਲ ਵਿੱਚ ਦਸਵੀਂ ਪਾਸ ਕਰਨ ਵਾਲੇ ਨੇਤਰਹੀਣ ਬੱਚੇ ਦਿਵਿਆ, ਸਾਕਸ਼ੀ ਅਤੇ ਲੋਕੇਸ਼ਵਰ ਨੂੰ ਸਭ ਤੋਂ ਵੱਧ ਨੰਬਰ ਪ੍ਰਾਪਤ ਕਰਨ ਤੇ ਉਪਹਾਰ ਦੇ ਕੇ ਸਨਮਾਨਤ ਵੀ ਕੀਤਾ ਗਿਆ ਅਤੇ ਸਕੂਲ ਦੇ ਅਧਿਆਪਕ ਵਿਕਾਸ਼ ਅਤੇ ਰਾਜੂ ਬਾਲਾ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਪ੍ਰਸੰਸਾ ਕੀਤੀ। ਇਸ ਮੋਕੇ ਤੇ ਬੱਚਿਆਂ ਨੂੰ ਫਲ ਵੀ ਵੰਡੇ ਗਏ ਅਤੇ ਵਿਧਾਇਕ ਨੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਭਰੋਸਾ ਦਿੱਤਾ ਕਿ ਉਹ ਜੋ ਸੰਭਵ ਹੋ ਸਕੇਗਾ ਇਨ੍ਹਾਂ ਬੱਚਿਆਂ ਦੇ ਲਈ ਕਰਨਗੇ।

Check Also

ਚੇਅਰਮੈਨ ਰਿੰਟੂ ਵਲੋਂ ਨਵੇਂ ਸੀਵਰੇਜ਼ ਸਿਸਟਮ ਦੀ ਸਥਾਪਨਾ ਅਤੇ ਸੜਕਾਂ ਦੀ ਉਸਾਰੀ ਦੇ ਵਿਕਾਸ ਕਾਰਜ਼ਾਂ ਦਾ ਉਦਘਾਟਨ

ਅੰਮ੍ਰਿਤਸਰ,7 ਜੁਲਾਈ (ਜਗਦੀਪ ਸਿੰਘ) – ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਅਤੇ ਉੁਤਰੀ ਵਿਧਾਨ ਸਭਾ …

Leave a Reply