ਬਠਿੰਡਾ, 26 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) –
ਨਸ਼ਾ ਮੁਕਤੀ ਗੁਰਮਤਿ ਪ੍ਰਚੰਡ ਲਹਿਰ ਦੀ ਮੀਟਿੰਗ ਬਠਿੰਡਾ ਵਿਖੇ ਲਹਿਰ ਦੇ ਪ੍ਰਮੁੱਖ ਸੇਵਾਦਾਰ ਭਾਈ ਜਸਕਰਨ ਸਿੰਘ ਸਿਵੀਆਂ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਅੱਜ ਕੱਲ੍ਹ ਦੇ ਅਖਬਾਰਾਂ ਵਿਚ ਜਗਮੀਤ ਸਿੰਘ ਬਰਾੜ ਵਲੋਂ ਅਫੀਮ ਦੀ ਖੇਤੀ ਕਰਨ ਸਬੰਧੀ ਦਿਤੇ ਬਿਆਨ ਦੀ ਨਿਖੇਧੀ ਕੀਤੀ ਗਈ ਅਤੇ ਚਿੰਤਾ ਜਾਹਿਰ ਕੀਤੀ ਕਿ ਅਜੇਹੇ ਲੀਡਰ ਵਲੋਂ ਐਸਾ ਵਿਵਾਦਪੂਰਨ ਬਿਆਨ ਦੇਣਾ ਇਕ ਸ਼ਾਜਿਸ਼ ਦਾ ਹਿੱਸਾ ਹੋ ਸਕਦਾ ਹੈ।ਜਦੋਕਿ ਇਹ ਸਖਸ਼ ਆਲ ਇੰਡੀਆ ਸਿੱਖੱ ਸਟੁਡੈਂਟ ਫੈਡਰੇਸ਼ਨ ਦਾ ਸਿਰਕੱਢ ਆਗੂ ਵੀ ਰਹਿ ਚੁੱਕਿਆ ਹੈ।ਸਿੱਖੀਆਂ ਦੀਆ ਪ੍ਰੰਪਰਾਵਾਂ ਦੇ ਉਲਟ ਜਾ ਕੇ ਅਫੀਮ ਦੀ ਖੇਤੀ ਨੂੰ ਆਮਦਨ ਦੇ ਨਾਲ ਜੋੜਨਾ ਸਰਾਸਰ ਗਲਤ ਹੈ।ਕੱਲ੍ਹ ਨੂੰ ਇਹ ਹੋਰ ਦਲੀਲ ਦੇ ਕੇ ਸ਼ਰਾਬ ਦੇ ਧੰਦੇ ਦੀ ਵੀ ਵਕਾਲਤ ਕਰਨਗੇ, ਕਿਉਕਿ ਸਰਾਬ ਵੇਚਣ ਨਾਲ ਵੀ ਬਹੁਤ ਸਾਰੀ ਆਮਦਨ ਹੁੰਦੀ ਹੈ ਅਤੇ ਅਲਕੋਹਲ ਬਹੁਤ ਸਾਰੀਆਂ ਮੈਡੀਕਲ ਦਵਾਈਆਂ ਵਿਚ ਵਰਤੀ ਜਾਂਦੀ ਹੈ।ਪਰਸੋ ਨੂੰ ਇਹ ਹੀਰੋਇਨ ਬਾਰੇ ਕਹਿਣਗੇ ਕਿ ਇਹ ਤਾਂ ਅਫੀਮ ਤੋਂ ਤਿਆਰ ਹੋਣ ਵਾਲੀ ਮੈਡੀਸਨ ਹੈ, ਅਸਲ ਵਿਚ ਇਹ ਸਿੱਖੀ ਨੂੰ ਖ਼ਤਮ ਕਰਨ ਵੱਲ ਇਕ ਕਦਮ ਹੈ, ਜੋ ਕਿ ਪਹਿਲਾ ਹੀ ਸਿੱਖਾਂ ਦੇ ਦੁਸ਼ਮਣਾਂ ਵਲੋਂ ਟੀਚਾ ਮਿਥਿਆ ਜਾ ਚੁੱਕਾ ਹੈ।ਸਿਵੀਆ ਨੇ ਸਵਾਲ ਕੀਤਾ ਕਿ, ਕੀ ਇਹ ਦੱਸ ਸਕਣਗੇ ਜੋ ਅਫੀਮ ਖਾਣ ਨਾਲ ਅਮਲੀ ਬਣੇ, ਉਨ੍ਹਾਂ ਵਿਚੋਂ ਇਕ ਵੀ ਵਿਅਕਤੀ ਸਮਾਜਿਕ ਜਾਂ ਆਰਥਿਕ ਤੌਰ ’ਤੇ ਤਰੱਕੀ ਕਰ ਸਕਿਆ ਹੋਵੇ।ਮੀਟਿੰਗ ਵਿਚ ਪੰਜਾਬ ਨੂੰ ਨਸ਼ਾ ਮੁਕਤ ਕਰਨ ਬਾਰੇ ਬਹੁਤ ਸਾਰੇ ਪਹਿਲੂਆਂ ’ਤੇ ਵਿਚਾਰ ਵਟਾਂਦਰਾ ਕੀਤਾ ਗਿਆ।ਇਸ ਮੀਟਿੰਗ ਵਿਚ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਸੇਵਾਦਾਰ ਅਵਤਾਰ ਸਿੰਘ ਕੈਂਥ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ।ਇਸ ਮੌਕੇ ਇਕਬਾਲ ਸਿੰਘ ਸੋਨੀ, ਅਜੀਤ ਪਾਲ ਸਿੰਘ ਭੁੱਚੋਂ, ਕੁਲਵੰਤ ਸਿੰਘ ਦਿਉਣ, ਅਜੀਤ ਸਿੰਘ ਭੁੱਲਰ, ਬਾਬਾ ਸੁਖਮੰਦਰ ਸਿੰਘ ਤੋਂ ਇਲਾਵਾ ਹੋਰ ਵੀ ਮੈਂਬਰ ਭਾਰੀ ਗਿਣਤੀ ’ਚ ਹਾਜ਼ਰ ਸਨ।
Check Also
ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ
ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …
Punjab Post Daily Online Newspaper & Print Media