Tuesday, September 29, 2026

ਤੰਬਾਕੂ ਮੁਕਤ ਮੁਹਿੰਮ ਤਹਿਤ ਕੋਟਪਾ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟੇ

ਸੰਦੌੜ 26 ਮਈ (ਪੰਜਾਬ ਪੋਸਟ- ਹਰਮਿੰਦਰ ਭੱਟ) –PPN2605201708 ਸਿਵਲ ਸਰਜਨ ਸੰਗਰੂਰ ਡਾ. ਸੁਬੋਧ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਫ਼ਹਿਤਗੜ੍ਹ ਪੰਜਗਰਾਈਆਂ ਡਾ. ਬਲਵਿੰਦਰ ਸਿੰਘ ਦੀ ਰਹਿਨਮੁਾਈ ਹੇਠ ਬਲਾਕ ਪੱਧਰੀ ਟੀਮ ਨੇ ਕੋਟਪਾ ਦੀ ਉਲੰਘਣਾ ਕਰਨ ਵਾਲੇ ਤੰਬਾਕੂ ਉਤਪਾਦ ਵਿਕਰੇਤਾਵਾਂ ਦੇ ਚਲਾਨ ਕੱਟੇ ਗਏ ਅਤੇ ਮ’ੋਕੇ ਉਤੇ ਹੀ ਜੁਰਮਾਨਾ ਵਸੂਲਿਆ ਗਿਆ।
ਕੋਟਪਾ (ਸਿਗਰੇਟ ਐਂਡ ਅਧਰ ਤੰਬਾਕੂ ਪ੍ਰੋਡਕਟ ਐਕਟ) ਦੇ ਸੈਕਸ਼ਨ 68 ਅਨੁਸਾਰ ਵਿਦਿਅਕ ਅਦਾਰਿਆਂ ਦੇ 100 ਗਜ਼ ਦੇ ਘੇਰੇ ਅੰਦਰ ਤੰਬਾਕੂ ਉਤਪਾਦ ਵੇਚਣਾ ਅਪਰਾਧ ਹੈ। ਅਦਾਰਿਆਂ, ਦੁਕਾਨਾਂ ਬਾਹਰ ਕੋਟਪਾ ਐਕਟ ਮੁਤਾਬਿਕ ਚੇਤਾਵਨੀ ਬੋਰਡ ਨਾ ਲੱਗੇ ਹੋਣ ਦੀ ਸੂਰਤ ਵਿਚ 200 ਰੁਪਏ ਤੱਕ ਜੁਰਮਾਨਾ ਹੋ ਸਕਦਾ ਹੈ।ਸੈਕਸ਼ਨ 4 ਮੁਤਾਬਿਕ ਜਨਤਕ ਥਾਵਾਂ ਉਤੇ ਸਿਗਰਟ, ਬੀੜੀ ਪੀਣ ਦੀ ਮਨਾਹੀ ਹੈ।ਬਲਾਕ ਪੱਧਰੀ ਟੀਮ ਨੇ ਕੋਟਪਾ ਐਕਟ ਤਹਿਤ ਪਿੰਡ ਫ਼ਤਿਹਗੜ੍ਹ ਪੰਜਗਰਾਈਆਂਦੁਕਾਨਾਂ, ਰੇਹੜੀਆਂ ਦੇਸੱਤ ਚਲਾਨ ਕੱਟੇ।ਬਲਾਕ ਐਜੂਕੇਟ ਜਸਪਾਲ ਸਿੰਘ ਜਟਾਣਾ ਤੇ ਨਰਿੰਦਰਪਾਲ ਸਿੰਘ ਨੇ ਦਸਿਆ ਕਿ ਕੋਈ ਵੀ ਦੁਕਾਨਦਾਰ ਖੁੱਲ੍ਹੀ ਬੀੜੀ, ਸਿਗਰਟ ਨਹੀਂ ਵੇਚ ਸਕਦਾ।ਉਨ੍ਹਾਂ ਜਾਣਕਾਰੀ ਦਿੰਦਆਂ ਦਸਿਆ ਕਿ ਤੰਬਾਕੂ ਦੇ ਸੇਵਨ ਨਾਲ ਮੂੰਹ ਦਾ ਕੈਂਸਰ, ਫ਼ੇਫ਼ੜਿਆਂ ਦਾ ਕੈਂਸਰ, ਨਿਪੰਨਸੁਕਤਾ ਵਰਗੀਆਂ ਘਾਤਕ ਬੀਮਾਰੀਆਂ ਲੱਗ ਜਾਂਦੀਆਂ ਹਨ। ਇਸ ਦੋਰਾਨ ਨੋਡਲ ਅਫ਼ਸਰ ਡਾ. ਮੁਹੰਮਦ ਕਾਜ਼ਮ, ਸਿਹਤ ਇੰਸਪੈਕਟ ਗੁਰਮੀਤ ਸਿੰਘ, ਗੁਲਜ਼ਾਰ ਖ਼ਾਨ, ਕਰਮਦੀਨ, ਨਿਰਭੈ ਸਿੰਘ ਮੌਜੂਦ ਸਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply