Friday, June 26, 2026

ਪਿੰਡ ਬੱਗਾ ਦੇ ਦਲਿਤ ਕਸ਼ਮੀਰ ਸਿੰਘ ਨੂੰ ਮਿਲੇਗਾ ਪੂਰਾ ਇਨਸਾਫ਼ – ਡਾ: ਰਾਜ ਸਿੰਘ

ਮੱਤੇਵਾਲ, 26 ਮਈ (ਪੰਜਾਬ ਪੋਸਟ ਬਿਊਰੋ) – PPN2605201717ਪੰਜਾਬ ਰਾਜ ਅਨੁਸੂਚਿਤ ਜਾਤੀਆਂ (ਐਸ.ਸੀ) ਕਮਿਸ਼ਨ ਦੇ ਸੀਨੀਅਰ ਵਾਈਸ ਚੇਅਰਮੈਨ ਡਾ: ਰਾਜ ਸਿੰਘ ਨੇ ਕਿਹਾ ਕਿ ਹਲਕਾ ਮਜੀਠਾ ਦੇ ਪਿੰਡ ਬੱਗਾ ਵਿਖੇ ਕਾਂਗਰਸੀ ਅਨਸਰਾਂ ਅਤੇ ਪੁਲੀਸ ਅਧਿਕਾਰੀਆਂ ਦੀ ਬੇਇਸਾਫੀ ਅਤੇ ਤਸ਼ੱਦਦ ਦੇ ਸ਼ਿਕਾਰ ਦਲਿਤ ਕਸ਼ਮੀਰ ਸਿੰਘ ਅਤੇ ਪਰਿਵਾਰ ਨੂੰ ਪੂਰਾ ਇਨਸਾਫ਼ ਮਿਲੇਗਾ।
ਸਾਬਕਾ ਮੰਤਰੀ ਅਤੇ ਹਲਕਾ ਵਿਧਾਇਕ ਬਿਕਰਮ ਸਿੰਘ ਮਜੀਠੀਆ ਵੱਲੋਂ ਦਲਿਤ ਪਰਿਵਾਰ ਦੇ ਹੱਕ ਵਿੱਚ ਵੱਖ-ਵੱਖ ਫੋਰਮਾਂ ’ਤੇ ਉਠਾਈ ਗਈ ਆਵਾਜ਼ ਸਦਕਾ ਰਾਜ ਐਸ.ਸੀ ਕਮਿਸ਼ਨ ਵੱਲੋਂ ਡਾ: ਰਾਜ ਸਿੰਘ ਤੋਂ ਇਲਾਵਾ ਸੀਨੀਅਰ ਮੈਂਬਰ ਸ੍ਰੀਮਤੀ ਭਾਰਤੀ ਕੈਨੇਡੀ ਅਤੇ ਸੀਨੀਅਰ ਮੈਂਬਰ ਸ੍ਰੀ ਗਿਆਨ ਚੰਦ ਦੇ ਆਧਾਰਤ ਤਿੰਨ ਮੈਂਬਰੀ ਟੀਮ ਨੇ ਅੱਜ ਬਾਅਦ ਦੁਪਹਿਰ ਪਿੰਡ ਬੱਗਾ ਵਿਖੇ ਪਹੁੰਚ ਕੇ ਪੀੜਤ ਪਰਿਵਾਰ ਤੋਂ ਪੁੱਛ ਪੜਤਾਲ ਕੀਤੀ।ਕਮਿਸ਼ਨ ਦੇ ਮੈਂਬਰਾਂ ਨੇ ਪੀੜਤ ਪਰਿਵਾਰ ਨੂੰ ਬੜੀ ਦਿਲਚਸਪੀ ਨਾਲ ਸੁਣਿਆ ਅਤੇ ਉਹਨਾਂ ਦੇ ਬਿਆਨ ਲੈਂਦਿਆਂ ਬਿਆਨਾਂ ਦੇ ਹਰ ਪਹਿਲੂ ਅਤੇ ਨੁਕਤੇ ਪ੍ਰਤੀ ਗੌਰ ਕਰਦਿਆਂ ਡੂੰਘੀ ਪੁੱਛ ਪੜਤਾਲ ਕੀਤੀ ਗਈ। ਉਪਰੰਤ ਪੀੜਤ ਪੀੜਤ ਕਸ਼ਮੀਰ ਸਿੰਘ, ਉਸ ਦੀ ਪਤਨੀ ਸਵਿੰਦਰ ਕੌਰ, ਪੁੱਤਰ ਜਗਰੂਪ ਸਿੰਘ ਅਤੇ ਧੀ ਦਲਜੀਤ ਕੌਰ ਨੇ ਕਮਿਸ਼ਨ ਸਾਹਮਣੇ ਭਰੇ ਮਨ ਤੇ ਦਹਿਸ਼ਤਜਾਦਾ ਹੁੰਦਿਆਂ ਆਪਣੀਆਂ ਹਢਬੀਤੀਆਂ ਸੁਣਾਈਆਂ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜ ਅਨੁਸੂਚਿਤ ਜਾਤੀਆਂ (ਐਸ.ਸੀ) ਕਮਿਸ਼ਨ ਦੇ ਸੀਨੀਅਰ ਵਾਈਸ ਚੇਅਰਮੈਨ ਡਾ: ਰਾਜ ਸਿੰਘ ਨੇ ਕਿਹਾ ਐਸ.ਸੀ ਕਮਿਸ਼ਨ ਦਾ ਕਿਸੇ ਵੀ ਰਾਜਸੀ ਪਾਰਟੀ ਨਾਲ ਕੋਈ ਸੰਬੰਧ ਨਹੀਂ ਹੈ। ਉਹਨਾਂ ਕਿਹਾ ਕਿ ਕਮਿਸ਼ਨ ਦੀ ਤਿੰਨ ਮੈਂਬਰੀ ਟੀਮ ਦਲਿਤ ਕਸ਼ਮੀਰ ਸਿੰਘ ਅਤੇ ਪਰਿਵਾਰ ’ਤੇ ਹੋਏ ਅੱਤਿਆਚਾਰ ਬਾਰੇ ਇਨਵੈਸਟੀਗੇਸ਼ਨ ਕਰ ਰਹੀ ਹੈ, ਦੋਸ਼ੀ ਪਾਏ ਜਾਣ ਵਾਲੇ ਹਰ ਵਿਅਕਤੀ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਅਤੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇਗਾ।ਉਹਨਾਂ ਦੱਸਿਆ ਕਿ ਸਬੰਧਿਤ ਮਾਮਲੇ ਬਾਰੇ ਪੜਤਾਲ ਪੂਰੀ ਕਰ ਕੇ 31 ਤਰੀਕ ਨੂੰ ਰਿਪੋਰਟ ਪੰਜਾਬ ਰਾਜ ਐਸ.ਸੀ ਕਮਿਸ਼ਨ ਦੇ ਚੇਅਰਮੈਨ ਨੂੰ ਸੌਂਪ ਦਿੱਤੀ ਜਾਵੇਗੀ। ਉਹਨਾਂ ਦੱਸਿਆ ਕਿ ਉਕਤ ਮਾਮਲੇ ਬਾਰੇ 6 ਜੂਨ ਨੂੰ ਏ.ਡੀ.ਜੀ.ਪੀ ਲਾਅ ਐਡ ਆਰਡਰ ਅਤੇ ਏ.ਡੀ.ਜੀ.ਪੀ ਕ੍ਰਾਈਮ ਨੂੰ ਕਮਿਸ਼ਨ ਨੇ ਤਲਬ ਕੀਤਾ ਹੋਇਆ ਹੈ।
ਇਸ ਮੌਕੇ ਸਾਬਕਾ ਮੰਤਰੀ ਜਥੇ ਗੁਲਜ਼ਾਰ ਸਿੰਘ ਰਣੀਕੇ, ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ, ਡਾ: ਦਲਬੀਰ ਸਿੰਘ ਵੇਰਕਾ, ਮਲਕੀਤ ਸਿੰਘ ਏ.ਆਰ ਅਤੇ ਤਲਬੀਰ ਸਿੰਘ ਗਿੱਲ, ਗੁਰਨਾਮ ਸਿੰਘ, ਪ੍ਰੋ: ਸਰਚਾਂਦ ਸਿੰਘ, ਬਾਬਾ ਰਾਮ ਸਿੰਘ ਅਬਦਾਲ ਤੋਂ ਇਲਾਵਾ ਪੰਚ ਸਰਪੰਚ ਮੌਜੂਦ ਸਨ।

Check Also

ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …

Leave a Reply