Wednesday, June 17, 2026

ਕੈਪਟਨ ‘ਤੇ ਕਿੰਤੂ ਕਰਨ ਤੋਂ ਪਹਿਲਾਂ ਬਾਦਲ ਆਪਣੀ ਪੀੜੀ ਥੱਲੇ ਸੋਟਾ ਫੇਰੇ- ਸਰਨਾ

ਨਵੀ ਦਿੱਲੀ, 27 ਮਈ (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਅਕਾਲੀ ਦਲ ਦਿੱਲੀ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕੈਪਟਨ ਅਮਰਿੰਦਰ ਸਿੰਘ ਵਲੋਂ ਆਪਣੀ Paramjit Singh Sarnaਕਿਤਾਬ ਵਿੱਚ ਸਾਬਕਾ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਕੋਲ ਪੇਸ਼ ਕਰਾਏ 21 ਸਿੱਖ ਨੌਜਵਾਨਾਂ ਬਾਰੇ ਸੱਚ ਬੋਲਣ ਦੀ ਸ਼ਲਾਘਾ ਕਰਦਿਆ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਵੱਲੋ ਹੋਈ ਗਲਤੀ ਨੂੰ ਮੰਨ ਕੇ ਵੱਡੇਪਣ ਦਾ ਸਬੂਤ ਦਿੱਤਾ ਹੈ, ਪਰ ਬਾਦਲਕੇ ਆਪਣੀ ਵੀ ਕਾਰਜ ਸ਼ੈਤਾਨੀ ਦੱਸਣ ਕਿ ਜਿਹੜੇ ਦਿਨੇ ਤਾਂ ਮੁੰਡਿਆ ਦੇ ਭੋਗਾਂ `ਤੇ ਜਾ ਕੇ ਅਖੌਤੀ ਹਮਦਰਦੀ ਪ੍ਰਗਟ ਕਰਕੇ ਮੱਗਰਮੱਛ ਦੇ ਹੰਝੂ ਵਹਾਉਦੇ ਸਨ ਤੇ ਰਾਤ ਦੇ ਹਨੇਰਿਆ ਵਿੱਚ ਸਿੱਖੀ ਵਿਰੋਧੀ ਪੁਲਿਸ ਅਫਸਰਾਂ ਨਾਲ ਮੀਟਿੰਗਾਂ ਕਰਕੇ ਸਿੱਖ ਮੰੁਡਿਆ ਨੂੰ ਮਾਰਨ ਦੀ ਸਕੀਮਾਂ ਬਣਾਉਦੇ ਸਨ।
ਜਾਰੀ ਇੱਕ ਬਿਆਨ ਰਾਹੀ ਸਰਨਾ ਨੇ ਕਿਹਾ ਕਿ ਦੁਨੀਆਂ ਭਰ ਵਿੱਚ ਜਿਹੜੇ ਲੋਕ ਸੱਚ ਬੋਲ ਕੇ ਆਪਣੀ ਗਲਤੀ ਦਾ ਅਹਿਸਾਸ ਕਰਦੇ ਹਨ, ਉਹਨਾਂ ਦੀ ਗਿਣਤੀ ਵੱਡੇ ਲੋਕਾਂ ਵਿੱਚ ਸ਼ੁਮਾਰ ਹੁੰਦੀ ਹੈ। ਉਹਨਾਂ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਨੇ ਵੀ ਆਪਣੀ ਕਿਤਾਬ ਵਿੱਚ ਆਪਣੀ ਜਿੰਦਗੀ ਦੀਆ ਦੋ ਵੱਡੀਆ ਘਟਨਾਵਾਂ ਦਾ ਜਿਕਰ ਕੀਤਾ ਹੈ। ਪਹਿਲਾਂ ਉਹਨਾਂ ਨੋ ਆਪਣੀ ਨਿੱਜੀ ਸਹਾਇਕ ਨਾਲ ਸਬੰਧਾਂ ਬਾਰੇ ਸਪੱਸ਼ਟ ਕੀਤਾ ਤੇ ਦੂਜਾ ਉਹਨਾਂ ਕਿਹਾ ਕਿ ਉਹਨਾਂ ਦੀ ਹਿੰਦੋਸਤਾਨ ਫੇਰੀ ਨੂੰ ਲੈ ਕੇ ਕਸ਼ਮੀਰ ਖੇਤਰ ਦੇ ਪਿੰਡ ਚਿੱਠੀਸਿੰਘਪੁਰਾ ਵਿੱਚ 39 ਸਿੱਖਾਂ ਨੂੰ ਹਿੰਦੂ ਕੱਟੜਵਾਦੀਆ ਨੇ ਗੋਲੀ ਦਾ ਨਿਸ਼ਾਨਾ ਬਣਾਇਆ, ਜਿਸ ਦਾ ਉਹਨਾਂ ਨੂੰ ਬੇਹੱਦ ਅਫਸੋਸ ਹੈ ਕਿ ਜੇਕਰ ਉਹ ਹਿੰਦੋਸਤਾਨ ਨਾ ਜਾਂਦੇ ਤਾਂ 39 ਸਿੱਖਾਂ ਦਾ ਕਤਲੇਆਮ ਨਾ ਹੁੰਦਾ।ਇਸੇ ਤਰਾ ਫਰਾਂਸ ਦੇ ਦਾਰਸ਼ਨਿਕ ਰੂਸੋ ਨੇ ਵੀ ਆਪਣੀ ਕਿਤਾਬ ਵਿੱਚ ਅਹਿਮ ਖੁਲਾਸੇ ਕਰਕੇ ਸੱਚਾਈ ਬਿਆਨ ਕਰਕੇ ਵੱਡੇਪਣ ਦਾ ਸਬੂਤ ਦਿੱਤਾ ਹੈ।ਉਹਨਾਂ ਕਿਹਾ ਕਿ ਕੈਪਟਨ ਦੇ ਵੀ ਸੱਚ ਬੋਲਣ ਨਾਲ ਉਹਨਾਂ ਦਾ ਨਾਮ ਵੱਡੇ ਲੋਕਾਂ ਵਿੱਚ ਸ਼ੁਮਾਰ ਹੋ ਗਿਆ ਹੈ।
ਉਹਨਾਂ ਕਿਹਾ ਕਿ ਬਾਦਲ ਕਦੇ ਵੀ ਸੱਚ ਨਹੀ ਬੋਲ ਸਕਦਾ ਅਤੇ ਹਮੇਸ਼ਾਂ ਕੌਮ ਦਾ ਨੁਕਸਾਨ ਕਰਨ ਵਾਲਿਆਂ ਵਿੱਚ ਭਵੀਸ਼ਨ ਦਾ ਵਰਗਾ ਇੱਕ ਕਾਮਯਾਬ ਪਾਤਰ ਹੈ।ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਕਿਤਾਬ ਵਿੱਚ ਪੂਰੀ ਤਰ੍ਵਾ ਸੱਚ ਬੋਲਦਿਆ ਕਿਹਾ ਕਿ ਕੁਝ ਮੰੁਡਿਆ ਨੂੰ ਪ੍ਰੇਰ ਕੇ ਉਸ ਨੇ ਤੱਤਕਾਲੀ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਕੋਲ ਪੇਸ਼ ਕਰਵਾਇਆ ਸੀ ਤਾਂ ਕਿ ਉਹਨਾਂ ਦੀ ਜਾਨ ਬਚ ਸਕੇ, ਪਰ ਬਾਦਲ ਵਰਗੇ ਲੋਕਾਂ ਨੇ ਉਹਨਾਂ ਨੂੰ ਵੀ ਮਰਵਾ ਦਿੱਤਾ।ਉਹਨਾਂ ਕਿਹਾ ਕਿ ਕੈਪਟਨ ਨੇ ਤਾਂ ਸੱਚ ਬੋਲ ਕੇ ਦੱਸ ਦਿੰਦਾ ਹੈ ਕਿ ਉਹਨਾਂ ਦੁਆਰਾ 21 ਸਿੱਖ ਨੌਜਵਾਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਬਾਦਲ ਨੇ ਜਿਹੜੇ ਸਿੱਖ ਨੌਜਵਾਨਾਂ ਮਰਵਾਏ ਹਨ ਉਹਨਾਂ ਦੀ ਸੂਚੀ ਵੀ ਬਾਦਲ ਜਾਰੀ ਕਰੇ।
ਉਹਨਾਂ ਕਿਹਾ ਕਿ ਬਾਦਲ ਦੀ ਉਹਨਾਂ ਲੋਕਾਂ ਨਾਲ ਜਾਰੀ ਹੈ ਜਿਹੜੇ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਦੱਸ ਕੇ ਸਿੱਖੀ ਨੂੰ ਖਤਮ ਕਰਨ ਲਈ ਤੁਰੇ ਹੋਏ ਹਨ ਤੇ ਰੀਸ ਕੈਪਟਨ ਅਮਰਿੰਦਰ ਸਿੰਘ ਦੀ ਕਰਨ ਦੀ ਕੋਸ਼ਿਸ਼ ਕਰ ਰਹੇ ਜਿਹਨਾਂ ਨੇ ਬਰਨਾਲਾ ਸਰਕਾਰ ਵੇਲੋ ਵੀ ਸ੍ਰੀ ਦਰਬਾਰ ਸਾਹਿਬ ਵਿੱਚ ਪੁਲੀਸ ਭੇਜਣ ਨੂੰ ਲੈ ਕੇ ਮੰਤਰੀਸ਼ਿਪ ਤੋ ਅਸਤੀਫਾ ਦੇ ਦਿੱਤਾ ਸੀ। ਬਾਦਲ ਦੇ ਰਾਜ ਵਿੱਚ ਥਾਂ ਥਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਤੇ ਆਪਣੇ ਗੁਰੂ ਦੇ ਨਿਰਾਦਰ ਨੂੰ ਲੈ ਕੇ ਸ਼ਾਤਮਈ ਰੋਸ ਪ੍ਰਗਟ ਕਰ ਰਹੇ ਸਿੱਖ ਰਾਗੀਆ ਢਾਡੀਆ, ਪ੍ਰਚਾਰਕਾਂ ਤੇ ਕਥਾਵਾਚਕਾਂ ਤੇ ਗੋਲੀ ਚਲਾ ਕੇ ਦੋ ਸਿੱਖਾਂ ਨੂੰ ਮਾਰ ਮੁਕਾਇਆ ਪਰ ਗੋਲੀ ਚਲਾਉਣ ਵਾਲਿਆ ਦੇ ਖਿਲਾਫ ਕੋਈ ਕਾਰਵਾਈ ਨਹੀ ਕੀਤੀ ਤੇ ਨਾ ਹੀ ਬਹਿਬਲ ਕਲਾਂ ਕਾਂਡ ਦੇ ਦੋਸ਼ੀਆਂ ਨੂੰ ਗਿ੍ਰਫਤਾਰ ਕੀਤਾ। ਉਹਨਾਂ ਕਿਹਾ ਕਿ ਬਾਦਲ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਸ ਦੇ ਰਾਜ ਵਿੱਚ ਹੀ ਕਿੰਨੇ ਸਿੱਖ ਮਾਰੇ ਗਏ ਪਰ ਦੋਸ਼ੀ ਗਿ੍ਰਫਤਾਰ ਨਹੀ ਹੋਏ। ਮਾਰਚ 2012 ਵਿੱਚ ਇੱਕ ਸਿੱਖ ਨੌਜਵਾਨ ਜਸਪਾਲ ਸਿੰਘ ਚੌੜ ਸਿਧਵਾਂ ਦਾ ਕਤਲ ਕੀਤਾ ਗਿਆ ਕੀ ਬਾਦਲ ਸਰਕਾਰ ਨੇ ਦੋਸ਼ੀਆਂ ਨੂੰ ਪੰਜ ਸਾਲਾਂ ਵਿੱਚ ਗਿ੍ਰਫਤਾਰ ਕੀਤਾ? ਛੱਜ ਤਾਂ ਬੋਲੇ ਛਾਨਣੀ ਕਿਉ ਬੋਲੇ ਦੀ ਕਹਾਵਤ ਅਨੁਸਾਰ ਬਾਦਲ ਨੂੰ ਦੂਸਰਿਆਂ ਦੇ ਖਿਲਾਫ ਚਿੱਕੜ ਉਛਾਲਣ ਤੋ ਪਹਿਲਾਂ ਆਪਣੀ ਪੀੜੀ ਥੱਲੇ ਸੋਟਾ ਫੇਰਨਾ ਚਾਹੀਦਾ ਹੈ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply