ਮਾਨਵਤਾ ਦੀ ਭਲਾਈ ਲਈ ਸੰਸਥਾ ਹਮੇਸ਼ਾਂ ਤਿਆਰ – ਤ੍ਰੇਹਨ
ਅੰਮ੍ਰਿਤਸਰ, 27 ਮਈ (ਪੰਜਾਬ ਪੋਸਟ ਬਿਊਰੋ) – ਹਿਊਮਨ ਰਾਈਟਸ ਕਮੇਟੀ ਵਲੋਂ ਜੇਲ ਦੇ ਕੈਦੀਆਂ ਲਈ ਵੱਖ-ਵੱਖ ਦਵਾਈਆਂ ਜੇਲ੍ਹ ਸੁਪਰੀਡੈਂਟ ਅਸ਼ੀਸ਼ ਕਪੂਰ ਅਤੇ
ਉਥੇ ਵਿਸ਼ੇਸ਼ ਤੌਰ `ਤੇ ਪੁੱਜੇ ਸੀ.ਜੀ.ਐਮ ਮੈਡਮ ਮੋਨਿਕਾ ਸ਼ਰਮਾ ਦੇ ਸਪੁੱਰਦ ਕੀਤੀਆਂ ਗਈਆਂ।ਸੁਪਰਡੈਂਟ ਅਸ਼ੀਸ਼ ਕਪੂਰ ਨੇ ਸੰਸਥਾ ਦੇ ਆਗੂਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕੈਦੀਆਂ ਨੂੰ ਸਰਕਾਰ ਵਲੋਂ ਬੇਸ਼ੱਕ ਦਵਾਈਆਂ ਉਪਲੱਬਧ ਕਰਵਾਈਆਂ ਜਾਂਦੀਆਂ ਹਨ, ਪਰ ਚਮੜੀ ਰੋਗਾਂ ਅਤੇ ਸ਼ੂਗਰ ਆਦਿ ਬੀਮਾਰੀਆਂ ਦੀ ਦਵਾਈ ਅਕਸਰ ਘੱਟ ਜਾਂਦੀ ਹੈ, ਜਿਸ `ਤੇ ਪ੍ਰਧਾਨ ਸ਼ਾਮ ਲਾਲ ਤ੍ਰੇਹਨ ਨੇ ਕਿਹਾ ਕਿ ਉਹ ਮਾਨਵਤਾ ਦੀ ਸੇਵਾ ਲਈ ਹਮੇਸ਼ਾਂ ਤਿਆਰ ਹਨ ਅਤੇ ਕੈਦੀਆਂ ਦੀ ਸਹੂਲਤ ਲਈ ਲੋੜੀਂਦੀਆਂ ਦਵਾਈਆਂ ਉਪਲੱਬਧ ਕਰਵਾਉਣ ਦੀਆਂ ਕੋਸ਼ਿਸ਼ਾਂ ਹਮੇਸ਼ਾਂ ਕਰਦੇ ਰਹਿਣਗੇ।
ਹਿਊਮਨ ਰਾਈਟਸ ਸੰਘਰਸ਼ ਕਮੇਟੀ ਦੇ ਜਨਰਲ ਸੈਕਟਰੀ ਮਨਮੋਹਨ ਸਿੰਘ ਨੇ ਦੱਸਿਆ ਕਿ ਸੀਨੀਅਰ ਮੈਂਬਰ ਭਾਰਤੀ ਗੁਲਾਟੀ ਦੇ ਯਤਨਾਂ ਸਦਕਾ ਜੇਲ੍ਹ ਸੁਪਰੀਡੈਂਟ ਅਸ਼ੀਸ਼ ਕਪੂਰ ਦੇ ਨਿਰਦੇਸ਼ਾਂ `ਤੇ ਡੀ.ਐਸ.ਪੀ ਵਿਜੇ ਕੁਮਾਰ ਨੇ ਸਮੁੱਚੀ ਟੀਮ ਨੂੰ ਕੇਂਦਰੀ ਸੁਧਾਰ ਘਰ ਵਿਚ ਮਰਦ ਤੇ ਮਹਿਲਾ ਕੈਦੀਆਂ ਦੀਆਂ ਬੈਰਕਾਂ, ਲੰਗਰ ਘਰ ਤੇ ਹਸਪਤਾਲ ਆਦਿ ਦਾ ਚੱਕਰ ਲਗਵਾ ਕੇ ਪ੍ਰਬੰਧਾਂ ਬਾਰੇ ਜਾਣੂ ਕਰਵਾਇਆ।
ਕਮੇਟੀ ਦੇ ਸੀਨੀਅਰ ਵਾਈਸ ਪ੍ਰਧਾਨ ਹਰਜੀਤ ਸਿੰਘ ਬਾਜਵਾ ਅਤੇ ਵਾਈਸ ਪ੍ਰਧਾਨ ਚਰਨਜੀਤ ਸਿੰਘ ਕੈਰੋਂ ਨੇ ਪ੍ਰਬੰਧਾਂ ਬਾਰੇ ਸੰਤੁਸ਼ਟੀ ਜਾਹਿਰ ਕਰਦਿਆਂ ਕਿਹਾ ਕਿ ਜੇਲ੍ਹ ਸੁਪਰਡੈਂਟ ਅਸ਼ੀਸ ਕਪੂਰ ਨੇ ਜਦੋਂ ਤੋਂ ਚਾਰਜ਼ ਸੰਭਾਲਿਆ ਹੈ, ਸੁਧਾਰ ਘਰ ਦੇ ਪ੍ਰਬੰਧਾਂ ਵਿਚ ਵੱਡਾ ਸੁਧਾਰ ਹੋਇਆ ਹੈ।
ਇਸ ਮੌਕੇ ਰਵਿੰਦਰ ਰਾਣਾ, ਸਰੋਜ ਰਾਣੀ, ਭਾਰਤੀ ਗੁਲਾਟੀ, ਸਰਵਣ ਕੁਮਾਰ, ਸਰਬਦੀਪ ਸਿੰਘ, ਹਰਬੰਸ ਸਿੰਘ, ਤ੍ਰਿਲੋਚਨ ਸਿੰਘ, ਦੀਪਕ ਅਰੋੜਾ ਅਤੇ ਲਖਬੀਰ ਸਿੰਘ ਲਖਬੀਰ ਸਿੰਘ, ਸੁੱਚਾ ਸਿੰਘ, ਮਾਣਿਕ ਸਿੰਘ, ਸਵਿੰਦਰ ਸਿੰਘ, ਐਡਵੋਕੇਟ ਕ੍ਰਿਸ਼ਨਾ ਤ੍ਰੇਹਨ, ਮਲਕੀਅਤ ਸਿੰਘ ਆਦਿ ਮੌਜੂਦ ਸਨ।
Check Also
ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 17 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਦਾ …
Punjab Post Daily Online Newspaper & Print Media