ਅੰਮ੍ਰਿਤਸਰ, 28 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਡੀ.ਏ.ਵੀ ਕਾਲਜ ਦੇ ਬਾਇਓ ਟੈਕਨਾਲੋਜੀ ਵਿਭਾਗ ਵਲੋਂ ਅੰਤਰਰਾਸ਼ਟਰੀ ਬਾਇਓ ਡਾਇਵਰਸਿਟੀ
ਦਿਵਸ ਮਨਾਇਆ ਗਿਆ।ਪੰਜਾਬ ਬਾਔਡਾਇਵਰਸਿਟੀ ਬੋਰਡ ਦੇ ਸਹਿਯੋਗ ਅਤੇ ਰਾਸ਼ਟਰੀ ਬਾਇਓ ਡਾਇਵਰਸਿਟੀ ਅਥਾਰਿਟੀ ਭਾਰਤ ਸਰਕਾਰ ਨਵੀਂ ਦਿੱਲੀ ਵਲੋਂ ਸਪਾਂਸਰ ਕੀਤੇ ਪ੍ਰੋਗਰਾਮ ਦਾ ਵਿਸ਼ਾ ਬਾਇਓ ਡਾਇਵਰਸਿਟੀ ਅਤੇ ਸਸਟੇਨਏਬਲ ਟੂਰਿਜ਼ਮ ਸੀ।ਇਸ ਪਰੋਗਰਾਮ ਦੌਰਾਨ ਕਰਵਾਈ ਗਈ ਪੇਂਟਿੰਗ ਪ੍ਰਤੀਯੋਗਤਾ ਵਿੱਚ ਵਿਦਿਆਰਥੀਆਂ ਨੇ ਉਤਸ਼ਾਹ ਦੇ ਨਾਲ ਹਿੱਸਾ ਲਿਆ ਅਤੇ ਆਪਣੀ ਬਿਹਤਰੀਨ ਕਲਾ ਦਾ ਪ੍ਰਦਰਸ਼ਨ ਕੀਤਾ।
ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਅਤੇ ਵਿਭਾਗ ਮੁੱਖੀ ਡਾ. ਵਿਕਾਸ ਗੁਪਤਾ ਨੇ ਮੁੱਖ ਮਹਿਮਾਨ ਡਾ. ਆਦਰਸ਼ਪਾਲ ਵਿਜ ਮੁਖੀ ਬੋਟਨੀਕਲ ਅਤੇ ਐਨਵਾਇਰਮੈਂਟਲ ਸਾਇੰਸਿਜ਼ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਸਵਾਗਤ ਕੀਤਾ, ਉਨ੍ਹਾਂ ਨੇ ਆਏ ਹੋਏ ਵਿਦਿਆਰਥੀਆਂ ਨੂੰ ਮੁਕਾਬਲੇ ਦੇ ਲਈ ਉਤਸ਼ਾਹਿਤ ਕੀਤਾ ਅਤੇ ਜੈਵਿਕ ਵਿਗਿਆਨ ਦਾ ਮਤਲਬ ਵੀ ਵਿਦਿਆਰਥੀਆਂ ਨੂੰ ਸਮਝਾਇਆ॥
ਡਾ. ਆਦਰਸ਼ਪਾਲ ਵਿੱਜ ਨੇ ਬਾਇਓ ਡਾਇਵਰਸਿਟੀ ਹਿਫਾਜ਼ਤ ਅਤੇ ਸਸਟੇਨਏਬਲ ਟੂਰਿਜ਼ਮ ਬਾਰੇ ਲੈਕਚਰ ਦਿੱਤਾ ਅਤੇ ਵਿਦਿਆਰਥੀਆਂ ਨੂੰ ਇਸ ਵਿਸ਼ੇ ‘ਤੇ ਜਾਗਰੂਕ ਕੀਤਾ।ਇਸ ਸਮਾਰੋਹ ਦੇ ਅੰਤ ਵਿੱਚ ਮੁਕਾਬਲੇ ਦੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੀ ਦਿੱਤੇ।ਇਸ ਮੌਕੇ ਡਾ. ਡੇਜ਼ੀ ਸ਼ਰਮਾ, ਡਾ. ਰਜਨੀ ਖੰਨਾ, ਪ੍ਰੋ. ਨਿਹਿਤਾ ਸ਼ਰਮਾ, ਪ੍ਰੋ. ਅਮਨਜੋਤ, ਡਾ. ਆਸ਼ੀਸ਼ ਗੁਪਤਾ, ਡਾ. ਰਾਜੇਸ਼ ਕੁਮਾਰ, ਪ੍ਰੋ. ਮਹਿਕ, ਪ੍ਰੋ. ਪੂਜਾ ਵੀ ਮੋਜੂਦ ਸਨ।
Check Also
40 ਕਰੋੜ ਦਾ ਵਿਸ਼ੇਸ਼ ਫੰਡ ਮਨਜ਼ੂਰ ਕਰਨ ‘ਤੇ ਅਨਿਲ ਠਾਕੁਰ ਵੱਲੋਂ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦਾ ਧੰਨਵਾਦ
ਅੰਮਿਤਸਰ, 3 ਅਗਸਤ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਪਾਰਕ ਬਾਜ਼ਾਰਾਂ ਦੇ ਬੁਨਿਆਦੀ …
Punjab Post Daily Online Newspaper & Print Media