ਅੰਮ੍ਰਿਤਸਰ, 28 ਮਈ (ਪੰਜਾਬ ਪੋਸਟ ਬਿਊਰੋ) – ਕਿਸਾਨ ਸੰਘਰਸ਼ ਕਮੇਟੀ ਪੰਜਾਬ ਵਲੋਂ 29 ਮਈ ਨੂੰ ਮਜੀਠਾ ਪਾਵਰਕਾਮ ਦਫਤਰ ਅੱਗੇ ਧਰਨਾ ਦੇ ਕੇ ਕਿਸਾਨ, ਮਜ਼ਦੂਰ, ਬੀਬੀਆਂ ਪ੍ਰੀਵਾਰਾਂ ਸਮੇਤ ਪਹੁੰਚ ਕੇ ਮੰਗ ਕਰਨਗੇ ਕਿ ਉਨਾਂ ਦੀਆਂ ਹੱਕੀ ਮੰਗਾਂ ਤੁਰੰਤ ਮੰਨੀਆ ਜਾਣ ਅਤੇ ਕਿਸਾਨਾਂ ਕੀਤੇ ਜਾ ਰਹੇ ਧੱਕੇ ਖਤਮ ਕਰ ਕੇ ਕਾਂਗਰਸ ਸਰਕਾਰ ਕੀਤੇ ਚੋਣ ਵਾਅਦੇ ਮੁਤਾਬਿਕ ਕਿਸਾਨਾਂ ਦੀ ਕਰਜਾ ਮਾਫੀ ਦਾ ਤੁਰੰਤ ਐਲਾਨ ਕੀਤਾ ਜਾਵੇ ਤਾਂ ਜੋ ਕਰਜ਼ਿਆਂ ਦੀ ਮਾਰ ਹੇਠ ਆ ਕੇ ਹੋ ਰਹੀਆਂ ਕਿਸਾਨਾਂ ਦੀਆਂ ਖੁਦਕੁਸ਼ੀਆਂ ਰੁਕ ਸਕਣ।
ਅੱਜ ਜੋਨ ਬਾਬਾ ਨੌਧ ਸਿੰਘ ਜੀ ਦੀ ਮੀਟਿੰਗ ਪ੍ਰਧਾਨ ਗੁਰਦੇਵ ਸਿੰਘ ਵਰਪਾਲ, ਕੁਲਦੀਪ ਸਿੰਘ ਬਾਸਰਕੇ ਦੀ ਪ੍ਰਧਾਨਗੀ ਹੇਠ ਚੱਬਾ ਵਿਖੇ ਹੋਈ ਕਿਸਾਨਾਂ ਦੀ ਮੀਟਿੰਗ ਦੋਰਾਨ 29 ਮਈ ਦੇ ਧਰਨੇ ਸਬੰਧੀ ਰੂਪਰੇਖਾ ਊਲੀਕੀ ਗਈ।ਇਸ ਸਮੇਂ ਸੂਬਾ ਸੀਨੀ: ਮੀਤ ਪ੍ਰਧਾਨ ਸਰਵਣ ਸਿੰਘ ਪੰਧੇਰ ਤੇ ਜਿਲਾ ਪ੍ਰਧਾਨ ਗੁਰਬਚਨ ਸਿੰਘ ਚੱਬਾ ਨੇ ਕਿਹਾ ਕਿ ਪੈਸੇ ਜਮਾਂ ਕਰਵਾ ਚੁੱਕੇ ਕਿਸਾਨਾ ਨੂੰ ਟਿਊਬਵੈੱਲ ਕੁਨੈਕਸ਼ਨਾਂ ਦਾ ਸਾਮਾਨ ਤੁਰੰਤ ਦਿੱਤੇ ਜਾਣ, ਅਧੂਰੇ ਕੁਨੈਕਸ਼ਨਾਂ ਦਾ ਸਾਮਾਨ ਪੂਰਾ ਕੀਤਾ ਜਾਵੇ, ਸਬ ਡਵੀਜਨਾਂ ਵਿੱਚ ਸੜੇ ਟਰਾਂਸਫਾਰਮਰ ਚੜਾਉਣ ਲਈ ਸਰਕਾਰੀ ਗੱਡੀ ਦਾ ਪ੍ਰਬੰਧ ਕੀਤਾ ਜਾਵੇ, ਦਫਤਰਾਂ ਵਿੱਚ ਫੈਲਿਆ ਭਰਿਸ਼ਟਾਚਾਰ ਖਤਮ ਕੀਤਾ ਜਾਵੇ, ਸੜੇ ਟਰਾਂਸਫਾਰਮਰ 24 ਘੰਟੇ ਵਿੱਚ ਚੜਾਏ ਜਾਣ, ਵੀ.ਡੀ.ਐੱਸ ਸਕੀਮ 1200/ ਰੁਪਏ ਪ੍ਰਤੀ ਹਾਰਸ ਪਾਵਰ ਕੀਤੀ ਜਾਵੇ, ਰਹਿੰਦੇ ਡੇਰੇ ਢਾਣੀਆਂ ਨੂੰ 24 ਘੰਟੇ ਅਰਬਨ ਸਪਲਾਈ ਨਾਲ ਜੋੜਿਆ ਜਾਵੇ।
ਉਨਾਂ ਨੇ ਸਬ ਡਵੀਜਨ ਕੋਟ ਮਿੱਤ ਸਿੰਘ ਗੁਰੂਵਾਲੀ ਨੂੰ ਚਿਤਾਵਨੀ ਦਿੱਤੀ ਕਿ ਜੋ ਖੇਤੀ ਮੋਟਰਾਂ ਲਈ ਵਰਪਾਲ ਗਰਿੱਡ ਤੋਂ ਚਲਦਾ ਚੱਬਾ ਫੀਡਰ ਦੀਆਂ ਪੁਰਾਣੀਆਂ ਤੇ ਨਾਕਸ ਲਾਈਨਾਂ ਨੁਕਸ ਪੈਣ ਕਾਰਨ ਅਕਸਰ ਬੰਦ ਰਹਿੰਦੀਆਂ ਹਨ ਤੁਰੰਤ ਬਦਲੀਆਂ ਜਾਣ ਤੇ ਇਸ ਸਬਡਵੀਜਨ ਨਾਲ ਸਬੰਧਤ ਹੋਰ ਕੰਮ ਵੀ ਨਿਪਟਾਏ ਜਾਣ ਜਿੰਨਾਂ ਬਾਰੇ ਪਹਿਲਾਂ ਹੀ ਮੰਗ ਪੱਤਰ ਦਿੱਤੇ ਹੋਏ ਹਨ। ਅਗਰ ਉਪਰੋਕਤ ਕੰਮਾਂ ਵੱਲ ਧਿਆਨ ਨਾ ਦਿੱਤਾ ਤਾਂ ਸਬ ਡਵੀਜਨ ਕੋਟ ਮਿੱਤ ਸਿੰਘ ਗੁਰੂਵਾਲੀ ਵਿਖੇ ਪੱਕਾ ਧਰਨਾ ਦਿੱਤਾ ਜਾਵੇਗਾ ਜਿਸ ਦੀ ਜਿੰਮੇਵਾਰੀ ਪਾਵਰਕਾਮ ਦੀ ਹੋਵੇਗੀ।ਇਸ ਮੌਕੇ ਹੋਰਨਾਂ ਤੋਂ ਇਲਾਵਾ ਦਲਬੀਰ ਸਿੰਘ ਬਿੱਲਾ, ਦਿਲਪ੍ਰੀਤ ਸਿੰਘ ਗਿੱਲ ਚੱਬਾ,ਪਿਆਰ ਸਿੰਘ, ਕਾਬਲ ਸਿੰਘ ਪੰਡੋਰੀ, ਅੰਗ੍ਰੇਜ ਸਿੰਘ ਜਿੰਮੀਦਾਰ ਬਾਸਰਕੇ, ਕੁਲਦੀਪ ਸਿੰਘ ਦੇਵੀਦਾਸਪੁਰਾ ਆਦਿ ਆਗੂ ਵੀ ਹਾਜਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …