ਜੰਡਿਆਲਾ ਗੁਰੂ, 28 ਮਈ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਗੁਰਦੁਆਰਾ ਸਾਹਿਬ ਵਿੱਚ ਸੰਗਤਾਂ ਵਲੋਂ ਸ਼ਰਧਾ ਭਾਵਨਾ ਨਾਲ ਤਨ, ਮਨ, ਧਨ ਨਾਲ ਵੱਧ ਤੋਂ ਵੱਧ ਸੇਵਾ ਕੀਤੀ ਜਾਂਦੀ ਹੈ, ਪਰ ਕੁੱਝ ਸਵਾਰਥੀ ਲੋਕ ਇਥੇ ਵੀ ਆਨੇ ਬਹਾਨੇ ਠੱਗੀ ਮਾਰਨ ਵਿੱਚ ਅਹਿਮ ਭੂਮਿਕਾ ਨਿਭਾਅ ਰਹੇ ਹਨ ਮਿਲੀ ਜਾਣਕਾਰੀ ਅਨੁਸਾਰ ਬੀਤੇ ਕਲ੍ਹ ਗੁਰਦੁਆਰਾ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਪੁਰਾਣੇ ਬਰਤਨਾਂ ਦੀ ਬੋਲੀ ਕਰਕੇ ਵੇਚ ਦਿੱਤੇ ਗਏ ਹਨ।ਜੰਡਿਆਲਾ ਗੁਰੂ ਤੋਂ ਗਏ ਬੋਲੀਕਰਤਾ ਕਿਸ਼ਨ ਲਾਲ, ਇੰਦਰਜੀਤ, ਬਿੱਟਾ ਅਤੇ ਦੋ ਹੋਰ ਵਿਅਕਤੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਦੱਸਿਆ ਕਿ ਉਹ ਵੀ ਇਸ ਸਬੰਧੀ ਬੋਲੀ ਵਿੱਚ ਸ਼ਾਮਿਲ ਹੋਏ ਸਨ, ਪਰ ਉਹਨਾਂ ਨੂੰ ਬੋਲੀ ਦੋਰਾਨ ਬੋਲਣ ਨਹੀਂ ਦਿੱਤਾ ਗਿਆ ਅਤੇ 70 ਰੁਪਏ ਪ੍ਰਤੀ ਕਿਲੋਗ੍ਰਾਮ ਵਾਲਾ ਸਟੀਲ ਦਾ ਪੁਰਾਣਾ ਮਾਲ 53 ਰੁਪਏ ਵਿੱਚ ਨਿਲਾਮ ਕਰ ਦਿੱਤਾ ਗਿਆ।ਇਸ ਤੋਂ ਇਲਾਵਾ ਪਿੱਤਲ, ਤਾਂਬਾ ਦੇ ਬੇਕਾਰ ਬਰਤਨਾਂ ਵਿੱਚ ਵੀ ਵੱਡੇ ਪੱਧਰ `ਤੇ ਹੇਰਾ ਫੇਰੀ ਦੱਸੀ ਜਾ ਰਹੀ ਹੈ। ਬੋਲੀਕਰਤਾਵਾਂ ਨੇ ਦੱਸਿਆ ਕਿ ਪਿੱਤਲ ਦੇ ਬੇਕਾਰ ਬਰਤਨਾਂ ਵਿੱਚ ਦੋ ਪਾਲਕੀ ਸਾਹਿਬ ਵੀ ਦੇਖੀਆਂ ਗਈਆਂ ਸਨ।ਜਿੰਨਾਂ ਨੂੰ ਕਲੱਰਕਾਂ ਅਤੇ ਮੈਨੇਜਰ ਦੀ ਮਿਲੀਭੁਗਤ ਨਾਲ ਸੱਸਤੇ ਰੇਟ `ਤੇ ਨਿਲਾਮ ਕਰ ਦਿੱਤਾ ਗਿਆ, ਜਦੋਂ ਕਿ ਸ਼ਾਇਦ ਉਸ ਉੱਪਰ ਸੋਨੇ ਦਾ ਪਾਣੀ ਵੀ ਚੜ੍ਹਿਆ ਹੋ ਸਕਦਾ ਹੈ।ਉਹਨਾਂ ਕਿਹਾ ਕਿ ਸਾਰੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾਵੇ ਤਾਂ ਲੱਖਾਂ ਰੁਪਏ ਦਾ ਘਪਲਾ ਨਿਕਲ ਸਕਦਾ ਹੈ ਇਸ ਸਬੰਧੀ ਮੈਨੇਜਰ ਸ਼੍ਰੀ ਆਨੰਦਪੁਰ ਸਾਹਿਬ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਬੋਲੀ ਨਿਯਮਾਂ ਦੇ ਅਧੀਨ ਰਹਿ ਕੇ ਹੋਈ ਹੈ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕ੍ਰਿਪਾਲ ਸਿੰਘ ਬਡੂੰਗਰ ਨਾਲ ਇਸ ਮਾਮਲੇ ਸਬੰਧੀ ਗੱਲ ਕਰਨੀ ਚਾਹੀ ਤਾਂ ਉਹਨਾਂ ਨੇ ਫੋਨ ਨਹੀਂ ਚੁਕਿਆ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media