ਸਮਰਾਲਾ, 28 ਅਪ੍ਰੈਲ (ਪੰਜਾਬ ਪੋਸਟ- ਕੰਗ) – ਬ੍ਰਾਹਮਣ ਸਭਾ ਪੰਜਾਬ ਦੀ ਇੱਕ ਮੀਟਿੰਗ ਸਭਾ ਦੇ ਪ੍ਰਧਾਨ ਸੋਨੀ ਸੱਦੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਉਨਾਂ
ਦੁਆਰਾ ਭਗਵਾਨ ਪਰਸ਼ੂਰਾਮ ਜੀ ਦੇ ਜਨਮ ਦਿਹਾੜੇ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਭਗਵਾਨ ਪਰਸ਼ੂਰਾਮ ਜੀ ਵਿਸ਼ਨੂੰ ਦੇ ਛੇਵੇਂ ਅਵਤਾਰ ਹਨ, ਜਿਹੜੇ ਤ੍ਰੇਤਾ ਯੁੱਗ ਵਿੱਚ ਬੈਸਾਖ ਮਹੀਨੇ ਦੀ ਅਕਸ਼ੈ ਤਿ੍ਰਤਾ ਨੂੰ ਅਵਤਰਿਤ ਹੋਏ। ਉਨਾਂ ਭਗਵਾਨ ਪਰਸ਼ੂਰਾਮ ਜੀ ਦੇ ਜੀਵਨ ਚਿ੍ਰਤਰ ਉਤੇ ਝਾਤ ਪਾਉਂਦਿਆਂ ਦੱਸਿਆ ਕਿ ਭਗਵਾਨ ਵਿਸ਼ਣੂ ਨੇ ਧਰਤੀ ਉੱਪਰ ਪਾਪੀਆਂ ਅਤੇ ਅੱਤਿਆਚਾਰੀ ਲੋਕਾਂ ਦਾ ਨਾਸ਼ ਕਰਨ ਲਈ 24 ਅਵਤਾਰ ਧਾਰਨ ਕੀਤੇ ਜਿਨਾਂ ਵਿੱਚੋਂ 10 ਦਾ ਵਿਸ਼ੇਸ ਸਥਾਨ ਹੈ। ਇਨਾਂ ਦਸਾਂ ਅਵਤਾਰਾਂ ਵਿੱਚੋ ਤਿੰਨ ਰਾਮ ਅਵਤਾਰ ਹਨ ਪਹਿਲੇ ਭਿ੍ਰਗੁਕੁੱਲ ਰਾਮ (ਪਰਸ਼ੂਰਾਮ), ਦੂਜੇ ਰਘੂਕੁਲ ਰਾਮ (ਸ੍ਰੀ ਰਾਮ ਚੰਦਰ ਜੀ), ਤੀਜੇ ਯਦੂਕੁਲ ਰਾਮ (ਬਲਰਾਮ)। ਇਨਾਂ ਤਿੰਨ ਅਵਤਾਰਾਂ ਨੇ ਸੰਸਾਰ ਨੂੰ ਨਵੀ ਦਿਸ਼ਾ ਤੇ ਦਸ਼ਾ ਦੇ ਕੇ ਧਰਤੀ ਨੂੰ ਆਤਤਾਈ ਤੇ ਅਤਿਆਚਾਰੀ ਅਤੇ ਪਾਪੀਆਂ ਤੋਂ ਮੁਕਤ ਕਰਾ ਕੇ ਜਨਤਾ-ਜਨਾਰਦਨ ਦੀ ਰੱਖਿਆ ਕੀਤੀ। ਭਗਵਾਨ ਪਰਸ਼ੂਰਾਮ ਜੀ ਵਿਸ਼ਨੂੰ ਦੇ ਛੇਵੇਂ ਅਵਤਾਰ ਹਨ, ਜਿਹੜੇ ਤ੍ਰੇਤਾ ਯੁੱਗ ਵਿੱਚ ਬੈਸਾਖ ਮਹੀਨੇ ਦੀ ਅਕਸ਼ੈ ਤਿ੍ਰਤਾ ਨੂੰ ਅਵਤਰਿਤ ਹੋਏ।ਭਗਵਾਨ ਪਰਸੂਰਾਮ ਜੀ ਨੇ ਉਸ ਸਮੇਂ ਦੇ ਅਤਿਆਚਾਰੀ, ਆਤਤਾਈ ਰਾਜਾ ਕਾਰਤਵੀਰਯ ਅਰਜੁਨ ( ਸ਼ਹਸ਼ਾਤਰ ਬਾਹੂ ਅਰਜਨ) ਦਾ ਸਨਮੂਲ ਨਾਸ਼ ਕਰਕੇ ਗਉ, ਗਰੀਬ ਅਤੇ ਦਲਿਤਾਂ ਦੀ ਰੱਖਿਆ ਕੀਤੀ। ਭਗਵਾਨ ਦਾ ਦਰਜਾ ਪ੍ਰਾਪਤ ਕੀਤਾ।
ਉਨਾਂ ਅੱਗੇ ਕਿਹਾ ਕਿ ਅੱਜ ਦੇ ਸੰਦਰਭ ਵਿੱਚ ਵੀ ਭਾਰਤ ਦੇ ਇਸ ਭੂ-ਖੰਡ ਵਿੱਚ ਘੌਰ ਕਲਯੁੱਗ ਹਾਲਾਤ ਬਣੇ ਹੋਏ ਹਨ-ਗਊ, ਗਰੀਬ ਅਤੇ ਜਨਤਾ ਜਨਾਰਦਨ ਵਿੱਚ ਕੋਹਰਾਮ ਮਚਿਆ ਹੋਇਆ ਹੈ। ਕਤਲੋ-ਗਾਰਦ ਦਾ ਬੋਲਬਾਲਾ ਹੈ, ਲੁੱਟ-ਖਸੁੱਟ, ਆਪੋ ਧਾਪੀ, ਜ਼ੋਰ-ਜ਼ਬਰ ਅਤੇ ਤਸ਼ੱਦਤ ਦਾ ਰਾਜ ਹੈ। ਇੱਥੇ ਹਿੰਦੂਆਂ ਦਾ ਰਹਿਣਾ ਮੁਸ਼ਕਲ ਕਰ ਦਿੱਤਾ ਸੀ। ਕਈਆਂ ਨੂੰ ਬਲੀ ਦੇਣੀ ਪਈ, ਤਦ ਸ਼ਾਂਤੀ ਬਰਕਰਾਰ ਹੋਈ। ਪੰਤੂ ਉਨਾਂ ਪੀੜਤ ਹਿੰਦੂਆਂ ਦੇ ਜਖ਼ਮ ਅਜੇ ਵੀ ਅੱਲੇ ਹਨ, ਕਿਸੇ ਨੇ ਉਨਾਂ ਨੂੰ ਧਰਵਾਸ ਨਹੀਂ ਦਿੱਤੀ ਨਾ ਹੀ ਉਨਾਂ ਦੇ ਜਖ਼ਮਾਂ ਤੇ ਮੱਲਮ ਹੀ ਲਾਈ ਹੈ। ਕਸ਼ਮੀਰੀ ਪੰਡਿਤਾਂ ਨੂੰ ਉਨਾਂ ਦੀ ਜਨਮ ਭੂਮੀ ਵਿੱਚੋਂ ਖਦੇੜ ਦਿੱਤਾ ਗਿਆ। ਪਾਕਿਸਤਾਨ ਵਿੱਚ ਹਿੰਦੂਆਂ ਤੇ ਅੱਤਿਆਚਾਰ ਜਾਰੀ ਹਨ ਅਤੇ ਹਿੰਦੂ ਪਲਾਇਨ ਕਰਕੇ ਭਾਰਤ ਆ ਰਹੇ ਹਨ। ਅਤਿਵਾਦ ਪੀੜਤ ਹਿੰਦੂਆਂ ਦੀ ਕੌਣ ਸਾਰ ਲਵੇਗਾ? ਸਿਆਸੀ ਲੋਕ ਭਾਸ਼ਣ ਦੇ ਕੇ ਵੋਟਾਂ ਵਟੋਰ ਲੈਂਦੇ ਹਨ। ਗਊ ਗਰੀਬ ਦਾ ਅਤੇ ਦਲਿਤਾਂ ਦਾ ਕੋਈ ਰਕਸ਼ਕ ਨਹੀਂ ਮਨੁਵਾਦੀ ਸੋਚ ਅਜੇ ਵੀ ਭਾਰੂ ਹੈ। ਬੇਰੁਜਗਾਰੀ ਅਤੇ ਨਸ਼ਿਆਂ ਨੇ ਸਮਾਜ ਦਾ ਕੰਚੂਮਰ ਕੱਢ ਕੇ ਰੱਖ ਦਿੱਤਾ ਹੈ। ਗਰੀਬ ਦੀ ਕੋਈ ਨਹੀਂ ਸੁਣਦਾ, ਮਹਿਲਾਵਾਂ ਦੀ ਇੱਜ਼ਤ ਆਬਰੂ ਸੁਰੱਖਿਅਤ ਨਹੀਂ, ਲੁੱਟ-ਖਸੁੱਟ ਦਾ ਦੌਰ ਜ਼ਾਰੀ ਹੈ ਹਫੜਾ-ਦਫੜੀ ਦਾ ਦੌਰ ਚਲ ਰਿਹਾ ਹੈ। ਕਲਯੁੱਗ ਅਪਣੀ ਚਰਮ ਸੀਮਾ ਤੇ ਹੈ-ਹੁਣ ਭਗਵਾਨ ਪਰਸ਼ਰਾਮ ਜੀ ਇੱਥੇ ਫੇਰਾ ਪਾਉਣਗੇ ਅਤੇ ਦੁਖੀ ਜਨਤਾ ਨੂੰ ਇਸ ਅੱਤਿਆਚਾਰ ਤੋਂ ਮੁਕਤੀ ਦਿਲਾਉਣਗੇ-ਇਹ ਸਾਡਾ ਵਿਸ਼ਵਾਸ ਹੈ। ਆਉ ਅੱਜ ਭਗਵਾਨ ਪਰਸ਼ੁਰਾਮ ਜੈਅੰਤੀ ਤੇ ਪ੍ਰਣ ਕਰੀਏ ਕਿ ਇਹਨਾਂ ਆਤਤਾਈ ਹਾਕਮਾਂ ਵਿਰੁੱਧ ਸੰਘਰਸ਼ ਕਰਕੇ ਜਨਤਾ ਲਈ ਇਨਸਾਫ ਅਤੇ ਕਾਨੂੰਨ ਦਾ ਰਾਜ ਕਾਇਮ ਕਰਾਂਗੇ। ਰਾਜ ਸੱਤਾ ਦੇ ਨਸੇ ਵਿੱਚ ਗਲਤਾਨ ਹਾਕਮ ਜਨਤਾ ਦੇ ਦੁਖ-ਦਰਦਾਂ ਨੂੰ ਭੁੱਲ ਚੁੱਕੇ ਹਨ-ਅਰਾਜਕਤਾ ਦਾ ਬੋਲਬਾਲਾ ਖਤਮ ਹੋਣ ਵਾਲਾ ਹੈ, ਆਓ ਇਕੱਠੇ ਹੋ ਕੇ ਇਨਾਂ ਰੇਤੇ ਦੀਆਂ ਦੀਵਾਰਾਂ ਨੂੰ ਢਾਹ ਕੇ ਨਵੇਂ ਸਮਾਜ ਦੀ ਸਿਰਜਨਾ ਕਰੀਏ । ਅੱਜ ਦੀ ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਬਿਹਾਰੀ ਲਾਲ ਸੱਦੀ ਜਨਰਲ ਸਕੱਤਰ ਸ੍ਰੀ ਬ੍ਰਾਹਮਣ ਸਭਾ ਪੰਜਾਬ, ਵੇਦ ਪ੍ਰਕਾਸ਼ ਸੱਦੀ ਸਰਪ੍ਰਸਤ ਬ੍ਰਾਹਮਣ ਸਭਾ ਪੰਜਾਬ, ਸੁਖਦੇਵ ਰਾਜ ਸ਼ਰਮਾ ਪ੍ਰਧਾਨ ਫਹਿਤਗੜ ਸਾਹਿਬ, ਦਲਜੀਤ ਕੁਮਾਰ ਪ੍ਰਧਾਨ ਖੰਨਾ, ਨਵਨੀਤ ਕੁਮਾਰ ਪ੍ਰਧਾਨ ਸਮਰਾਲਾ, ਪ੍ਰਦੀਪ ਕੁਮਾਰ ਪ੍ਰਧਾਨ ਲੁਧਿਆਣਾ, ਸੋਹਣ ਲਾਲ ਸ਼ਰਮਾ ਪ੍ਰਧਾਨ ਸੁਨਾਮ, ਰਾਜੀਵ ਕੁਮਾਰ ਸ਼ੁਕਲਾ ਪ੍ਰਧਾਨ ਅਮਲੋਹ, ਰਾਜ ਕੁਮਾਰ ਵਿਸਸ਼ਟ ਪ੍ਰਧਾਨ ਜਲੰਧਰ, ਰਾਕੇਸ਼ ਕੁਮਾਰ ਪ੍ਰਧਾਨ ਕਰਤਾਰਪੁਰ, ਅਮਿਤ ਕੁਮਾਰ ਕੌਸ਼ਲ ਪ੍ਰਧਾਨ ਪਟਿਆਲਾ, ਸ਼ਿਵ ਕੁਮਾਰ ਸਾਸ਼ਤਰੀ ਪ੍ਰਧਾਨ ਮਾਛੀਵਾੜਾ, ਸੰਜੀਵ ਕੁਮਾਰ, ਹਰਪ੍ਰੀਤ ਕੁਮਾਰ, ਰਾਕੇਸ਼ ਕੁਮਾਰ, ਅਮਰੀਸ਼ ਕੁਮਾਰ ਸ਼ਰਮਾ, ਪ੍ਰਦੀਪ ਭਾਰਦਵਾਜ, ਅਭੀ ਭਾਰਦਵਾਜ, ਜਗਦੀਸ਼ ਕੁਮਾਰ ਸ਼ਰਮਾ ਆਦਿ ਤੋਂ ਇਲਾਵਾ ਸਮਰਾਲਾ ਇਲਾਕੇ ਦੇ ਬ੍ਰਾਹਮਣ ਸਮੂਦਾਏ ਦੇ ਲੋਕ ਵੀ ਹਾਜਰ ਸਨ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ
ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …
Punjab Post Daily Online Newspaper & Print Media