ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ ਬਿਊਰੋ) – ਮੌਤ ਉਪਰੰਤ ਪੰਜਾਬ ਦੇ ਸਾਬਕਾ ਡੀ.ਜੀ.ਪੀ ਕੇ.ਪੀ.ਐਸ ਗਿੱਲ ਦੀ ਕੁੱਝ ਲੋਕਾਂ ਵੱਲੋ ਜਿਥੇ ਉਸ ਨੂੰ ਅੱਤਵਾਦ ਖਤਮ ਕਰਨ ਦਾ ਮਸੀਹਾ ਕਿਹਾ ਜਾ ਰਿਹਾ ਹੈ, ਉਥੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਕੇ.ਪੀ.ਐਸ ਗਿੱਲ ਅੱਤਵਾਦ ਖਤਮ ਕਰਨ ਦਾ ਮਸੀਹਾ ਨਹੀ ਸਗੋ ਅੱਤਵਾਦ ਦਾ ਜਨਮ ਦਾਤਾ ਸੀ।
ਉਹਨਾਂ ਕਿਹਾ ਕਿ ਦੇਸ਼ ਦੀ ਸੁਪਰੀਮ ਕੋਰਟ ਦੇ ਹੁਕਮ `ਤੇ ਸੰਵਿਧਾਨ ਦੀਆਂ ਧਾਰਾਵਾਂ ਅਨੁਸਾਰ ਕਿਸੇ ਵੀ ਵਿਅਕਤੀ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦੀ ਅਜਾਦੀ ਹੈ, ਪਰ ਇਹ ਸਭ ਕੁੱਝ ਸ਼ਾਤਮਈ ਤਰੀਕੇ ਨਾਲ ਹੋਣਾ ਚਾਹੀਦਾ ਹੈ।ਉਹਨਾਂ ਕਿਹਾ ਕਿ ਜ਼ਲਾਦ ਕੇ.ਪੀ.ਐਸ ਗਿੱਲ ਨੇ ਸਿੱਖ ਨੌਜਵਾਨਾਂ ਦਾ ਵੱਡੀ ਪੱਧਰ ਤੇ ਘਾਣ ਕੀਤਾ ਤੇ ਪੰਜਾਬ ਵਿੱਚ ਮੇਲਿਆ ਦੇ ਨਾਮ ਤੇ ਜੋ ਕੁਝ ਉਹ ਕਰਦਾ ਰਿਹਾ ਹੈ ਉਸ ਨੂੰ ਵੇਖ ਕੇ ਸੁਣ ਕੇ ਇੱਕ ਇੱਜਤਦਾਰ ਇਨਸਾਨ ਦਾ ਸਿਰ ਝੁਕ ਜਾਂਦਾ ਹੈ।ਉਹਨਾਂ ਕਿਹਾ ਕਿ ਜਿਹੜੇ ਲੋਕ ਕੇ.ਪੀ.ਐਸ ਗਿੱਲ ਨੂੰ ਸੁਪਰ ਕਾਮ ਮੰਨਦੇ ਹਨ ਤੇ ਉਹ ਮੰਨੀ ਜਾਣ ਪਰ ਸਿੱਖ ਪੰਥ ਉਸ ਨੂੰ ਅੱਤਵਾਦੀ ਮੰਨਦਾ ਹੈ ਤੇ ਮੰਨਦਾ ਰਹੇਗਾ।ਉਹਨਾਂ ਕਿਹਾ ਕਿ ਕੇ.ਪੀ.ਐਸ ਗਿੱਲ ਨੇ ਪਹਿਲਾਂ ਅਸਾਮ ਵਿੱਚ ਮਨੁੱਖਤਾ ਦਾ ਘਾਣ ਕੀਤਾ ਤੇ ਫਿਰ ਪੰਜਾਬ ਵਿੱਚ ਜਦੋ ਉਸ ਨੂੰ ਡੀ.ਜੀ.ਪੀ ਲਗਾਇਆ ਗਿਆ ਸੀ ਤਾਂ ਉਸ ਸਮੇਂ ਪੰਜਾਬ ਵਿੱਚ ਹਾਲਾਤ ਕਾਫੀ ਸਾਜ਼ਗਾਰ ਹੋ ਗਏ ਸਨ।ਉਹਨਾਂ ਕਿਹਾ ਕਿ ਸਿੱਖਾਂ ਦੇ ਕਾਤਲ ਨੂੰ ਸਿੱਖ ਕਦੇ ਵੀ ਮਸੀਹਾ ਨਹੀ ਮੰਨ ਸਕਦੇ, ਸਗੋ ਸਿੱਖ ਪੰਥ ਦਾ ਦੋਸ਼ੀ ਹੀ ਮੰਨਦੇ ਰਹਿਣਗੇ।ਉਹਨਾਂ ਕਿਹਾ ਕਿ ਸਿੱਖ ਪੰਥ ਦਾ ਇਤਿਹਾਸ ਗਵਾਹ ਹੈ ਕਿ ਸਿੱਖ ਕੌਮ ਨੇ ਹਮੇਸ਼ਾਂ ਹੀ ਮਜਲੂਮ ਦੀ ਰਾਖੀ ਕੀਤੀ ਤੇ ਜੁਲਮ ਤੇ ਜ਼ਾਲਮ ਨਾਲ ਟੱਕਰ ਲਈ ਹੈ ਅਤੇ ਸਿੱਖ ਨੌਜਵਾਨਾਂ ਨੂੰ ਅੱਤਵਾਦੀ ਕਹਿਣਾ ਕਦੇ ਵੀ ਉਚਿਤ ਨਹੀ ਹੋ ਸਕਦਾ।ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਸਾਕਾ ਦਰਬਾਰ ਸਾਹਿਬ (ਸਾਕਾ ਨੀਲਾ ਤਾਰਾ) ਕਰਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਹੀ ਨਹੀ ਕੀਤਾ, ਸਗੋ ਪੰਚਮ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਮਨਾਉਣ ਆਈਆ ਨਿਰਦੋਸ਼ ਹਜਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੂੰ ਗੋਲੀਆਂ ਦਾ ਨਿਸ਼ਾਨਾ ਬਣਾ ਕੇ ਸਿੱਖਾਂ ਨੂੰ ਅਬਦਾਲੀ ਦੀ ਯਾਦ ਦਿਵਾ ਦਿੱਤੀ। ਉਹਨਾਂ ਕਿਹਾ ਕਿ ਸਿੱਖ ਆਪਣੇ ਇਤਿਹਾਸਕ ਦਿਹਾੜਿਆਂ ਨਾ ਭੁੱਲੇ ਹਨ ਤੇ ਨਾ ਹੀ ਭੁੱਲਣਗੇ ਤੇ ਸਿੱਖ ਕੌਮ ਨਾਲ ਆਢਾ ਲੈਣ ਵਾਲੇ ਦਾ ਹਮੇਸ਼ਾਂ ਹੀ ਸਤਿਆਨਾਸ ਹੋਇਆ ਹੈ।ਉਹਨਾਂ ਕਿਹਾ ਕਿ ਕੇ.ਪੀ.ਐਸ ਗਿੱਲ ਸ਼ੇਰ ਦਾ ਖੱਲ ਵਿੱਚ ਸਿੱਖਾਂ ਦਾ ਕਾਤਲ ਲੂੰਬੜ ਸੀ ਤੇ ਸਿੱਖ ਕਦੇ ਵੀ ਉਸ ਨੂੰ ਮੁਆਫ ਨਹੀ ਕਰਨਗੇ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media