Friday, September 25, 2026

14 ਜੂਨ ਨੂੰ ਖੂਨਦਾਨ ਦਿਵਸ ਤੇ 21 ਨੂੰ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਦਾ ਫੈਸਲਾ

PPN2905201708ਬਠਿੰਡਾ, 29 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸ਼ਹਿਰ ਦੀਆਂ ਸਮੂਹ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਵਲੋਂ ਸਮੂਹ ਆਨ ਐਸਸੀਏਸ਼ਨ ਆਫ਼ ਐਕਟਿਵ ਐਨ.ਜੀ.ਓ ਦੀ ਮੀਟਿੰਗ ਬਿ੍ਰਧ ਆਸ਼ਰਮ ਵਿਚ ਹੋਈ ਜਿਸ ਦੀ ਅਗਵਾਈ ਆਨ ਦੇ ਕੋਆਰਡੀਨੇਟਰ ਸੋਹਨ ਮਹੇਸਵਰੀ ਵਲੋਂ ਕਰਦਿਆਂ ਸੰਬੋਧਨ ਕੀਤਾ ਗਿਆ ਕਿ 14 ਜੂਨ ਨੂੰ ਖੂਨਦਾਨ ਦਿਵਸ ਅਤੇ 21 ਨੂੰ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਉੱਚ ਪਧਰੀ ਤੇ ਮਨਾਉਣ ਬਾਰੇ ਵਿਚਾਰ ਕੀਤਾ ਗਿਆ।ਇਸ ਮੌਕੇ ਹੀ ਵਿਜੈ ਭੱਟ ਵਲੋਂ ਦੱਸਿਆ ਕਿ ਯੋਗ ਦਿਵਸ ਆਨ ਅਤੇ ਪੰਤਜਿਲੀ ਦੀ ਤਰਫੋਂ ਸਾਂਝੇ ਰੂਪ ਵਿਚ ਮਨਾਇਆ ਜਾਵੇਗਾ। ਜਿਸ ਦੇ ਬਾਰੇ ਘਰ ਘਰ ਪਹੰੁਚ ਕੀਤੀ ਜਾ ਰਹੀ ਹੈ।ਹੁਣ ਵੀ 21 ਮਈ ਤੋਂ 21 ਜੂਨ ਤੱਕ ਸਵੇਰੇ 6 ਤੋਂ 7 ਵਜੇ ਤੱਕ ਯੋਗ ਕੈਂਪ ਲਗਾਇਆ ਜਾ ਰਿਹਾ ਹੈ। ਇਸ ਮੌਕੇ ਸ਼ਹਿਰ ਦੀਆਂ ਸੰਸਥਾਵਾਂ ਵਲੋਂ ਭਾਗ ਲਿਆ ਗਿਆ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply