ਪਠਾਨਕੋਟ, 30 ਮਈ (ਪੰਜਾਬ ਪੋਸਟ ਬਿਊਰੋ) – ਜਿਆਦਾਤਰ ਬੱਚਿਆਂ ਨੂੰ ਬਾਰਵੀਂ ਪਾਸ ਕਰਨ ਤੋਂ ਬਾਅਦ ਸਹੀ ਦਿਸ਼ਾ ਵਿੱਚ ਜਾਣ ਦਾ ਪਤਾ ਨਾ ਹੋਣ ਕਾਰਨ ਹੀ
ਉਹ ਆਪਣੇ ਕਿੱਤੇ ਦੀ ਸਹੀ ਚੋਣ ਨਹੀਂ ਕਰ ਪਾਉਂਦੇ ਅਤੇ ਮੰਜਿਲ ਤੱਕ ਨਹੀਂ ਪਹੁੰਚਦੇ। ਅਗਰ ਉਨ੍ਹਾਂ ਬੱਚਿਆਂ ਨੂੰ ਸਹੀ ਦਿਸ਼ਾ ਦੱਸੀ ਜਾਵੇ ਤਾਂ ਕੱਲ ਨੂੰ ਉਨ੍ਹਾਂ ਦਾ ਭਵਿੱਖ ਨਿਖਰ ਸਕਦਾ ਹੈ ਅਤੇ ਉਹ ਚੰਗੀਆਂ ਨੋਕਰੀਆਂ ਪ੍ਰਾਪਤ ਕਰ ਕੇ ਆਪਣਾ ਅਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰ ਸਕਦੇ ਹਨ। ਇਹ ਪ੍ਰਗਟਾਵਾ ਸ੍ਰੀਮਤੀ ਨੀਲਿਮਾ (ਆਈ.ਏ.ਐਸ) ਡਿਪਟੀ ਕਮਿਸ਼ਨਰ ਨੇ ਅੱਜ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਪਠਾਨਕੋਟ ਵਿਖੇ ਬਾਰਵੀਂ ਜਮਾਤ ਵਿੱਚੋਂ 85 ਪ੍ਰਤੀਸ਼ਤ ਤੋਂ ਜਿਆਦਾ ਅੰਕ ਲੈਣ ਵਾਲੇ ਬੱਚਿਆਂ ਦੇ ਲਈ ਰੱਖੇ ਗਏ ਸਨਮਾਨ ਸਮਾਰੋਹ ਦੇ ਦੋਰਾਨ ਕੀਤਾ। ਇਸ ਮੋਕੇ ਤੇ ਸ੍ਰੀ ਅਮਿਤ ਵਿਜ ਵਿਧਾਇਕ ਹਲਕਾ ਪਠਾਨਕੋਟ ਵੀ ਹਾਜ਼ਰ ਸਨ। ਇਸ ਤੋਂ ਇਲਾਵਾ ਸਰਵਸ੍ਰੀ ਬਲਦੇਵ ਰਾਜ ਜਿਲ੍ਹਾ ਸਿੱਖਿਆ ਅਫਸ਼ਰ (ਸੈਕੰਡਰੀ), ਜੋਗਿੰਦਰ ਪਾਲ ਜਿਲ੍ਹਾ ਸਿੱਖਿਆ ਅਧਿਕਾਰੀ (ਪ੍ਰਾਇਮਰੀ), ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਧਿਕਾਰੀ ਪਠਾਨਕੋਟ, ਪਰਮਪ੍ਰੀਤ ਸਿੰਘ ਗੋਰਾਇਆ ਤਹਿਸੀਲਦਾਰ ਪਠਾਨਕੋਟ,ਵਿਪਨ ਮਿੱਤਲ ਰੀਜਨਲ ਮੈਨੇਜ਼ਰ, ਹੇਮ ਰਾਜ ਗਰਗ ਚੀਫ ਮੈਨੇਜਰ ਐਸ.ਬੀ.ਆਈ. ਪਠਾਨਕੋਟ, ਪ੍ਰਦੀਪ ਭਾਰਦਵਾਜ ਬ੍ਰਾਂਚ ਮੈਨੇਜਰ, ਗੋਰਭ ਕਪੂਰ, ਵੱਖ ਵੱਖ ਸਰਕਾਰੀ ਸਕੂਲਾਂ ਦੇ ਅਧਿਆਪਕ ਅਤੇ ਹੋਰ ਵਿਭਾਗਾਂ ਦੇ ਕਰਮਚਾਰੀ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਨੇ ਸੰਬੋਧਨ ਦੇ ਦੋਰਾਨ ਦੱਸਿਆ ਕਿ ਉਪਰੋਕਤ ਵਿਦਿਆਰਥੀਆਂ ਨੂੰ ਪੜਾਈ ਲਈ ਹੋਰ ਜਿਆਦਾ ਪ੍ਰੇਰਿਤ ਕਰਨ ਦੇ ਲਈ ਜਿਲ੍ਹਾ ਪ੍ਰਸ਼ਾਸਨ ਵੱਲੋਂ ਜਿਲ੍ਹਾ ਪਠਾਨਕੋਟ ਦੇ ਸਰਕਾਰੀ ਸਕੂਲਾਂ ਵਿੱਚ ਪੜ ਰਹੇ ਵਿਦਿਆਰਥੀ ਜਿਨ੍ਹਾਂ ਦੇ ਪਿਛਲੇ ਦਿਨੀਂ ਆਏ ਬਾਰਵੀਂ ਜਮਾਤ ਦੇ ਨਤੀਜਿਆਂ ਵਿੱਚ 85 ਪ੍ਰਤੀਸ਼ਤ ਤੋਂ ਜਿਆਦਾ ਅੰਕ ਲਏ ਹਨ ਉਨ੍ਹਾਂ ਵਿਦਿਆਰਥੀਆਂ ਨੂੰ ਜਿਲ੍ਹਾ ਪ੍ਰਸ਼ਾਸਨ ਵੱਲੋਂ ਸਨਮਾਨਤ ਪੱਤਰ ਦੇ ਕੇ ਸਨਮਾਨਤ ਕਰਨ ਲਈ ਇਕ ਸਮਾਰੋਹ ਰੱਖਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਦਿਆਰਥੀਆਂ ਵਿੱਚੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਠਾਨਕੋਟ ਦੀ ਆਯੂਸੀ ਪੁੱਤਰੀ ਕ੍ਰਿਸ਼ਨ ਕੁਮਾਰ, ਅਮੀਨਾ ਅੱਖਤਰ ਪੁੱਤਰੀ ਸਾਜਿਦ ਅਲੀ, ਡੋਜੀ ਮਲਿਕਾ ਪੁੱਤਰੀ ਤੀਰਥ ਰਾਮ, ਕਾਦੰਬਰੀ ਪੁੱਤਰੀ ਸੁਰਿੰਦਰ ਕੁਮਾਰ, ਕਵਿਤਾ ਦੇਵੀ ਪੁੱਤਰੀ ਜੋਧ ਰਾਜ, ਸ਼ਿਵਾਨੀ ਚੋਧਰੀ ਪੁੱਤਰੀ ਸਤੀਸ ਕੁਮਾਰ, ਅਰਚਨਾ ਬਾਜਵਾ ਪੁੱਤਰੀ ਪ੍ਰੇਮ ਕੁਮਾਰ ਬਾਜਵਾ, ਮਹਿਕ ਪੁੱਤਰੀ ਅਮਰ ਨਾਥ, ਪੂਨਮ ਕੁਮਾਰੀ ਪੁੱਤਰੀ ਬਲਵੰਤ ਕੁਮਾਰ, ਸੁਮਨ ਪੁੱਤਰੀ ਮਹਾਵੀਰ ਸਿੰਘ, ਆਰਤੀ ਭਾਵਨਾ ਪੁੱਤਰੀ ਕੇਵਲ ਕ੍ਰਿਸਨ, ਅੰਜਲੀ ਪੁੱਤਰੀ ਕੀਮਤੀ ਲਾਲ, ਪੂਜਾ ਪੁੱਤਰੀ ਬਿਸ਼ਨ ਦਾਸ, ਸਿਵਾਨੀ ਪੁੱਤਰੀ ਲਾਲ ਚੰਦ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੁਨੇਰਾ ਦਾ ਰਿਸਬ ਪੁੱਤਰ ਮਨਜੀਤ ਸਿੰਘ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਪੱਖੋਵਾਲ ਤਾਰਾਗੜ੍ਹ ਦੀ ਕਾਜਲ ਸਰਮਾ ਪੁੱਤਰੀ ਰਮਨ ਕੁਮਾਰ ਅਤੇ ਮੁਸਕਾਨ ਪੁੱਤਰੀ ਮੁਕੇਸ ਕੁਮਾਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਰੋਟਾ ਦੀ ਮਾਨਸੀ ਪੁੱਤਰੀ ਲਕਸਮਣ ਦਾਸ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੁਜਾਨਪੁਰ ਦੀ ਦਿਕਸ਼ਾ ਪੁੱਤਰੀ ਦਵਾਰਕਾ ਦਾਸ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਾਰਕਲ੍ਹਾ ਦੀ ਜੋਤੀ ਦੇਵੀ ਪੁੱਤਰੀ ਪਿਆਰਾ ਸਿੰਘ, ਮਹਾਰਾਣਾ ਪ੍ਰਤਾਪ ਸਕੂਲ ਪਠਾਨਕੋਟ ਦੀ ਤਮੰਨਾ ਠਾਕੁਰ ਪੁੱਤਰੀ ਜਗਦੀਪ ਸਿੰਘ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਠਾਨਕੋਟ(ਲੜਕੇ) ਦਾ ਹੀਤੇਸ਼ ਕੁਮਾਰ ਪੁੱਤਰ ਨਰੇਸ਼ ਕੁਮਾਰ, ਅਭਿਸੇਕ ਸਿੰਘ ਪੁੱਤਰ ਰਣਜੀਤ ਸਿੰਘ ਅਤੇ ਅਭਿਸੇਕ ਭਗਤ ਪੁੱਤਰੀ ਵਿਜੈ ਕੁਮਾਰ ਨੂੰ ਜਿਲ੍ਹਾ ਪ੍ਰਸਾਸਨ ਵੱਲੋਂ ਸਨਮਾਨ ਪੱਤਰ ਦੇ ਕੇ ਸਨਮਾਨਤ ਕੀਤਾ ਗਿਆ। ਇਸ ਤੋਂ ਇਲਾਵਾ ਸਟੇਟ ਬੈਂਕ ਆਫ ਇੰਡਿਆ ਵੱਲੋਂ 24 ਬੱਚਿਆਂ ਨੂੰ ਸਕੂਲਾਂ ਕਿੱਟਾਂ ਅਤੇ ਬੱਚਿਆਂ ਦੀ ਪੜਾਈ ਵਿੱਚ ਪ੍ਰਯੋਗ ਕੀਤਾ ਜਾਣ ਵਾਲਾ ਸਮਾਨ ਦੇ ਕੇ ਬੱਚਿਆਂ ਨੂੰ ਸਨਮਾਨਤ ਕੀਤਾ।
ਇਸ ਮੋਕੇ ਤੇ ਸ਼੍ਰੀ ਅਮਿਤ ਵਿਜ ਵਿਧਾਇਕ ਪਠਾਨਕੋਟ ਨੇ ਕਿਹਾ ਕਿ ਆਉਂਣ ਵਾਲੇ ਦਿਨਾਂ ਦੋਰਾਨ ਉਨ੍ਹਾਂ ਵੱਲੋਂ ਇਕ ਵਿਸ਼ੇਸ ਉਪਰਾਲਾ ਕੀਤਾ ਜਾ ਰਿਹਾ ਹੈ ਤਾਂ ਜੋ ਸਰਕਾਰੀ ਸਕੂਲਾਂ ਵਿੱਚ ਪੜਨ ਵਾਲੇ ਬੱਚਿਆਂ ਨੂੰ ਆਪਣੇ ਭਵਿੱਖ ਦੇ ਲਈ ਕਿੱਤੇ ਦੀ ਚੋਣ ਵਿੱਚ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਪੜ ਰਹੇ ਬੱਚਿਆਂ ਦਾ ਸਿੱਖਿਆ ਪੱਧਰ ਉੱਚਾ ਚੁੱਕਣ ਦੇ ਲਈ ਉਨ੍ਹਾਂ ਵੱਲੋਂ ਸਰਕਾਰੀ ਸਕੂਲਾਂ ਦਾ ਵਿਸ਼ੇਸ ਦੋਰਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਰਕਾਰੀ ਸਕੂਲਾਂ ਵਿੱਚ ਪੜ ਰਹੇ ਬੱਚਿਆਂ ਨੂੰ ਉਨ੍ਹਾਂ ਦੀ ਕਿੱਤਿਆ ਪ੍ਰਤੀ ਰੂਚੀ ਵਧਾਉਂਣ ਲਈ ਬੱਚਿਆਂ ਦੇ ਟੂਰ ਪ੍ਰੋਗਰਾਮ ਬਣਾ ਕੇ ਉਨ੍ਹਾਂ ਨੂੰ ਵੱਖ ਵੱਖ ਸਥਾਨਾਂ ਤੇ ਲੈ ਕੇ ਜਾਇਆ ਜਾਵੇਗਾ।
ਇਸ ਮੋਕੇ ਤੇ ਡਿਪਟੀ ਕਮਿਸ਼ਨਰ ਨੇ ਬੱਚਿਆਂ ਨਾਲ ਗੱਲਬਾਤ ਕੀਤੀ ਅਤੇ ਬੱਚਿਆਂ ਨੂੰ ਭਵਿੱਖ ਵਿੱਚ ਆਪਣਾ ਰੋਜਗਾਰ ਦੀ ਚੋਣ ਕਰਨ ਲਈ ਪ੍ਰੇਰਿਤ ਕੀਤਾ। ਇਸ ਮੋਕੇ ਤੇ ਬੱਚਿਆਂ ਨੂੰ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਸਥਿਤ ਵੱਖ ਵੱਖ ਸਰਕਾਰੀ ਦਫਤਰਾਂ ਦੀ ਵਿਜਟ ਕਰਵਾਈ ਗਈ ਅਤੇ ਵੱਖ ਵੱਖ ਵਿਭਾਗਾਂ ਦੀ ਕਾਰਜ ਪ੍ਰਣਾਲੀ ਕਿਵੇਂ ਚੱਲਦੀ ਹੈ ਦੇ ਬਾਰੇ ਜਾਣਕਾਰੀ ਦਿੱਤੀ ਗਈ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media