ਅੰਮ੍ਰਿਤਸਰ, 27 ਮਈ (ਜਗਦੀਪ ਸਿੰਘ ਸੱਗੂ) – ਭਾਜਪਾ ਜਿਲਾ ਅੰਮ੍ਰਿਤਸਰ ਦਾ ‘ਧੀਅ ਬਚਾਓ, ਧੀਅ ਪੜਾਓ’ ਪ੍ਰੋਗਰਾਮ ਜਿਲਾ ਸੰਯੋਜਕ ਰਮਨ ਸ਼ਰਮਾ ਦੀ
ਪ੍ਰਧਾਨਗੀ ਵਿਚ ਸਥਾਨਕ ਸ਼ਰੀਫ ਪੁਰਾ ਵਿਖੇ ਮਹਾਜਨ ਯੂਥ ਵਿੰਗ ਦੁਆਰਾ ਸੰਚਾਲਿਤ ਲੜਕੀਆਂ ਦੇ ਫ੍ਰੀ ਸਿਲਾਈ ਕੇਂਦਰ ਵਿਖੇ ਹੋਇਆ।ਜਿਸ ਵਿੱਚ ਪੰਜਾਬ ਇੰਚਾਰਜ ਐਡਵੋਕੇਟ ਪ੍ਰੀਤੀ ਤਨੇਜਾ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ।ਇਸ ਸਮੇਂ ਇਕੱਠ ਨੂੰ ਸੰਬੋਧਿਤ ਕਰਦੇ ਹੋਏ ਰਮਨ ਸ਼ਰਮਾ ਨੇ ਕਿਹਾ ਅੱਜ ਬੇਟੀਆਂ ਵੀ ਬੇਟਿਆਂ ਦੇ ਬਰਾਬਰ ਹਨ ਜੋ ਦੇਸ਼ ਦੇ ਵਿਕਾਸ ਵਿੱਚ ਅਹਿਮ ਯੋਗਦਾਨ ਪਾ ਰਹੀਆਂ ਹਨ ।ਮੈਡਮ ਪ੍ਰੀਤੀ ਤਨੇਜਾ ਨੇ ਕਿਹਾ ਕਿ ਅਜੋਕੇ ਸਮੇਂ ਆਪਣੀ ਮਿਹਨਤ ਨਾਲ ਦੇਸ਼ ਦੀਆਂ ਬੇਟੀਆਂ ਬੁਲੰਦੀਆਂ ਨੂੰ ਛੂਹ ਕੇ ਆਕਾਸ਼ ਤੱਕ ਜਾ ਪਹੁੰਚੀਆਂ ਹਨ ਅਤੇ ਸਰਹੱਦਾਂ ‘ਤੇ ਡਿਊਟੀ ਕਰਦਿਆਂ ਦੇਸ਼ ਦੀ ਸੁਰੱਖਿਆ ਵਿੱਚ ਵੀ ਬਰਾਬਰ ਦੀਆਂ ਭਾਈਵਾਲ ਹਨ ।‘ਧੀਅ ਪੜਾਓ, ਧੀਅ ਬਚਾਓ’ ਪ੍ਰੋਗਰਾਮ ਦੀ ਟੀਮ ਵਲੋਂ ਲੜਕੀਆਂ ਨੂੰ ਸਿਲਾਈ ਮਸ਼ੀਨਾਂ ਭੇਟ ਕੀਤੀਆਂ ਗਈਆਂ।ਇਸ ਮੌਕੇ ਜਿਲਾ ਸਹਾਇਕ ਸੰਯੋਜਕ ਅੰਕੁਸ਼ ਮਹਿਰਾ, ਅਸ਼ੀਸ਼ ਮਹਾਜਨ ਮੋਨੂ ਮਹਾਜਨ, ਅਸ਼ਵਨੀ ਚੌਪੜਾ, ਅਲਕਾ ਸ਼ਰਮਾ, ਪ੍ਰਿੰਸੀਪਲ ਵੰਦਨਾ, ਬਬਿਤਾ, ਚੰਪਾਪੁਰੀ, ਪਿੰਕੀ ਅਤੇ ਸਾਕਸ਼ੀ ਮਹਿਰਾ ਆਦਿ ਮੌਜੂਦ ਸਨ ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media