ਚੌਂਕ ਮਹਿਤਾ, 4 ਜੂਨ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮੁਖੀ ਦਮਦਮੀ ਟਕਸਾਲ ਅਤੇ ਪ੍ਰਧਾਨ ਸੰਤ ਸਮਾਜ ਤੇ ਡਾਇਰੈਕਟਰ ਭਾਈ ਸਾਹਿਬ ਭਾਈ ਜੀਵਾ ਸਿੰਘ ਜੀ ਦੀ ਦੇਖ ਰੇਖ ਹੇਠ ਚੱਲ ਰਹੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਅਕੈਡਮੀ ਮਹਿਤਾ-ਚੌਂਕ ਦਾ ਸਾਲ 2016-17 ਦਾ 12 ਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ।ਜਿੰਨਾਂ ਵਿੱਚ ਆਰਟਸ ਗਰੁੱਪ `ਚ ਹਰਕਮਲਪ੍ਰੀਤ ਕੌਰ 85.2% (ਹਿਸਟਰੀ-95, ਸਰੀਰਿਕ ਸਿੱਖਿਆ-92) ਪਹਿਲੇ ਸਥਾਨ ਤੇ ਮਨਿੰਦਰਜੀਤ ਕੌਰ 81.6% ਨਾਲ ਦੂਸਰੇ ਸਥਾਨ ਤੇ, ਹਰਮਨਪ੍ਰੀਤ ਸਿੰਘ 70.4% ਨਾਲ ਤੀਸਰੇ ਸਥਾਨ, ਕਾਮਰਸ ਗਰੁੱਪ `ਚ ਲਵਪ੍ਰੀਤ ਸਿੰਘ 81% (ਅਕਾਊੰਟੈੰਸੀ-90,ਇਕਨੋਮਿਕਸ-92) ਪਹਿਲੇ ਸਥਾਨ ਤੇ, ਸੁਪ੍ਰੀਤ ਸਿੰਘ 73.4% ਨਾਲ ਦੂਸਰੇ ਸਥਾਨ ਤੇ, ਸੁਪ੍ਰੀਤ ਕੌਰ 68.6% ਨਾਲ ਤੀਸਰੇ ਸਥਾਨ, ਕੋਮਲਪ੍ਰੀਤ ਕੌਰ 84% (ਸਰੀਰਿਕ ਸਿੱੀਖਆ 91) ਪਹਿਲਾ ਸਥਾਨ, ਸਿਮਰਨਪ੍ਰੀਤ ਕੌਰ 80.2% ਦੂਸਰਾ ਸਥਾਨ ਅਤੇ ਸਮਨਪ੍ਰੀਤ ਕੌਰ 77.8% ਤੀਸਰਾ ਸਥਾਨ, ਨਾਨ ਮੈਡੀਕਲ ਗਰੁੱਪ ਕੁਲਦੀਪ ਕੌਰ 69.4%,ਕੋਮਲਪ੍ਰੀਤ ਕੌਰ 68.8% ਅਤੇ ਸੁਖਬੀਰ ਕੌਰ 67% ਨਾਲ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ।ਇਸ ਸ਼ਾਨਦਾਰ ਨਤੀਜੇ ਤੇ ਡਾਇਰੈਕਟਰ ਭਾਈ ਜੀਵਾ ਸਿੰਘ, ਸਕੂਲ ਪ੍ਰਿੰ: ਮੈਡਮ ਹਰਜਿੰਦਰ ਕੌਰ ਬੱਲ, ਵਾਈਸ ਪਿ੍ਰੰ: ਹਰਜੋਤ ਸਿੰਘ, ਕਾਲਜ ਪ੍ਰਿੰ. ਦਿਲਬਾਗ ਸਿੰਘ ਨੇ ਸਮੂਹ ਮੈਨਜਮੈਂਟ, ਅਧਿਆਪਕਾਂ,ਮਾਪਿਆਂ ਅਤੇ ਵਿਦਿਆਰਥੀਆਂ ਨੂੰ ਉਹਨਾਂ ਦੀ ਮਿਹਨਤ ਤੇ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਸ਼ੁੱਭ ਇਛਾਵਾਂ ਦਿੰਦੇ ਹੋਏ ਅੱਗੇ ਤੋਂ ਹੋਰ ਵੀ ਮਿਹਨਤ ਕਰਨ ਲਈ ਪ੍ਰੇਰਿਆ।ਇਸ ਮੌਕੇ ਸਕੂਲ ਸੁਪਰਡੈਂਟ ਸਤਨਾਮ ਸਿੰਘ, ਬਾਜ ਸਿੰਘ, ਕਾਲਜ ਸੁਪਰਡੈਂਟ ਕੁਲਦੀਪ ਕੌਰ, ਗੁਰਦੀਪ ਸਿੰਘ (ਡੀ.ਪੀ) ਵਿੰਗ ਇੰਚਾਰਜ਼ ਮੈਡਮ ਤਾਨੀਆ ਮਾਨ, ਜੀਵਨਦੀਪ ਕੌਰ ਅਤੇ ਅਮਨਦੀਪ ਕੌਰ ਵੀ ਸ਼ਾਮਿਲ ਸਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media