Sunday, October 11, 2026

ਔਰਤਾਂ ਦੇ ਹੁੰਦੇ ਸੋਸ਼ਣ ‘ਤੇ ਅਧਾਰਿਤ ਹੈ ਹਿੰਦੀ ਫਿਲਮ ‘ਏਕ ਅਨੋਖੀ ਦੁਲਹਨ ਸਾਵੀ’

ਅੰਮ੍ਰਿਤਸਰ, 4 ਜੂਨ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਗੁਜਰ ਸਮਾਜ ਸਮਾਜ ਵਿੱਚ ਪ੍ਰਚਲਤ ਵੱਟੇ-ਸੱਟੇ ਦੇ ਸਾਕ ਨਾਲ ਔਰਤਾਂ ਦੇ ਹੁੰਦੇ ਸੋਸ਼ਣ ਅਤੇ ਉਸ ਦੀ PPN0406201717ਤ੍ਰਾਸਦੀ ਨੂੰ ਦਰਸਾਉਂਦੇ ਨਾਟਕ ਸਾਵੀ ‘ਤੇ ਅਧਾਰਿਤ ਹੈ 9 ਜੂਨ ਨੂੰ ਰਲੀਜ਼ ਹੋਣ ਜਾ ਰਹੀ ਹਿੰਦੀ ਫਿਲਮ ‘ਏਕ ਅਨੋਖੀ ਦੁਲਹਨ ਸਾਵੀ’।ਇਸ ਫਿਲਮ ਦੇ ਪ੍ਰਮੋਸ਼ਨ ਲਈ ਅੱਜ ਅੰਮ੍ਰਿਤਸਰ ਪੁੱਜੀ ਫਿਲਮ ਦੀ ਟੀਮ ਅੱਜ ਸਥਾਨਕ ਹੋਟਲ ਵਿੱਚ ਪੱਤਰਕਾਰਾਂ ਦੇ ਰੂਬਰੂ ਹੋਈ।ਫਿਲਮ ਦੇ ਡਾਇਰੈਕਟਰ ਰਾਜੀਵ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਇਕ ਪਰਿਵਾਰਕ ਸਮਾਜਿਕ ਤੇ ਆਰਟ ਫਿਲਮ ਹੈ ਜਿਸ ਵਿੱਚ ਵੱਟੇ ਦੇ ਸਾਕ ਜਿਹੀ ਕੁਰੀਤੀ ਦਾ ਸ਼ਿਕਾਰ ਹੋਈ ਔਰਤ ਦੀ ਕਹਾਣੀ ਨੂੰ ਫਿਲਮਾਇਆ ਗਿਆ ਹੈ।ਉਨਾਂ ਕਿਹਾ ਕਿ ਇਹ ਫਿਲਮ ਅੰਮ੍ਰਿਤਸਰ ਦੇ ਨਾਟਕਕਾਰ ਜਗਦੀਸ਼ ਸਚਦੇਵਾ ਦੇ ਨਾਟਕ ‘ਤੇ ਬਣਾਈ ਗਈ ਹੈ, ਜੋ ਕਈ ਵਾਰ ਸਟੇਜ਼ਾਂ ‘ਤੇ ਖੇਡਿਆ ਗਿਆ ਹੈ।ਉਨਾਂ ਕਿਹਾ ਕਿ ਫਿਲਮ ਦੇ ਪ੍ਰੋਡਿਊਸਰ ਭਾਨੂੰ ਸ਼ਰਮਾ ਹਨ, ਜਿੰਨਾਂ ਨੇ ਇਹ ਨਾਟਕ ਦੇਖਿਆ ਸੀ ਅਤੇ ਉਨਾਂ ਨੇ ਇਹ ਫਿਲਮ ਬਣਾਉਣ ਦੀ ਵਿਉਂਤ ਬਣਾ ਕੇ ਜਦ ਉਨਾਂ ਨਾਲ ਗੱਲ ਕੀਤੀ ਤਾਂ ਸਮਾਜਿਕ ਕੁਰੀਤੀ ਨੂੰ ਦਰਸ਼ਕਾਂ ਤੱਕ ਪਹੁੰਚਾਉਣ ਵਾਲੀ ਇਸ ਕਹਾਣੀ ‘ਤੇ ਉਨਾਂ ਨੇ ਫਿਲਮ ਬਣਾਉਣ ਦਾ ਫੈਸਲਾ ਲਿਆ।ਰਾਜੀਵ ਕੁਮਾਰ ਨੇ ਦੱਸਿਆ ਕਿ ਸਾਵੀ ਨਾਟਕ ਦੀ ਕਹਾਣੀ ਨੂੰ ਲੋੜੀਂਦਾ ਨਾਟਕੀ ਰੂਪ ਦਿੱਤਾ ਗਿਆ ਹੈ, ਪਰ ਇਸ ਦੀ ਮੂਲ ਕਹਾਣੀ ਨਾਲ ਛੇੜਛਾੜ ਨਹੀਂ ਕੀਤੀ ਗਈ। ਇਕ ਸਵਾਲ ਦੇ ਜਵਾਬ ਵਿਚ ਉਨਾਂ ਕਿਹਾ ਕਿ ਫਿਲਮ ਦੇ ਜਿਆਦਾ ਗਾਣੇ ਬੁੱਲੇ ਸ਼ਾਹ ਦੇ ਕਲਾਮ ‘ਤੇ ਅਧਾਰਿਤ ਹਨ, ਜੋ ਬਾਲੂਵੁੱਡ ਦੇ ਨਾਮੀ ਗਰਾਮੀ ਗਾਇਕਾਂ ਰੇਖਾ ਭਾਰਦਵਾਜ, ਸੋਨਾ ਮਹਾਪਾਤਰਾ, ਜਾਵੇਦ ਜੋਸ਼ੀ, ਸਾਇਦਾ ਬੇਗਮ ਅਤੇ ਸੁਨਿਧੀ ਚੌਹਾਨ ਵਲੋਂ ਗਾਏ ਗਏ ਹੈ, ਜਦਕਿ ਫਿਲਮ ਦਾ ਸੰਗੀਤ ਸਾਸ਼ਵਤ ਸਹਿਦੇਵ, ਅਨੂਸ਼ਕਾ ਸ਼ਰਮਾ, ਰਬੀ ਸ਼ੀਨ ਅਤੇ ਹਰਪ੍ਰੀਤ ਸਿੰਘ ਨੇ ਦਿੱਤਾ ਹੈ।
ਫਿਲਮ ਦੀ ਨਾਇਕਾ ਜਸਪਿੰਦਰ ਨਰੂਲਾ ਨੇ ਦੱਸਿਆ ਕਿ ਇਹ ਫਿਲਮ ਉਕਤ ਸਮਾਜ ਲੜਕਿਆਂ ਦੇ ਮੁਕਾਬਲੇ ਵਿੱਚ ਔਰਤਾਂ ਦੀ ਘਾਟ ਦੀ ਸੱਚਾਈ ‘ਤੇ ਅਧਾਰਿਤ ਹੈ, ਜਿਸ ਦੋਰਾਨ ਔਰਤਾਂ ਨੂੰ ਉਮਰ  ਦਾ ਲਿਹਾਜ ਨਾ ਕਰਦਿਆਂ ਵਿਆਹਿਆ ਜਾਂਦਾ ਹੈ ਅਤੇ  ਵੱਟੇ ਸੱਟੇ ਦੇ ਸਾਕ ਤੋਂ ਉਤਪੰਨ ਜਿਆਦਤੀਆਂ ਦਾ ਉਨਾਂ ਨੂੰ ਸ਼ਿਕਾਰ ਹੋਣਾ ਪੈਂਦਾ ਹੈ। ਨਾਮਵਾਰ ਫਿਲਮੀ ਅਦਾਕਾਰਾ ਨਿਰਮਲ ਰਿਸ਼ੀ ਨੇ ਕਿਹਾ ਕਿ ਇਹ ਫਿਲਮ ਬਹੁਤ ਹੀ ਪੁਰਾਣੇ ਰੀਤੀ ਰਿਵਾਜ਼ਾਂ ‘ਤੇ ਕਰਾਰੀ ਚੋਟ ਹੈ, ਜੋ ਔਰਤਾਂ ਨਾਲ ਹੁੰਦੇ ਸ਼ੋਸ਼ਣ ਨੂੰ ਉਜਾਗਰ ਕਰਦੀ ਹੈ।ਉਨਾਂ ਕਿਹਾ ਕਿ ਫਿਲਮ ਵਿਚਲਾ ਉਨਾਂ ਦਾ ਰੋਲ ਬਹੁਤ ਅਹਿਮ ਹੈ, ਕਿਉਂਕਿ ਫਿਲਮ ਨੂੰ ਗੁੱਜਰਾਂ ਦੇ ਅਸਲੀ ਘਰਾਂ ਵਿੱਚ ਹਿਮਾਚਲ ਦੇ ਚੰਬਾ ਅਤੇ ਜੰਮੂ ਕਸ਼ਮੀਰ ਵਿੱਚ ਫਿਲਮਾਇਆ ਗਿਆ ਹੈ, ਜਿਥੇ ਇਹ ਗੁੱਜਰ ਪਰਿਵਾਰ ਵੱਸਦੇ ਹਨ।
ਇਸ ਮੌਕੇ ਮੌਜੂਦ ਸਾਵੀ ਨਾਟਕ ਦੇ ਲੇਖਕ ਜਗਦੀਸ਼ ਸਿੰਘ ਸਚਦੇਵਾ ਨੇ ਕਿਹਾ ਕਿ ਉਨਾਂ ਨੇ ਇਹ ਨਾਟਕ 1999 ਵਿੱਚ ਲਿਖਿਆ ਸੀ ਤੇ 2000 ਵਿੱਚ ਇਸ ਨੂੰ ਸਟੇਜ ‘ਤੇ ਖੇਡਿਆ ਗਿਆ।ਜਿਸ ਦਾ ਮੁੱਖ ਉਦੇਸ਼ ਇਸ ਸਮਾਜਿਕ ਬੁਰਾਈ ਤੋਂ ਲੋਕਾਂ ਨੂੰ ਵੱਟੇ ਸੱਟੇ ਦੇ ਸਾਕ ਪ੍ਰਤੀ ਜਾਗਰੂਕ ਕਰਨਾ ਹੈ।ਉਨਾਂ ਕਿਹਾ ਕਿ ਉਨਾਂ ਦੇ ਨਾਟਕ ‘ਤੇ ਹਿੰਦੀ ਫਿਲਮ ਬਣਨੀ ਮਾਣ ਵਾਲੀ ਗੱਲ ਹੈ।ਇਸ ਮੌਕੇ ਫਿਲਮ ਦੇ ਕਲਾਕਾਰ ਅਸ਼ੀਸ਼ ਦੁੱਗਲ, ਦਲਜਿੰਦਰ ਬਸਰਾ ਅਤੇ ਪਬਲੀਸਿਟੀ ਇੰਚਾਰਜ ਰਕੇਸ਼ ਕੁਮਾਰ ਵੀ ਹਾਜਰ ਸਨ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply